ਪਰਥ ’ਚ ਪ੍ਰਭਜੋਤ ਸਿੰਘ ਭੌਰ ਦੇ ਹੱਕ ’ਚ ਚੋਣ ਪ੍ਰਚਾਰ ਹੋਇਆ ਤੇਜ਼

Saturday, Aug 07, 2021 - 05:05 PM (IST)

ਪਰਥ ’ਚ ਪ੍ਰਭਜੋਤ ਸਿੰਘ ਭੌਰ ਦੇ ਹੱਕ ’ਚ ਚੋਣ ਪ੍ਰਚਾਰ ਹੋਇਆ ਤੇਜ਼

ਪਰਥ (ਜਤਿੰਦਰ ਸਿੰਘ ਗਰੇਵਾਲ)-ਪੱਛਮੀ ਆਸਟਰੇਲੀਆ ’ਚ ਹੋਣ  ਜਾ ਰਹੀਆਂ ਕੌਂਸਲ ਚੋਣਾਂ ’ਚ ਸਵਾਨ ਕੌਂਸਲ ਦੇ ਅਲਟੋਨ ਵਾਰਡ ਤੋਂ ਉਮੀਦਵਾਰ ਪ੍ਰਭਜੋਤ ਸਿੰਘ ਭੌਰ ਦੇ ਹੱਕ ’ਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਸਥਾਨਾਂ ’ਤੇ ਨੁੱਕੜ ਮੀਟਿੰਗਾਂ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਨੁੱਕੜ ਮੀਟਿੰਗਾਂ ਦੌਰਾਨ ਲੋਕਾਂ ਨੇ ਵੱਡੀ ਗਿਣਤੀ ’ਚ ਪ੍ਰਭਜੋਤ ਸਿੰਘ ਭੌਰ ਦਾ ਸਮਰਥਨ ਕੀਤਾ।
PunjabKesari

ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੱਖ ਪੰਥ ਦੀ ਸਿਰਮੌਰ ਹਸਤੀ ਸੁਖਦੇਵ ਸਿੰਘ ਭੌਰ ਦੇ ਸਪੁੱਤਰ ਹਨ। ਭੌਰ ਨੇ ਦੱਸਿਆ ਕਿ ਉਹ ਤਕਰੀਬਨ ਪਿਛਲੇ 6 ਸਾਲ ਤੋਂ ਇਸ ਹਲਕੇ ’ਚ ਲੋਕ ਭਲਾਈ ਦੇ ਕਾਰਜ ਕਰ ਰਹੇ ਹਨ ਅਤੇ ਪਿਛਲੇ 3 ਮਹੀਨਿਆਂ ਤੋਂ ਲੋਕਲ ਭਾਈਚਾਰੇ ਨਾਲ ਇਸ ਇਲੈਕਸ਼ਨ ਲਈ ਵਿਚਾਰ ਵਟਾਂਦਰਾ ਕਰ ਰਹੇ ਹਨ।

PunjabKesari

ਲੋਕਲ ਭਾਈਚਾਰੇ ਦੇ ਕਹਿਣ ’ਤੇ ਹੀ ਉਨ੍ਹਾਂ ਨੇ ਇਹ ਚੋਣ ਲੜਨ ਦਾ ਫ਼ੈਸਲਾ ਕੀਤਾ। ਭੌਰ ਨੇ ਜਿਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਉਥੇ ਨਾਲ ਹੀ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਇਕ ਕਰ ਦੇਣਗੇ। ਇਸ ਮੌਕੇ ਅਮਰਜੀਤ ਸਿੰਘ ਲੱਕੀ, ਪੁਸ਼ਪਿੰਦਰ ਸਿੰਘ ਸੰਨੀ, ਇੰਦਰਜੀਤ ਸਿੰਘ ਗਿੱਲ ਤੇ ਹੋਰ ਪਤਵੰਤੇ ਸੱਜਣਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਪ੍ਰਭਜੋਤ ਸਿੰਘ ਭੌਰ ਦੇ ਹੱਕ ’ਚ ਇਕਜੁੱਟਤਾ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ।

PunjabKesari


author

Manoj

Content Editor

Related News