ਦੱਖਣੀ-ਪੂਰਬੀ ਯੂਰਪ ’ਚ ਲੂ ਨੇ ਕਈ ਦਹਾਕਿਆਂ ਦਾ ਰਿਕਾਰਡ ਤੋੜਿਆ
Friday, Jul 30, 2021 - 01:34 AM (IST)
ਏਥੇਂਸ/ਅੰਕਾਰਾ- ਦੱਖਣੀ-ਪੂਰਬੀ ਯੂਰਪ ਵਿਚ ਲੂ ਨੇ ਵੀਰਵਾਰ ਨੂੰ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਜਿਸ ਕਾਰਨ ਲੋਕਾਂ ਨੂੰ ਕੁਝ ਰਾਹਤ ਪਾਉਣ ਲਈ ਤੱਟਾਂ ਦੇ ਕੰਡੇ, ਜਨਤਕ ਫੁਵਾਰਿਆਂ ਨੇੜੇ ਅਤੇ ਏਅਰਕੰਡੀਸ਼ਨ ਸੰਸਥਾਨਾਂ ਵਿਚ ਜਾਣਾ ਪਿਆ। ਯੂਨਾਨ ਅਤੇ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਖ਼ਬਰ ਪੜ੍ਹੋ- ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ
ਏਥੇਂਸ ਦੇ ਮੌਸਮ ਮਾਹਿਰਾਂ ਨੇ ਕਿਹਾ ਕਿ ਲੂ ਅਗਲੇ ਹਫਤੇ ਤੱਕ ਜਾਰੀ ਰਹਿ ਸਕਦੀ ਹੈ ਜੋ 1980 ਦੇ ਦਹਾਕੇ ਤੋਂ ਬਾਅਦ ਸਭ ਤੋਂ ਵੱਧ ਭਿਆਨਕ ਸਥਿਤੀਆਂ ਵਿਚੋਂ ਇਕ ਹੈ। ਏਥੇਂਸ ਵਿਚ ਲੂ ਅਤੇ ਗਰਮੀ ਕਾਰਨ ਠੰਡੇ ਸਥਾਨ ਬਣਾਏ ਗਏ ਹਨ ਪਰ ਕੋਵਿਡ ਮਹਾਮਾਰੀ ਕਾਰਨ ਏਅਰਕੰਡੀਸ਼ਨ ਸੰਸਥਾਨਾਂ ਤੱਕ ਲੋਕਾਂ ਦੀ ਸੀਮਤ ਪਹੁੰਚ ਰਹੀ। ਯੂਨਾਨ ਦੀ ਰਾਸ਼ਟਰੀ ਮੌਸਮ ਵਿਗਿਆਨ ਸੇਵਾ ਦੇ ਡਾਇਰੈਕਟਰ ਥਿਓਡੋਰਿਸ ਕੋਲੀਡਾਸ ਨੇ ਕਿਹਾ ਕਿ ਲੂ ਦੀ ਜਾਰੀ ਸਥਿਤੀ ਤੱਕ ਖਤਰਨਾਕ ਮੌਸਮ ਘਟਨਾਚੱਕਰ ਹੈ ਜੋ ਅਗਲੇ ਹਫਤੇ ਦੇ ਅਖੀਰ ਤੱਕ ਰਹੇਗੀ।
ਇਹ ਖ਼ਬਰ ਪੜ੍ਹੋ-ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ
ਤੁਰਕੀ ਦੇ ਜੰਗਲਾਂ ਵਿਚ ਲੱਗੀ ਅੱਗ, 3 ਦੀ ਮੌਤ
ਦੱਖਣੀ ਤੁਰਕੀ ਦੇ ਜੰਗਲਾਂ ਵਿਚ ਅੱਗ ਲੱਗਣ ਦੀਆਂ 2 ਘਟਨਾਵਾਂ ਅਤੇ 3 ਲੋਕਾਂ ਦੀ ਮੌਤ ਹੋ ਗਈ, ਜਦਕਿ 58 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਖੇਤੀ ਅਤੇ ਜੰਗਲਾਤ ਮੰਤਰੀ ਬੇਕੀਰ ਪੇਕਡੇਮਿਰਲੀ ਨੇ ਦੱਸਿਆ ਕਿ ਬੁੱਧਵਾਰ ਨੂੰ ਅੰਤਾਲਯਾ ਸੂਬੇ ਵਿਚ ਭੂਮੱਧਸਾਗਰ ਤੱਟੀ ਸ਼ਹਿਰ ਮਾਨਵਗਾਤ ਨੇੜੇ ਇਕ ਜੰਗਲ ਵਿਚ ਅੱਗ ਲੱਗ ਗਈ, ਜਿਸ ’ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਪਰ ਵੀਰਵਾਰ ਨੂੰ ਇਕ ਹੋਰ ਥਾਂ ਅੱਗ ਲੱਗ ਗਈ ਅਤੇ ਇਸਨੇ ਅਕਸੇਕੀ ਜ਼ਿਲੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਅਧਿਕਾਰੀਆਂ ਨੇ ਲੱਗਭਗ 20 ਪਿੰਡਾਂ ਨੂੰ ਖਾਲੀ ਕਰਵਾਇਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।