ਚੀਨ ''ਤੇ ਨਜ਼ਰ, ਭਾਰਤ ਤੇ ਫਰਾਂਸ ਨੇ ਪਹਿਲੀ ਵਾਰ ਹਿੰਦ ਮਹਾਸਾਗਰ ''ਚ ਕੀਤੀ ਜਾਇੰਟ ਪੈਟ੍ਰੋਲਿੰਗ

03/22/2020 6:43:58 PM

ਪੈਰਿਸ (ਏਜੰਸੀ)- ਚੀਨ ਦੀ ਸਮੁੰਦਰੀ ਫੌਜ ਦੇ ਵੱਧਦੇ ਪ੍ਰਭਾਵ ਵਿਚਾਲੇ ਭਾਰਤ ਅਤੇ ਫਰਾਂਸ ਦੀ ਸਮੁੰਦਰੀ ਫੌਜ ਨੇ ਪਹਿਲੀ ਵਾਰ ਹਿੰਦ ਮਹਾਸਾਗਰ ਵਿਚ ਸਮੂਹਿਕ ਗਸ਼ਤ ਕੀਤੀ ਹੈ। ਦੋਹਾਂ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਦੀ ਇਹ ਜਾਇੰਟ ਪੈਟਰੋਲਿੰਗ ਅਫਰੀਕਾ ਮਹਾਦੀਪ ਵਿਚ ਸਥਿਤ ਰੀਯੂਨੀਅਨ ਟਾਪੂ ਤੋਂ ਕੀਤਾ ਗਿਆ ਹੈ। ਇਸ ਪੈਟਰੋਲਿੰਗ ਦੇ ਨਾਲ ਹੀ ਭਾਰਤ ਨੇ ਸੰਦੇਸ਼ ਦਿੱਤਾਹੈ ਕਿ ਉਹ ਹਿੰਦ ਮਹਾਸਾਗਰ ਵਿਚ ਆਪਣੇ ਪੈਰ ਪਸਾਰਣ ਲਈ ਆਪਣੇ ਮਿੱਤਰ ਦੇਸ਼ਾਂ ਦੇ ਨਾਲ ਆਉਣ ਨੂੰ ਤਿਆਰ ਹੈ।

ਭਾਰਤ ਅਤੇ ਫਰਾਂਸ ਦੀ ਨੇਵੀ ਦਾ ਫੋਕਸ ਪੂਰਬੀ ਅਫਰੀਕੀ ਤਟੀ ਇਲਾਕੇ ਤੋਂ ਲੈ ਕੇ ਮਲੱਕਾ ਜਲਡਮਰੂ ਦੇ ਮੱਧ ਤੱਕ ਹੈ। ਦਿ ਹਿੰਦੂ ਦੀ ਰਿਪੋਰਟ ਮੁਤਾਬਕ ਭਾਰਤ ਹੁਣ ਤੱਕ ਇਸ ਤਰ੍ਹਾਂ ਦੇ ਅਭਿਆਸ ਸਿਰਫ ਗੁਆਂਢੀ ਮੁਲਕਾਂ ਦੇ ਨਾਲ ਹੀ ਕਰਦਾ ਰਿਹਾ ਹੈ। ਇਹੀ ਨਹੀਂ ਭਾਰਤ ਨੇ ਅਮਰੀਕਾ ਵਲੋਂ ਦਿੱਤੇ ਗਏ ਇਸੇ ਤਰ੍ਹਾਂ ਦੇ ਆਫਰ ਨੂੰ ਠੋਕਰ ਮਾਰ ਦਿੱਤੀ ਸੀ। ਭਾਰਤ ਨੇ ਕਿਹਾ ਸੀ ਕਿ ਸਿਰਫ ਗੁਆਂਢੀਆਂ ਦੇ ਨਾਲ ਹੀ ਇਹ ਗਸ਼ਤ ਕੀਤੀ ਜਾਵੇਗੀ।

