ਇਜ਼ਰਾਈਲ 'ਚ 8 ਲੱਖ ਮਜ਼ਦੂਰ ਸੜਕਾਂ 'ਤੇ ਉਤਰੇ

Monday, Sep 02, 2024 - 06:35 PM (IST)

ਇਜ਼ਰਾਈਲ 'ਚ 8 ਲੱਖ ਮਜ਼ਦੂਰ ਸੜਕਾਂ 'ਤੇ ਉਤਰੇ

ਤੇਲ ਅਵੀਵ : ਹਮਾਸ ਖ਼ਿਲਾਫ਼ ਵੱਡੀ ਜੰਗ ਵਿੱਚ ਉਲਝੇ ਬੈਂਜਾਮਿਨ ਨੇਤਨਯਾਹੂ ਆਪਣੇ ਹੀ ਦੇਸ਼ ਵਿੱਚ ਮੁਸੀਬਤ ਵਿੱਚ ਹਨ।ਗਾਜ਼ਾ ਵਿੱਚ ਛੇ ਹੋਰ ਬੰਧਕਾਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਐਤਵਾਰ ਰਾਤ ਨੂੰ ਸੋਗ ਅਤੇ ਗੁੱਸੇ ਵਿੱਚ ਆਏ ਹਜ਼ਾਰਾਂ ਇਜ਼ਰਾਈਲੀ ਸੜਕਾਂ 'ਤੇ ਆ ਗਏ ਅਤੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਕਈ ਲੋਕ ਰੋਂਦੇ ਵੀ ਦੇਖੇ ਗਏ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਬਾਕੀ ਬੰਧਕਾਂ ਨੂੰ ਘਰ ਲਿਆਉਣ ਲਈ ਹਮਾਸ ਨਾਲ ਜੰਗਬੰਦੀ 'ਤੇ ਪਹੁੰਚਣ। 

ਬੰਧਕਾਂ ਦੀ ਰਿਹਾਈ ਲਈ ਆਮ ਲੋਕ ਪਹਿਲਾਂ ਹੀ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਟਰੇਡ ਯੂਨੀਅਨ ਨੇ ਗਾਜ਼ਾ ਵਿੱਚ ਛੇ ਬੰਧਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਜ਼ਰਾਈਲ ਸਰਕਾਰ ਖ਼ਿਲਾਫ਼ ਹੜਤਾਲ ਦਾ ਐਲਾਨ ਕੀਤਾ ਹੈ। ਇਹ ਸੰਸਥਾ ਹਿਸਟਾਦਰੂਟ ਦੇਸ਼ ਦੇ ਲਗਭਗ 8 ਲੱਖ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ। ਇਸ ਵਿੱਚ ਸਿਹਤ, ਆਵਾਜਾਈ ਅਤੇ ਬੈਂਕਿੰਗ ਵਰਗੇ ਕਈ ਖੇਤਰ ਸ਼ਾਮਲ ਹਨ। 11 ਮਹੀਨਿਆਂ ਦੀ ਜੰਗ 'ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਇੰਨੀ ਵੱਡੀ ਗਿਣਤੀ 'ਚ ਲੋਕ ਨੇਤਨਯਾਹੂ ਖ਼ਿਲਾਫ਼ ਸੜਕਾਂ 'ਤੇ ਉਤਰੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਜਦੋਂ ਕੈਨੇਡੀਅਨ PM ਟਰੂਡੋ ਨੂੰ ਇੱਕ ਵਰਕਰ ਨੇ ਕਰ'ਤਾ ਸ਼ਰਮਿੰਦਾ

ਇਜ਼ਰਾਈਲ ਦੀ ਸਭ ਤੋਂ ਵੱਡੀ ਟਰੇਡ ਯੂਨੀਅਨ ਹਿਸਟਦਰੂਟ ਵੱਲੋਂ ਸੋਮਵਾਰ ਤੋਂ ਕੀਤੀ ਜਾ ਰਹੀ ਹੜਤਾਲ ਦਾ ਉਦੇਸ਼ ਜੰਗਬੰਦੀ ਲਈ ਦਬਾਅ ਵਧਾਉਣਾ ਹੈ ਤਾਂ ਜੋ ਗਾਜ਼ਾ ਵਿੱਚ ਜੰਗਬੰਦੀ ਨਾਲ ਹਮਾਸ ਦੇ ਅੱਤਵਾਦੀਆਂ ਦੇ ਬਾਕੀ ਬਚੇ ਬੰਧਕਾਂ ਦੀ ਰਿਹਾਈ ਯਕੀਨੀ ਹੋ ਸਕੇ ਅਤੇ ਸਾਰੇ ਸੁਰੱਖਿਅਤ ਆਪਣੇ ਘਰਾਂ ਨੂੰ ਪਰਤਣ। ਹਿਸਟਾਦਰੂਟ ਨੇ ਕਿਹਾ ਕਿ ਗਾਜ਼ਾ ਦੀਆਂ ਸੁਰੰਗਾਂ 'ਚੋਂ ਬੰਧਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਦਰਸਾਉਂਦੀਆਂ ਹਨ ਕਿ ਜੇਕਰ ਇਜ਼ਰਾਈਲ ਸਰਕਾਰ ਹੁਣ ਜੰਗਬੰਦੀ ਲਈ ਸਹਿਮਤ ਨਹੀਂ ਹੁੰਦੀ ਹੈ, ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ ਅਤੇ ਸਾਡੇ ਲੋਕ ਇਸੇ ਤਰ੍ਹਾਂ ਮਰਦੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ 7 ਅਕਤੂਬਰ ਨੂੰ ਸ਼ੁਰੂ ਹੋਏ ਇਜ਼ਰਾਈਲ-ਹਮਾਸ ਯੁੱਧ ਤੋਂ ਬਾਅਦ ਇਹ ਪਹਿਲਾ ਇੰਨਾ ਵੱਡਾ ਰੋਸ ਮੁਜ਼ਾਹਰਾ ਹੋਵੇਗਾ। ਪਿਛਲੇ ਸਾਲ ਵੀ ਮੁਲਾਜ਼ਮਾਂ ਨੇ ਵੱਡੇ ਪੱਧਰ 'ਤੇ ਆਮ ਹੜਤਾਲ ਕੀਤੀ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਨਿਆਂਇਕ ਸੁਧਾਰਾਂ ਦੀ ਆਪਣੀ ਵਿਵਾਦਤ ਯੋਜਨਾ ਨੂੰ ਮੁਲਤਵੀ ਕਰਨਾ ਪਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News