ਸਿਆਸਤ ’ਚ ਕਦੇ-ਕਦੇ ਦਿਖਾਵੇ ਲਈ ਚੀਜ਼ਾਂ ਕਰਨੀਆਂ ਪੈਂਦੀਆਂ ਹਨ : ਟਰੰਪ

Sunday, Apr 19, 2026 - 11:07 PM (IST)

ਸਿਆਸਤ ’ਚ ਕਦੇ-ਕਦੇ ਦਿਖਾਵੇ ਲਈ ਚੀਜ਼ਾਂ ਕਰਨੀਆਂ ਪੈਂਦੀਆਂ ਹਨ : ਟਰੰਪ

ਵਾਸ਼ਿੰਗਟਨ, (ਭਾਸ਼ਾ)– ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ‘ਟਿੱਪ ’ਤੇ ਕੋਈ ਟੈਕਸ ਨਹੀਂ’ ਨੀਤੀ ਦਾ ਇਕ ਸਾਲ ਪੂਰਾ ਹੋਣ ’ਤੇ ‘ਓਵਲ ਆਫਿਸ’ ਵਿਚ ਬਰਗਰ ਮੰਗਵਾਉਣ ਦੇ ਆਪਣੇ ਕਦਮ ਸਬੰਧੀ ਕਿਹਾ ਕਿ ਸਿਆਸਤ ਵਿਚ ਕੁਝ ‘ਸ਼ਰਮਿੰਦਗੀ ਭਰੀਆਂ’ ਚੀਜ਼ਾਂ ‘ਦਿਖਾਵੇ ਲਈ ਕਰਨੀਆਂ ਪੈਂਦੀਆਂ’ ਹਨ।

ਟਰੰਪ ਨੇ ਵੀਰਵਾਰ ਨੂੰ ਲਾਸ ਵੇਗਾਸ ਵਿਚ ਆਯੋਜਿਤ ਇਕ ਰੈਲੀ ਵਿਚ ਕਿਹਾ ਕਿ ਅਸੀਂ ਸਿਆਸਤ ਵਿਚ ਇਹ ਸਭ ਕਰਦੇ ਹਾਂ। ਇਹ ਥੋੜ੍ਹਾ ਸ਼ਰਮਿੰਦਗੀ ਭਰਿਆ ਹੈ ਪਰ ਅਸੀਂ ਅਜਿਹੇ ਕੰਮ ਕਰਦੇ ਹਾਂ ਅਤੇ ਤੁਹਾਨੂੰ ਇਸ ਦਾ ਫਾਇਦਾ ਵੀ ਹੁੰਦਾ ਹੈ। ਆਨਲਾਈਨ ਡਲਿਵਰੀ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ‘ਡੋਰਡੈਸ਼’ ਵੱਲੋਂ ਸ਼ੈਰੋਨ ਸਿਮੰਸ ਨਾਂ ਦੀ ਔਰਤ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ‘ਓਵਲ ਆਫਿਸ’ ਵਿਚ ‘ਬਰਗਰ’ ਤੇ ‘ਫ੍ਰਾਈਜ਼’ ਦੇ 2 ਬੈਗ ਪਹੁੰਚਾਏ ਸਨ ਅਤੇ ‘ਵ੍ਹਾਈਟ ਹਾਊਸ’ ਨੇ ਕਿਹਾ ਸੀ ਕਿ ‘ਟਿੱਪ ’ਤੇ ਕੋਈ ਟੈਕਸ ਨਹੀਂ’ ਨੀਤੀ ਕਾਰਨ ਸਿਮੰਸ ਨੇ 11,000 ਅਮਰੀਕੀ ਡਾਲਰਾਂ ਦੀ ਬਚਤ ਕੀਤੀ ਸੀ।

ਟਰੰਪ ਨੇ ਕਿਹਾ ਕਿ ਪ੍ਰਚਾਰ ਦਾ ਇਹ ਕਦਮ ਥੋੜ੍ਹਾ ‘ਅਜੀਬ’ ਸੀ। ਉਨ੍ਹਾਂ 2024 ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣ ਪ੍ਰਚਾਰ ਮੁਹਿੰਮ ਦੇ ਸਮੇਂ ਦੀ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਉਨ੍ਹਾਂ ਬਰਗਰ ਦੀ ਸਪਲਾਈ ਕਰਨ ਵਾਲੀ ਕੰਪਨੀ ਵਿਚ ‘ਫ੍ਰਾਈਜ਼’ ਪਰੋਸੇ ਸਨ ਅਤੇ ਇਕ ਸੁਰੱਖਿਆ ਜੈਕੇਟ ਪਹਿਨ ਕੇ ਮੁਹਿੰਮ ਦੇ ਲੋਗੋ ਵਾਲੇ ਕੂੜੇ ਦੇ ਟਰੱਕ ਵਿਚ ਚੜ੍ਹ ਗਏ ਸਨ।


author

Rakesh

Content Editor

Related News