ਲੰਡਨ ''ਚ ਔਰਤ ਨੂੰ ਆਰੇ ਨਾਲ ਵੱਢ ਸੂਟਕੇਸ ''ਚ ਬੰਦ ਕਰ ਸੁੱਟਿਆ

Wednesday, May 20, 2020 - 11:45 PM (IST)

ਲੰਡਨ ''ਚ ਔਰਤ ਨੂੰ ਆਰੇ ਨਾਲ ਵੱਢ ਸੂਟਕੇਸ ''ਚ ਬੰਦ ਕਰ ਸੁੱਟਿਆ

ਲੰਡਨ (ਏਜੰਸੀਆਂ) - ਲੰਡਨ ਵਿਚ 28 ਸਾਲ ਦੀ ਇਕ ਔਰਤ ਦੀ ਆਰੇ ਨਾਲ ਵੱਢ ਕੇ ਹੱਤਿਆ ਕਰ ਦਿੱਤੀ ਗਈ, ਉਸ ਨੂੰ ਸਾੜਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦੀ ਲਾਸ਼ ਸੂਟਕੇਸ ਵਿਚ ਬੰਦ ਕਰ ਜੰਗਲ ਵਿਚ ਸੁੱਟ ਦਿੱਤੀ ਗਈ। ਔਰਤ ਫੋਨਿਕਸ ਨੇਟਸ ਕੁਝ ਮਹੀਨਿਆਂ ਤੋਂ ਬਰਮਿੰਘਮ ਵਿਚ ਰਹਿ ਰਹੀ ਸੀ। ਉਸ ਦੀ ਲਾਸ਼ ਗਲੋਸੇਸਟੇਸ਼ਾਇਰ ਦੇ ਡੀਨ ਫਾਰੈਸਟ ਵਿਚ 2 ਸੂਟਕੇਸਾਂ ਵਿਚ ਮਿਲੀ। ਫੋਨਿਕਸ ਦੀ ਹੱਤਿਆ ਦਾ ਦੋਸ਼ 27 ਸਾਲ ਗਾਰੀਕਾ ਗੋਰਡਨ 'ਤੇ ਹੈ, ਜੋ ਉਸ ਦੇ ਗੁਆਂਢ ਵਿਚ ਹੀ ਰਹਿੰਦੀ ਸੀ। ਪੁਲਸ ਮੁਤਾਬਕ ਹੱਤਿਆਰੇ ਨੇ ਸਾੜਣ ਤੋਂ ਪਹਿਲਾਂ ਪੀੜਤਾ ਨੂੰ 2 ਹਿੱਸਿਆਂ ਵਿਚ ਵੱਢਿਆ। ਲਾਸ਼ ਨੂੰ ਸੂਟਕੇਸ ਵਿਚ ਭਰ ਕੇ ਜੰਗਲ ਵਿਚ ਸੁੱਟਣ ਲਈ ਉਸ ਨੇ ਟੈਕਸੀ ਚਾਲਕ ਦੀ ਮਦਦ ਲਈ ਸੀ। ਪੁਲਸ ਨੇ ਟੈਕਸੀ ਚਾਲਕ 'ਤੇ ਵੀ ਹੱਤਿਆਰੇ ਦੀ ਮਦਦ ਦਾ ਮਾਮਲਾ ਦਰਜ ਕੀਤਾ ਹੈ।


author

Khushdeep Jassi

Content Editor

Related News