ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਤੋਂ 16 ਮਜ਼ਦੂਰ ਅਗਵਾ

Thursday, Jan 09, 2025 - 03:34 PM (IST)

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਤੋਂ 16 ਮਜ਼ਦੂਰ ਅਗਵਾ

ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਵੀਰਵਾਰ ਨੂੰ ਹਥਿਆਰਬੰਦ ਵਿਅਕਤੀਆਂ ਨੇ ਘੱਟੋ-ਘੱਟ 16 ਮਜ਼ਦੂਰਾਂ ਨੂੰ ਅਗਵਾ ਕਰ ਲਿਆ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਮਜ਼ਦੂਰ ਇੱਕ ਸਰਕਾਰੀ ਅਦਾਰੇ ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਉਦੋਂ ਅਗਵਾ ਕੀਤਾ ਗਿਆ, ਜਦੋਂ ਉਹ ਇੱਕ ਵਾਹਨ ਵਿੱਚ ਉਸਾਰੀ ਵਾਲੀ ਥਾਂ ਜਾ ਰਹੇ ਸਨ। ਬਾਅਦ ਵਿੱਚ ਅਗਵਾਕਾਰਾਂ ਨੇ ਕਬਾਲ ਸਪੋਰਟਸ ਏਰੀਆ ਵਿੱਚ ਗੱਡੀ ਨੂੰ ਅੱਗ ਲਗਾ ਦਿੱਤੀ। ਕਿਸੇ ਵੀ ਸਮੂਹ ਨੇ ਅਗਵਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਇਸ ਇਲਾਕੇ ਵਿੱਚ ਸਰਗਰਮ ਹੈ ਅਤੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ। ਟੀ.ਟੀ.ਪੀ. ਨੂੰ ਅਲ-ਕਾਇਦਾ ਦੇ ਨੇੜੇ ਮੰਨਿਆ ਜਾਂਦਾ ਹੈ ਅਤੇ 2007 ਵਿੱਚ ਕਈ ਅੱਤਵਾਦੀ ਸੰਗਠਨਾਂ ਨੂੰ ਮਿਲਾ ਕੇ ਇਸਦਾ ਗਠਨ ਕੀਤਾ ਗਿਆ ਸੀ। ਇਸ ਸੰਗਠਨ ਨੂੰ ਪਾਕਿਸਤਾਨ ਵਿੱਚ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।


author

cherry

Content Editor

Related News