ਮਿਆਂਮਾਰ : ਹਮਲੇ 'ਚ 15 ਲੋਕਾਂ ਦੀ ਮੌਤ, ਫ਼ੌਜ ਨੇ ਲੋਕਤੰਤਰ ਸਮਰਥਕ ਲੜਾਕਿਆਂ 'ਤੇ ਲਾਇਆ ਹਮਲੇ ਦਾ ਦੋਸ਼
Friday, Jul 07, 2023 - 09:55 PM (IST)

ਇੰਟਰਨੈਸ਼ਨਲ ਡੈਸਕ : ਮਿਆਂਮਾਰ ਦੀ ਫ਼ੌਜ ਦੇ ਕੰਟਰੋਲ ਵਾਲੀ ਸਰਕਾਰ ਨੇ ਲੋਕਤੰਤਰ ਸਮਰਥਕ ਪੀਪਲਜ਼ ਡਿਫੈਂਸ ਫੋਰਸ ਦੇ ਲੜਾਕਿਆਂ 'ਤੇ ਅਸ਼ਾਂਤ ਮੱਧ ਖੇਤਰ 'ਚ ਮੋਰਟਾਰ ਹਮਲੇ 'ਚ 15 ਨਾਗਰਿਕਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਗੁਰੀਲਾ ਗਰੁੱਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮਿਆਂਮਾਰ ਦੇ ਸਰਕਾਰੀ ਅਖ਼ਬਾਰ ਮਿਆਮਾਂ ਏਲਿਨ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਖੌਤੀ ਪੀਪਲਜ਼ ਡਿਫੈਂਸ ਫੋਰਸਿਜ਼ (ਪੀਡੀਐੱਫ) ਨੇ ਬੁੱਧਵਾਰ ਤੜਕੇ 4 ਵਜੇ ਸਾਗਾਇੰਗ ਖੇਤਰ ਦੇ ਦੱਖਣੀ ਹਿੱਸੇ ਵਿੱਚ ਨਗਵੇ ਟਵਿਨ ਪਿੰਡ 'ਤੇ ਮੋਰਟਾਰ ਹਮਲਾ ਕੀਤਾ, ਜਿਸ ਵਿੱਚ 15 ਲੋਕ ਮਾਰੇ ਗਏ ਤੇ 3 ਭਿਕਸ਼ੂਆਂ ਸਮੇਤ 7 ਹੋਰ ਲੋਕ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਭਾਰੀ ਮੀਂਹ ਕਾਰਨ 9 ਲੋਕਾਂ ਦੀ ਮੌਤ, ਕਈ ਜ਼ਖ਼ਮੀ
1 ਫਰਵਰੀ 2021 ਨੂੰ ਫ਼ੌਜ ਵੱਲੋਂ ਜਮਹੂਰੀ ਤੌਰ 'ਤੇ ਚੁਣੀ ਗਈ 'ਆਂਗ ਸਾਨ ਸੂ ਕੀ' ਤੋਂ ਸੱਤਾ ਖੋਹਣ ਤੋਂ ਬਾਅਦ ਪੀਡੀਐੱਫ ਸਮੂਹ ਦੇਸ਼ ਭਰ ਵਿੱਚ ਇਕ ਸੰਗਠਨ ਵਜੋਂ ਉਭਰਿਆ। NUG ਨੇ ਹਮਲੇ 'ਤੇ ਟਿੱਪਣੀ ਲਈ ਬੇਨਤੀ ਦਾ ਸ਼ੁੱਕਰਵਾਰ ਨੂੰ ਤੁਰੰਤ ਜਵਾਬ ਨਹੀਂ ਦਿੱਤਾ। ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦਾ ਸ਼ਾਂਤਮਈ ਵਿਰੋਧ ਦੇਸ਼ ਦੇ ਕਈ ਹਿੱਸਿਆਂ ਵਿੱਚ ਹਥਿਆਰਬੰਦ ਵਿਰੋਧ 'ਚ ਬਦਲ ਗਿਆ ਹੈ, ਜਦੋਂ ਤੋਂ ਫ਼ੌਜ ਨੇ ਸੱਤਾ ਸੰਭਾਲੀ ਹੈ ਅਤੇ ਪੀਡੀਐੱਫ ਸਮੂਹਾਂ ਨੇ ਆਪਣੇ-ਆਪ ਨੂੰ ਕਈ ਹਥਿਆਰਬੰਦ ਨਸਲੀ ਘੱਟਗਿਣਤੀ ਸਮੂਹਾਂ ਨਾਲ ਜੋੜਿਆ ਹੈ, ਜੋ ਦਹਾਕਿਆਂ ਤੋਂ ਦੇਸ਼ ਵਿੱਚ ਵਧੇਰੇ ਖੁਦਮੁਖਤਿਆਰੀ ਲਈ ਲੜਾਈ ਲੜ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8