ਪਾਕਿਸਤਾਨ ''ਚ ਹਿੰਦੂ ਅਧਿਆਪਕ ਦੇ ਕੁਰਸੀ ''ਤੇ ਬੈਠ ਕੇ ਪੜ੍ਹਾਉਣ ''ਤੇ ਲੱਗੀ ਪਾਬੰਦੀ
Thursday, Aug 31, 2023 - 05:08 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਕੁਝ ਕੱਟੜਪੰਥੀ ਸਭ ਹੱਦਾਂ ਪਾਰ ਕਰ ਰਹੇ ਹਨ। ਸੂਬਾ ਸਿੰਧ ਦੇ ਜ਼ਿਲ੍ਹਾ ਥਾਰਪਰਕਰਦੀ ਤਹਿਸੀਲ ਚਚਰੋਂ ਦੇ ਪਿੰਡ ਮਿਸਰੀ ਸ਼ਾਹ ਵਿਚ ਉੱਥੋਂ ਦੇ ਮੁਸਲਿਮ ਆਗੂ ਸਈਅਦ ਜਹਾਨ ਸ਼ਾਹ ਨੇ ਹਿੰਦੂ ਅਧਿਆਪਕ ਗੌਤਮ ਮੇਘਵਾਰ ਦੇ ਕੁਰਸੀ 'ਤੇ ਬੈਠ ਕੇ ਪੜ੍ਹਾਉਣ 'ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਨਾਲ ਹੀ ਉਕਤ ਆਗੂ ਨੇ ਇਹ ਵੀ ਆਦੇਸ਼ ਜਾਰੀ ਕੀਤਾ ਹੈ ਕਿ ਅਧਿਆਪਕ ਗੌਤਮ ਸਮੇਤ ਸਕੂਲ ਦਾ ਹੋਰ ਹਿੰਦੂ ਸਟਾਫ ਗਿਲਾਸ ਵਿਚ ਪਾਣੀ ਨਹੀਂ ਪੀ ਸਕੇਗਾ ਅਤੇ ਉਹਨਾਂ ਨੂੰ ਹੱਥ ਨਾਲ ਪਾਣੀ ਪੀਣਾ ਪਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਡਾਕਟਰਾਂ ਦਾ ਕਮਾਲ, ਦੁਨੀਆ 'ਚ ਪਹਿਲੀ ਵਾਰ ਸਿਰਫ਼ 7 ਮਿੰਟ 'ਚ ਹੋਵੇਗਾ 'ਕੈਂਸਰ' ਦਾ ਇਲਾਜ
ਉੱਧਰ ਸੂਬਾ ਸਿੰਧ ਦੇ ਕਾਸ਼ਮੋਰ ਦੀ ਹਿੰਦੂ ਪੰਚਾਇਤ ਅਤੇ ਯੁਵਾ ਗੱਠਜੋੜ ਕਸ਼ਮੀਰ ਨੇ ਜ਼ਿਲ੍ਹੇ ਭਰ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰ ਕੇ ਪੰਚਾਇਤ ਹਾਲ ਤੋਂ ਪ੍ਰੈੱਸ ਕਲੱਬ ਕਾਸ਼ਮੋਰ ਤੱਕ ਸ਼ਾਂਤਮਾਈ ਰੋਸ ਰੈਲੀ ਕੱਢੀ। ਰੈਲੀ ਦੌਰਾਨ ਪਾਕਿਸਤਾਨ ਵਿਚ ਰਹਿੰਦੇ ਹਿੰਦੂਆਂ ਲਈ ਬਰਾਬਰੀ ਦੇ ਹੱਕਾਂ ਦੀ ਮੰਗ ਕਰਦਿਆਂ ਅਣਪਛਾਤੇ ਲੁਟੇਰਿਆਂ ਵੱਲੋਂ ਫਿਰੌਤੀ ਲਈ ਅਗਵਾ ਕੀਤੇ ਮੁਖੀ ਜਗਦੀਸ਼ ਕੁਮਾਰ, ਅਸ਼ੋਕ ਕੁਮਾਰ, ਸਾਗਰ ਕੁਮਾਰ ਅਤੇ ਜੈ ਦੇਵ ਦੀ ਜਲਦੀ ਹਿਰਾਈ ਲਈ ਮੰਗ ਕੀਤੀ ਗਈ। ਲੁਟੇਰਿਆਂ ਵੱਲੋਂ ਸਾਗਰ ਕੁਮਾਰ ਦੀ ਰਿਹਾਈ ਬਦਲੇ 10 ਕਰੋੜ ਰੁਪਏ, ਜਦਕਿ ਬਾਕੀਆਂ ਦੀ ਰਿਹਾਈ ਬਦਲੇ 5-5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।