ਅਮਰੀਕਾ ''ਚ ਸਿੱਖ ਵਿਦਿਆਰਥੀ ਜਸਕਰਨ ਸਿੰਘ ਨੇ ਚੈਂਪੀਅਨਸ਼ਿਪ ''ਚ 250,000 ਡਾਲਰ ਦੀ ਜਿੱਤੀ ਰਾਸ਼ੀ

Thursday, Feb 24, 2022 - 03:26 PM (IST)

ਅਮਰੀਕਾ ''ਚ ਸਿੱਖ ਵਿਦਿਆਰਥੀ ਜਸਕਰਨ ਸਿੰਘ ਨੇ ਚੈਂਪੀਅਨਸ਼ਿਪ ''ਚ 250,000 ਡਾਲਰ ਦੀ ਜਿੱਤੀ ਰਾਸ਼ੀ

ਵਾਸ਼ਿੰਗਟਨ (ਰਾਜ ਗੋਗਨਾ) ਬੀਤੇ ਦਿਨ ਯੂਟਾਹ ਸੂਬੇ ਵਿੱਚ ਪੂਰੇ ਅਮਰੀਕਾ ਦੇ ਸਭ ਤੋਂ ਹੁਸ਼ਿਆਰ ਕਾਲਜ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਟੈਕਸਾਸ ਯੂਨੀਵਰਸਿਟੀ ਦੇ ਇਕ ਭਾਰਤੀ ਸਿੱਖ ਵਿਦਿਆਰਥੀ ਜਸਕਰਨ ਸਿੰਘ ਨੇ ਇਤਿਹਾਸਿਕ ਐਵਾਰਡ ਜਿੱਤਿਆ। ਜਸਕਰਨ ਸਿੰਘ ਨੇ ਏਬੀਸੀ ਪ੍ਰਸਾਰਣ ਦੌਰਾਨ ਜੋਪਾਰਡੀ ਨੈਸ਼ਨਲ ਕਾਲਜ ਚੈਂਪੀਅਨਸ਼ਿਪ 'ਚ ਇਕ ਇਤਿਹਾਸਿਕ ਜਿੱਤ ਦਾ ਤਾਜ ਚੁੰਮ ਲਿਆ। 

PunjabKesari

PunjabKesari

ਜਸਕਰਨ ਸਿੰਘ ਇੱਕ ਸੀਨੀਅਰ ਵਿੱਤ ਅਤੇ ਅਰਥ ਸ਼ਾਸਤਰ ਦਾ ਪ੍ਰਮੁੱਖ ਵਿਦਿਆਰਥੀ ਹੈ। ਇਸ ਚੈਪੀਅਨਸਿਪ ਵਿਚ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਸ਼ਾਮਿਲ ਹੁੰਦੇ ਹਨ। ਜਸਕਰਨ ਸਿੰਘ ਨੇ ਇਹ ਮੁਕਾਬਲਾ ਜਿੱਤ ਕੇ ਅਮਰੀਕਾ ਵਿੱਚ ਇਕ ਭਾਰਤੀ ਵਜੋਂ ਇਤਿਹਾਸ ਰਚ ਦਿੱਤਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਲਗਾਤਾਰ ਹਮਲਾਵਰ ਹੋ ਰਿਹੈ ਰੂਸ,ਯੂਕ੍ਰੇਨ ਨੇ PM ਮੋਦੀ ਨੂੰ ਕੀਤੀ ਦਖਲ ਅੰਦਾਜ਼ੀ ਦੀ ਅਪੀਲ

ਇਥੇ ਇਹ ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਦਾ ਅਮਰੀਕਾ ਸਮੇਤ ਕਰੋੜਾਂ ਲੋਕ ਸਿੱਧਾ ਪ੍ਰਸਾਰਣ ਦੇਖਦੇ ਹਨ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚੈਂਪੀਅਨਸ਼ਿਪ ਖਿਤਾਬ ਦੇ ਨਾਲ ਉਸ ਨੂੰ 250,000 ਡਾਲਰ ਦੀ ਰਾਸ਼ੀ ਵਾਲਾ ਸ਼ਾਨਦਾਰ ਇਨਾਮ ਵੀ ਮਿਲਿਆ। ਇਸ ਨਾਲ ਅਮਰੀਕਾ ਵਿਚ ਵੱਸਦੇ ਪੂਰੇ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ।


author

Vandana

Content Editor

Related News