ਇੰਗਲੈਂਡ ''ਚ ਸਿੱਖਾਂ ਨੇ ਅੰਗਰੇਜ਼ਾਂ ਤੇ ਮਹਾਰਾਜਾ ਦਲੀਪ ਸਿੰਘ ਵਿਚਕਾਰ ਲਾਹੌਰ ਸੰਧੀ ਨੂੰ ''ਵਿਸਾਹਘਾਤ ਦਿਵਸ'' ਵਜੋਂ ਮਨਾਇਆ

03/12/2023 6:15:56 PM

ਲੰਡਨ (ਸਰਬਜੀਤ ਸਿੰਘ ਬਨੂੜ)- ਇੰਗਲੈਂਡ ਵਸਦੀ ਸਿੱਖ ਕੌਮ ਨੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ 'ਤੇ ਹਾਜ਼ਰ ਹੋ ਕੇ ਅੰਗਰੇਜ਼ਾਂ ਵੱਲੋਂ ਸਿੱਖ ਰਾਜ ਖ਼ਤਮ ਕਰਨ ਦੀ ਲਾਹੌਰ ਸੰਧੀ ਨੂੰ ਵਿਸਾਹਘਾਤ ਦਿਵਸ ਵਜੋਂ ਮਨਾਇਆ। ਬ੍ਰਿਟੇਨ ਤੋਂ ਭਾਰਤ ਦੀ ਆਜ਼ਾਦੀ ਤੋਂ ਇਕ ਸਦੀ ਪਹਿਲਾਂ ਬ੍ਰਿਟਿਸ਼ ਅੰਗਰੇਜ਼ ਹਕੂਮਤ ਵੱਲੋਂ 9 ਮਾਰਚ, 1846 ਵਿੱਚ 8 ਸਾਲ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਤੇ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨਾਲ ਲਾਹੌਰ ਦੀ ਸੰਧੀ ਪਹਿਲੀ ਐਂਗਲੋ-ਸਿੱਖ ਜੰਗ ਦੇ ਅੰਤ ਨੂੰ ਦਰਸਾਉਂਦੀ ਸ਼ਾਂਤੀ-ਸੰਧੀ ਕੀਤੀ ਗਈ ਸੀ। ਇਹ ਸੰਧੀ ਅੰਗਰੇਜ਼ਾਂ ਵੱਲੋਂ ਗਵਰਨਰ-ਜਨਰਲ ਸਰ ਹੈਨਰੀ ਹਾਰਡਿੰਗ ਅਤੇ ਈਸਟ ਇੰਡੀਆ ਕੰਪਨੀ ਦੇ ਦੋ ਅਫਸਰਾਂ ਦੁਆਰਾ ਕੀਤੀ ਗਈ ਸੀ।

PunjabKesari

ਇਸ ਤੋਂ ਬਾਅਦ 1849 ਵਿੱਚ ਸਿੱਖ ਰਾਜ ਨੂੰ ਬ੍ਰਿਟਿਸ਼ ਹਕੂਮਤ ਨੇ ਆਪਣੇ ਅਧੀਨ ਕਰ ਲਿਆ ਗਿਆ ਸੀ ਤੇ ਇਸ ਸਮੇਂ ਦੌਰਾਨ ਮਹਾਰਾਣੀ ਜਿੰਦ ਕੌਰ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਬ੍ਰਿਟੇਨ ਲਿਆਂਦਾ ਗਿਆ ਸੀ। ਸਿੱਖ ਰਾਜ ਨਾਲ ਹੋਏ ਵਿਸਾਹਘਾਤ ਕਰਨ ਨੂੰ ਮੁੱਖ ਰੱਖਕੇ ਇੰਗਲੈਂਡ ਵਸਦੀ ਸਿੱਖ ਕੌਮ ਨੇ ਅੱਜ ਐਲਵਡਨ, ਥੈਟਫੋਰਡ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ 'ਤੇ ਹਾਜ਼ਰ ਹੋ ਕੇ ਇਸਨੂੰ ਵਿਸਾਹਘਾਤ ਦਿਵਸ ਦੇ ਰੂਪ ਵਿੱਚ ਮਨਾ ਕੇ ਇਕ ਨਵੀਂ ਪਿਰਤ ਪਾ ਦਿੱਤੀ ਗਈ। 
ਇਸ ਮੌਕੇ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਲੰਬੇ ਸਮੇਂ ਤੋਂ ਬੂੜੈਲ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਉਰਾ ਨੇ ਵੀ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਇੰਗਲੈਂਡ ਵਿੱਚ ਇਕੱਤਰ ਹੋਣ ਦੀ ਅਪੀਲ ਕੀਤੀ ਸੀ। ਸਮੂਹ ਸੰਗਤਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ‘ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਦੀ ਮਾਤਾ ਮਹਾਰਾਣੀ ਜਿੰਦ ਕੌਰ ਵੱਲੋਂ ਆਪਣੇ ਧਰਮ, ਵਿਰਸੇ ਅਤੇ ਖੁੱਸੇ ਰਾਜ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਧੋਖੇ ਨਾਲ ਖੋਹੇ ਗਏ ਰਾਜ ਨੂੰ ਮੁੜ ਹਾਸਲ ਕਰਨ ਲਈ ਕੀਤੀ ਗਈ ਜੱਦੋ ਜਹਿਦ ਨੂੰ ਯਾਦ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ 'ਚ ਯਾਤਰੀ ਬੱਸ ਹਾਦਸੇ ਦੀ ਸ਼ਿਕਾਰ, 6 ਲੋਕਾਂ ਦੀ ਮੌਤ ਤੇ 28 ਹੋਰ ਜ਼ਖਮੀ

ਇਸ ਮੌਕੇ ਸਰਬਜੀਤ ਸਿੰਘ ਬਰਮਿੰਘਮ, ਮੀਤ ਪ੍ਰਧਾਨ ਅਜੈਪਾਲ ਸਿੰਘ ਨਾਗੋਕੇ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਆਰਗੇਨਾਈਜ਼ਰ ਪ੍ਰੀਤਕਮਲ ਅਤੇ ਸ੍ਰ: ਜਸਪਾਲ ਸਿੰਘ ਵਡਾਲਾ ਸੀਨੀਅਰ ਮੀਤ ਪ੍ਰਧਾਨ ਬ੍ਰਮਿੰਘਮ ਬ੍ਰਾਂਚ, ਅਵਤਾਰ ਸਿੰਘ ਖੰਡਾ, ਬੀਬੀ ਸਰਬਜੀਤ ਕੌਰ, ਬੀਬੀ ਸੁਰਜੀਤ ਕੌਰ ਕੰਗ ਵੀ ਮੌਜੂਦ ਸਨ।  ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਨਾਲ ਅੰਗਰੇਜ਼ਾਂ ਦੇ ਵਿਸਾਹਘਾਤ ਅਤੇ ਉਸ ਸਮੇਂ ਦੇ ਭਾਰਤੀ ਆਗੂਆਂ ਦੀ ਅਕ੍ਰਿਘਣਤਾ ਕਾਰਨ ਸਿੱਖ ਕੌਮ ਅੱਜ ਸਟੇਟਲੈੱਸ ਕੌਮ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸੰਨ 78 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੀ ਨਸਲਕੁਸੀ ਹੋ ਰਹੀ ਹੈ ਤੇ ਇਸ ਦਾ ਅੱਜ ਤੱਕ ਸਰਕਾਰਾਂ ਇਨਸਾਫ ਨਹੀਂ ਕਰ ਸਕੀਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News