ਪਾਕਿ ’ਚ ਕਾਤਲ ਨੂੰ 5 ਵਾਰ ਫਾਂਸੀ ਦੀ ਸਜ਼ਾ ਬਰਕਰਾਰ
Thursday, Feb 14, 2019 - 01:02 AM (IST)
ਇਸਲਾਮਾਬਾਦ, (ਯੂ. ਐੱਨ. ਆਈ.)– ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਕ ਔਰਤ ਅਤੇ 4 ਬੱਚਿਆਂ ਦੇ ਕਾਤਲ ਨੂੰ ਹੇਠਲੀ ਅਦਾਲਤ ਵਲੋਂ 5 ਵਾਰ ਫਾਂਸੀ ਦੀ ਮਿਲੀ ਸਜ਼ਾ ਨੂੰ ਬੁੱਧਵਾਰ ਬਰਕਰਾਰ ਰੱਖਿਆ। ਕਾਤਲ ਫੈਸਲ ਨੇ 2009 ਵਿਚ ਪੇਸ਼ਾਵਰ ਵਿਖੇ ਡਕੈਤੀ ਦੌਰਾਨ 4 ਔਰਤਾਂ, ਉਨ੍ਹਾਂ ਦੇ ਤਿੰਨ ਬੱਚਿਆਂ ਅਤੇ ਨਾਬਾਲਗ ਨੌਕਰਾਣੀ ਦੀ ਹੱਤਿਆ ਕਰ ਦਿੱਤੀ ਸੀ। ਉਸ ਨੂੰ 5 ਵਾਰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਫੈਸਲ ਨੇ ਫਾਂਸੀ ਦੀ ਸਜ਼ਾ ਵਿਰੁੱਧ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰ ਕੇ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ।
