ਮਿਆਂਮਾਰ 'ਚ ਫ਼ੌਜ ਨੇ ਫੇਸਬੁੱਕ ਤੋਂ ਬਾਅਦ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਵੀ ਲਾਈ ਪਾਬੰਦੀ

Saturday, Feb 06, 2021 - 03:31 PM (IST)

ਯੰਗੂਨ- ਮਿਆਂਮਾਰ ਦੇ ਫ਼ੌਜੀ ਅਧਿਕਾਰੀਆਂ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਹੋਏ ਤਖ਼ਤਾਪਲਟ ਦੇ ਬਾਅਦ ਸੋਸ਼ਲ ਮੀਡੀਆ 'ਤੇ ਪਾਬੰਦੀ ਦਾ ਦਾਇਰਾ ਹੋਰ ਵਧਾਉਂਦੇ ਹੋਏ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਵਿਚਕਾਰ ਦੇਸ਼ ਦੇ ਸਭ ਤੋਂ ਵੱਡੇ ਯੰਗੂਨ ਸ਼ਹਿਰ ਵਿਚ ਲੋਕਾਂ ਨੇ ਭਾਂਡੇ ਅਤੇ ਪਲਾਸਟਿਕ ਦੀਆਂ ਬੋਤਲਾਂ ਵਜਾ ਕੇ ਫ਼ੌਜੀ ਤਖ਼ਤਾਪਲਟ ਪ੍ਰਤੀ ਵਿਰੋਧ ਜਤਾਇਆ। 

ਫ਼ੌਜੀ ਸਰਕਾਰ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਅਤੇ ਹੋਰ ਐਪਸ 'ਤੇ ਪਾਬੰਦੀ ਲਾਉਣ ਦੇ ਇਲਾਵਾ ਸੰਚਾਰ ਆਪਰੇਟਰਾਂ ਅਤੇ ਇੰਟਰਨੈੱਟ ਸੇਵਾ ਪ੍ਰਦਾਤਾ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਦੀ ਵਰਤੋਂ 'ਤੇ ਵੀ ਰੋਕ ਲਾਉਣ ਦਾ ਹੁਕਮ ਦਿੱਤਾ ਹੈ। 

ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੁਝ ਲੋਕ ਫਰਜ਼ੀ ਖ਼ਬਰਾਂ ਫੈਲਾਉਣ ਲਈ ਇਨ੍ਹਾਂ ਦੋਹਾਂ ਪਲੈਟਫਾਰਮਾਂ ਦੀ ਵਰਤੋਂ ਕਰ ਰਹੇ ਹਨ। ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਬੰਦ ਕੀਤੇ ਜਾਣ 'ਤੇ ਨਜ਼ਰ ਰੱਖਣ ਵਾਲੇ ਨੈੱਟਬਲਾਕਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਤ 10 ਵਜੇ ਤੋਂ ਟਵਿੱਟਰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੰਸਟਾਗ੍ਰਾਮ 'ਤੇ ਪਹਿਲਾਂ ਹੀ ਪਾਬੰਦੀ ਲਾਈ ਜਾ ਚੁੱਕੀ ਹੈ।

ਮਿਆਂਮਾਰ ਵਿਚ ਕੰਮ ਕਰ ਰਹੀ ਨਾਰਵੇ ਦੀ ਦੂਰ ਸੰਚਾਰ ਕੰਪਨੀ ਟੈਲੀਨਾਰ ਨੇ ਕਿਹਾ ਕਿ ਉਸ ਨੇ ਹੁਕਮ ਦਾ ਪਾਲਣ ਕੀਤਾ ਹੈ ਪਰ ਇਸ ਦੇ ਨਾਲ ਹੀ ਨਿਰਦੇਸ਼ਾਂ ਦੀ ਜ਼ਰੂਰਤ 'ਤੇ ਸਵਾਲ ਵੀ ਚੁੱਕੇ ਹਨ। ਮਿਆਂਮਾਰ ਵਿਚ ਸਰਕਾਰੀ ਮੀਡੀਆ ਅਤੇ ਦੇਸ਼ ਵਿਚ ਸਮਾਚਾਰ ਤੇ ਸੂਚਨਾ ਦਾ ਮੁੱਖ ਸਰੋਤ ਬਣ ਚੁੱਕੇ ਫੇਸਬੁੱਕ ਉੱਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਫੇਸਬੁੱਕ ਦੀ ਵਰਤੋਂ ਪ੍ਰਦਰਸ਼ਨ ਆਯੋਜਿਤ ਕਰਨ ਲਈ ਵੀ ਕੀਤੀ ਜਾ ਰਹੀ ਹੈ। 


 


Lalita Mam

Content Editor

Related News