ਅਜਬ-ਗਜ਼ਬ: ਇੱਥੇ ਕਬਰ ਲਈ ਮ੍ਰਿਤਕਾਂ ਦੇ ਵਾਰਸਾਂ ਨੂੰ ਭਰਨਾ ਪੈਂਦੈ ਮਹੀਨਾਵਾਰ ਕਿਰਾਇਆ
Tuesday, Jan 31, 2023 - 11:12 AM (IST)
ਗੁਆਟੇਮਾਲਾ - ਮੌਤ ਤੋਂ ਬਾਅਦ ਕਬਰ ਹੀ ਸਭ ਤੋਂ ਵੱਧ ਸੁਕੂਨ ਵਾਲੀ ਥਾਂ ਹੁੰਦੀ ਹੈ। ਇਹ ਲਾਈਨ ਤੁਸੀਂ ਵੀ ਬਹੁਤ ਵਾਰ ਸੁਣੀ ਹੋਵੇਗੀ ਪਰ ਜੇਕਰ ਤੁਹਾਨੂੰ ਇਹ ਕਿਹਾ ਜਾਵੇ ਕਿ ਕਬਰ ’ਚ ਦੱਬੇ ਮੁਰਦੇ ਨੂੰ ਵੀ ਸੁਕੂਨ ਨਹੀਂ, ਉਨ੍ਹਾਂ ਨੂੰ ਵੀ ਕਬਰਸਤਾਨ ’ਚ ਦਫਨ ਰਹਿਣ ਲਈ ਕਿਰਾਇਆ ਭਰਨਾ ਪੈਂਦਾ ਹੈ ਤਾਂ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ।
ਇਹ ਵੀ ਪੜ੍ਹੋ: ਆਸਟ੍ਰੇਲੀਆ ਮਗਰੋਂ ਹੁਣ ਕੈਨੇਡਾ ਵਿਖੇ ਹਿੰਦੂ ਮੰਦਰ 'ਚ ਲਿਖੇ ਭਾਰਤ ਵਿਰੋਧੀ ਨਾਅਰੇ, ਕੀਤੀ ਗਈ ਭੰਨਤੋੜ
ਆਪਣੀ ਖ਼ੂਬਸੂਰਤੀ ਲਈ ਮਸ਼ਹੂਰ ਮੱਧ ਅਮਰੀਕੀ ਦੇਸ਼ ਗੁਆਟੇਮਾਲਾ ’ਚ ਅਜਿਹਾ ਹੁੰਦਾ ਹੈ, ਜਿੱਥੇ ਜਗ੍ਹਾ ਦੀ ਕਮੀ ਕਾਰਨ ਕਈ ਬਹੁ-ਮੰਜ਼ਿਲਾ ਕਬਰਸਤਾਨ ਬਣਾਏ ਗਏ ਹਨ। ਇਨ੍ਹਾਂ ਬਹੁ-ਮੰਜ਼ਿਲਾ ਕਬਰਸਤਾਨਾਂ ’ਚ ਕਬਰ ਲਈ ਹਰ ਮਹੀਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਕਿਰਾਇਆ ਦੇਣਾ ਪੈਂਦਾ ਹੈ। ਜੇਕਰ ਕਿਸੇ ਰਿਸ਼ਤੇਦਾਰ ਦੀ ਕਬਰ ਦਾ ਮਾਲਕ ਇੱਕ ਮਹੀਨੇ ਦਾ ਕਿਰਾਇਆ ਨਹੀਂ ਦਿੰਦਾ ਹੈ, ਤਾਂ ਲਾਸ਼ ਨੂੰ ਕਬਰ ’ਚੋਂ ਕੱਢ ਕੇ ਸਮੂਹਿਕ ਕਬਰ ’ਚ ਰੱਖ ਦਿੱਤਾ ਜਾਂਦਾ ਹੈ ਅਤੇ ਉਸ ਦੀ ਥਾਂ ’ਤੇ ਕਿਸੇ ਹੋਰ ਲਾਸ਼ ਨੂੰ ਦਫ਼ਨਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬੇਨਿਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਚੇ ਅੱਗ ਦੇ ਭਾਂਬੜ, ਜ਼ਿੰਦਾ ਸੜੇ 22 ਲੋਕ (ਵੀਡੀਓ)
ਇਨ੍ਹਾਂ ਕਬਰਾਂ ਦਾ ਕਿਰਾਇਆ ਵੀ ਬਹੁਤ ਜ਼ਿਆਦਾ ਹੈ। ਇੱਥੇ ਲੋਕ ਜਿਉਂਦੇ-ਜੀਅ ਆਪਣੀ ਕਬਰ ਦੇ ਕਿਰਾਏ ਦਾ ਇੰਤਜ਼ਾਮ ਕਰਦੇ ਹਨ, ਜਦਕਿ ਗਰੀਬ ਲੋਕਾਂ ਲਈ ਇਹ ਬਹੁਤ ਮੁਸ਼ਕਿਲ ਹੁੰਦਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਿਆਦਾ ਆਬਾਦੀ ਅਤੇ ਘੱਟ ਜਗ੍ਹਾ ਹੋਣ ਕਾਰਨ ਅਜਿਹੇ ਨਿਯਮ ਬਣਾਉਣ ਦੀ ਮਜਬੂਰੀ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਧੀ ਨੇ ਵਧਾਇਆ ਮਾਣ, ਇਟਾਲੀਅਨ ਨੇਵੀ 'ਚ ਭਰਤੀ ਹੋਈ ਮਨਰੂਪ ਕੌਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।