ਪਿਛਲੇ ਮਹੀਨੇ ਰੀਯੂਨੀਅਨ ਟਾਪੂ ਤੋਂ ਜੁਆਇੰਟ ਪੈਟਰੋਲਿੰਗ 
ਰੱਖਿਆ ਸੂਤਰਾਂ ਮੁਤਾਬਕ ਭਾਰਤੀ ਨੇਵੀ ਨੇ ਫਰਾਂਸਿਸੀ ਨੇਵੀ ਦੇ ਨਾਲ ਮਿਲ ਕੇ ਪਿਛਲੇ ਮਹੀਨੇ ਰੀਯੂਨੀਅਨ ਟਾਪੂ ਤੋਂ ਜੁਆਇੰਟ ਪੈਟਰੋਲਿੰਗ ਕੀਤੀ ਸੀ। ਇਹ ਗਸ਼ਤ ਭਾਰਤੀ ਨੇਵੀ ਦੇ ਪੀ-8 ਆਈ ਜਹਾਜ਼ ਤੋਂ ਕੀਤੀ ਗਈ ਸੀ ਅਤੇ ਉਸ ਦੌਰਾਨ ਫਰਾਂਸ ਦੀ ਨੇਵੀ ਦੇ ਮੈਂਬਰ ਸ਼ਾਮਲ ਸਨ। ਇਹ ਗਸ਼ਤ ਦੱਖਣੀ ਹਿੰਦ ਮਹਾਸਾਗਰ ਵਿਚ ਮਾਰੀਸ਼ੀਅਸ ਦੇ ਤਟ ਤੱਕ ਕੀਤੀ ਗਈ ਸੀ। ਇਸ ਪੈਟਰੋਲਿੰਗ ਲਈ ਤਕਰੀਬਨ ਇਕ ਹਫਤੇ ਤੱਕ ਪੀ-8 ਆਈ ਜਹਾਜ਼ ਉਥੇ ਗਿਆ ਸੀ।

ਸੂਤਰਾਂ ਮੁਤਾਬਕ ਭਾਰਤ ਅਤੇ ਫਰਾਂਸ ਦੋਹਾਂ ਸਮੁੰਦਰੀ ਬੇੜਿਆਂ ਦੇ ਖੇਤਰ ਵਿਚ ਇਕ-ਦੂਜੇ ਦਾ ਕਾਫੀ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਇਹ ਗਸ਼ਤ ਸਮੇਂ-ਸਮੇਂ 'ਤੇ ਹੁੰਦੀ ਰਹੇਗੀ। ਦਰਅਸਲ, ਰੀਯੂਨੀਅਨ ਟਾਪੂ ਸਮੂਹ ਫਰਾਂਸ ਦੇ ਕੰਟਰੋਲ ਵਿਚ ਆਉਂਦਾ ਹੈ। ਇਹ ਸਵੇਜ ਨਹਿਰ ਦੇ ਕਾਫੀ ਨੇੜੇ ਹੈ ਅਤੇ ਦੁਨੀਆਭਰ ਦੇ ਸਮੁੰਦਰੀ ਜਹਾਜ ਇਸ ਰਸਤਿਓਂ ਲੰਘਦੇ ਹਨ। ਫਰਾਂਸ ਦੇ ਨਾਲ ਭਾਰਤ ਦੀ ਦੋਸਤੀ ਬਹੁਤ ਡੂੰਘੀ ਹੈ, ਇਸ ਲਈ ਭਾਰਤੀ ਨੇਵੀ ਨੂੰ ਇਕੱਠੇ ਗਸ਼ਤ ਕਰਨ ਵਿਚ ਕੋਈ ਕੋਈ ਪ੍ਰੇਸ਼ਾਨੀ ਵੀ ਨਹੀਂ ਹੈ। ਇਸ ਪੂਰੇ ਇਲਾਕੇ ਵਿਚ ਚੀਨ ਦੀ ਨੇਵੀ ਲਗਾਤਾਰ ਆਪਣਾ ਪ੍ਰਭਾਵ ਵਧਾ ਰਹੀ ਹੈ। ਚੀਨ ਨੇ ਇਥੇ ਦਿਜਿਬੂਤੀ ਵਿਚ ਆਪਣਾ ਫੌਜੀ ਅੱਡਾ ਬਣਾਇਆ ਹੈ।
 


Sunny Mehra

Content Editor

Related News