ਪਾਕਿਸਤਾਨ ’ਚ ਡਰਾਈਵਰ ਨੇ ਦਹੀਂ ਖ਼ਰੀਦਣ ਲਈ ਰਸਤੇ ’ਚ ਰੋਕੀ ਟਰੇਨ, ਰੇਲ ਮੰਤਰੀ ਨੇ ਲਿਆ ਐਕਸ਼ਨ (ਵੀਡੀਓ)

Wednesday, Dec 08, 2021 - 04:30 PM (IST)

ਪਾਕਿਸਤਾਨ ’ਚ ਡਰਾਈਵਰ ਨੇ ਦਹੀਂ ਖ਼ਰੀਦਣ ਲਈ ਰਸਤੇ ’ਚ ਰੋਕੀ ਟਰੇਨ, ਰੇਲ ਮੰਤਰੀ ਨੇ ਲਿਆ ਐਕਸ਼ਨ (ਵੀਡੀਓ)

ਲਾਹੌਰ (ਭਾਸ਼ਾ) : ਪਾਕਿਸਤਾਨ ਵਿਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਟਰੇਨ ਡਰਾਈਵਰ ਨੇ ਦਹੀਂ ਖ਼ਰੀਦਣ ਲਈ ਟਰੇਨ ਨੂੰ ਹੀ ਰੋਕ ਦਿੱਤਾ। ਇਹ ਮਾਮਲਾ ਜਿਵੇਂ ਹੀ ਲੋਕਾਂ ਦੇ ਧਿਆਨ ਵਿਚ ਆਇਆ ਤਾਂ ਹੜਕੰਪ ਮਚ ਗਿਆ। ਇਸ ਦੇ ਬਾਅਦ ਉਥੋਂ ਦੇ ਰੇਲ ਮੰਤਰੀ ਨੇ ਟਰੇਨ ਚਾਲਕ ਅਤੇ ਉਸ ਦੇ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਹੈ।  ‘ਡਾਨ’ ਦੀ ਖ਼ਬਰ ਮੁਤਾਬਕ ਇਹ ਘਟਨਾ ਲਾਹੌਰ ਦੇ ਕਾਹਨਾ ਰੇਲਵੇ ਸਟੇਸ਼ਨ ਨੇੜੇ ਹੋਈ। ਇੱਥੇ ਦਹੀਂ ਖ਼ਰੀਦਣ ਲਈ ਰਸਤੇ ਵਿਚ ਟਰੇਨ ਰੋਕਣ ਵਾਲੇ ਡਰਾਈਵਰ ਅਤੇ ਉਸ ਦੇ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਰੇਲ ਮੰਤਰੀ ਆਜਮ ਖਾਨ ਸਵਾਤੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਤਰੀ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਚੀਨ ਲਈ ਵੱਡੀ ਚੁਣੌਤੀ ਬਣੀ ਘਟਦੀ ਜਨਮ ਦਰ, 3 ਬੱਚੇ ਪੈਦਾ ਕਰਨ ਲਈ ਜੋੜਿਆਂ ਨੂੰ ਦੇ ਰਿਹਾ ਕਈ ਆਫ਼ਰ

 
A train driver stops the train at 'Nangar phatak' near 'Kana Kacha'.

A train driver stops the train at 'Nangar phatak' near 'Kana Kacha' railway station, just to buy yogurt. Video clip of Engr Fahad Sajid.

Posted by Pakistan Rail Lovers on Sunday, December 5, 2021

ਰਿਪੋਰਟ ਮੁਤਾਬਕ ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਡਰਾਈਵਰ ਨੂੰ ਦਹੀਂ ਖ਼ਰੀਦਣ ਲਈ ਸੂਬਾਈ ਰਾਜਧਾਨੀ ਵਿਚ ਕਾਹਨਾ ਕੱਚਾ ਰੇਲਵੇ ਸਟੇਸ਼ਨ ਨੇੜੇ ਟਰੇਨ ਰੋਕਦੇ ਹੋਏ ਦੇਖਿਆ ਜਾ ਸਕਦਾ ਹੈ। ਖ਼ਬਰ ਵਿਚ ਕਿਹਾ ਗਿਆ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਰੇਲਵੇ ਵਿਭਾਗ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਲਾਪ੍ਰਵਾਹੀ ਕਾਰਨ ਹਾਦਸੇ ਹੁੰਦੇ ਹਨ ਅਤੇ ਕਈ ਟਰੇਨਾਂ ਆਪਣੇ ਸਮੇਂ ’ਤੇ ਨਹੀਂ ਪਹੁੰਚ ਪਾਉਂਦੀਆਂ ਹਨ। ਘਟਨਾ ਦੇ ਸਾਹਮਣੇ ਆਉਂਦੇ ਹੀ ਮੰਤਰੀ ਨੇ ਕਾਰਵਾਈ ਕੀਤੀ ਅਤੇ ਲਾਹੌਰ ਪ੍ਰਸ਼ਾਸਨ ਨੂੰ ਡਰਾਈਵਰ ਰਾਣਾ ਮੁਹੰਮਦ ਸ਼ਹਿਜਾਦ ਅਤੇ ਉਸ ਦੇ ਸਹਾਇਕ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ। ਮੰਤਰੀ ਨੇ ਆਪਣੇ ਇਕ ਬਿਆਨ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰਾਂਗਾ ਅਤੇ ਕਿਸੇ ਨੂੰ ਵੀ ਵਿਅਕਤੀਗਤ ਕੰਮਾਂ ਲਈ ਰਾਸ਼ਟਰੀ ਸੰਪਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਵਾਂਗਾ। 

ਇਹ ਵੀ ਪੜ੍ਹੋ : ਸਵਿਟਜ਼ਰਲੈਂਡ ’ਚ ਇੱਛਾ ਮੌਤ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ, 1 ਮਿੰਟ ’ਚ ਬਿਨਾਂ ਦਰਦ ਦੇ ਮਿਲੇਗੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News