ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ
Monday, May 03, 2021 - 10:27 AM (IST)
ਵੁਹਾਨ : ਚੀਨ ਦਾ ਵੁਹਾਨ ਸ਼ਹਿਰ ਉਹ ਸ਼ਹਿਰ ਹੈ, ਜਿੱਥੋਂ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲਿਆ ਹੈ। 2019 ਤੋਂ ਲੈ ਕੇ 2020 ਦੇ ਮੱਧ ਤੱਕ ਵੁਹਾਨ ਸਮੇਤ ਪੂਰੇ ਚੀਨ ਵਿਚ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਸੀ ਪਰ ਇਸ ਦੇ ਬਾਅਦ ਹੁਣ ਉਥੇ ਹਾਲਾਤ ਆਮ ਵਾਂਗ ਹੋ ਗਏ ਹਨ। ਹਾਲਾਤ ਆਮ ਹੋ ਗਏ ਹਨ ਕਿ ਉਥੇ ਹੁਣ ਵੱਡੇ ਪੱਧਰ ’ਤੇ ਜਸ਼ਨ ਮਨਾਇਆ ਜਾ ਰਿਹਾ ਹੈ, ਉਹ ਵੀ ਬਿਨਾਂ ਮਾਸਕ ਦੇ। ਹਾਲਾਂਕਿ ਇਸ ਸਮੇਂ ਭਾਰਤ ਸਮੇਤ ਕੁੱਝ ਹੋਰ ਦੇਸ਼ਾਂ ਵਿਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ।
ਇਹ ਵੀ ਪੜ੍ਹੋ : ਪੌਪ ਸਟਾਰ ਕੈਮਿਲਾ ਕੈਬੇਲੋ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਾਰਤ ਦੀ ਮਦਦ ਕਰਨ ਦੀ ਕੀਤੀ ਅਪੀਲ
ਦਰਅਸਲ ਵੁਹਾਨ ਵਿਚ ਸ਼ਨੀਵਾਰ ਨੂੰ ਸਟ੍ਰਾਬੇਰੀ ਮਿਊਜ਼ਿਕ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਸ਼ਨੀਵਾਰ ਨੂੰ ਇਸ 5 ਦਿਨੀਂ ਫੈਸਟੀਵਲ ਦਾ ਪਹਿਲਾ ਦਿਨ ਸੀ। ਇਸ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਉਨ੍ਹਾਂ ਨੇ ਇੱਥੇ ਡਾਂਸ ਕੀਤਾ ਅਤੇ ਗਾਇਆ ਵੀ। ਇਸ ਸਾਲ ਇਸ ਫੈਸਟੀਵਲ ਦਾ ਆਯੋਜਨ ਵੱਡੇ ਵੱਧਰ ’ਤੇ ਕੀਤਾ ਗਿਆ, ਜਦੋਂਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਆਨਲਾਈਨ ਆਯੋਜਿਤ ਕੀਤਾ ਗਿਆ ਸੀ। ਆਯੋਜਨ ਨਾਲ ਜੁੜੇ ਇਕ ਪ੍ਰਤੀਨਿਧੀ ਨੇ ਸਮਾਚਾਰ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਇਸ ਸਾਲ ਇਸ ਆਯੋਜਨ ਵਿਚ ਕਰੀਬ 11000 ਲੋਕ ਸ਼ਾਮਲ ਹੋਏ। ਕੁੱਝ ਲੋਕਾਂ ਨੇ ਮਾਸਕ ਪਾਏ ਸਨ, ਜਦੋਂਕਿ ਜ਼ਿਆਦਾਤਰ ਨੇ ਨਹੀਂ ਪਾਏ ਸਨ।
ਇਹ ਵੀ ਪੜ੍ਹੋ : ਯਾਦਦਾਸ਼ਤ ਨੂੰ ਕਿਤੇ ਕਮਜ਼ੋਰ ਨਾ ਕਰ ਦੇਵੇ ‘ਫੋਟੋ ਖਿੱਚਣ ਦੀ ਆਦਤ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।