ਕੈਨੇਡਾ ਦੀ ਸੰਸਦ 'ਚ ਭਾਰਤੀ ਮੂਲ ਦੇ ਮੈਂਬਰ ਨੇ ਮੰਦਰ 'ਤੇ ਹਮਲੇ ਦੀ ਕੀਤੀ ਨਿਖੇਧੀ (ਵੀਡੀਓ)

Thursday, Feb 02, 2023 - 01:21 PM (IST)

ਕੈਨੇਡਾ ਦੀ ਸੰਸਦ 'ਚ ਭਾਰਤੀ ਮੂਲ ਦੇ ਮੈਂਬਰ ਨੇ ਮੰਦਰ 'ਤੇ ਹਮਲੇ ਦੀ ਕੀਤੀ ਨਿਖੇਧੀ (ਵੀਡੀਓ)

ਓਟਾਵਾ (ਬਿਊਰੋ); ਪਿਛਲੇ ਦਿਨੀਂ ਕੈਨੇਡਾ ਦੇ ਬਰੈਂਪਟਨ ਵਿੱਚ ਸਥਿਤ ਇੱਕ ਪ੍ਰਮੁੱਖ ਹਿੰਦੂ ਮੰਦਰ ਗੌਰੀ ਸ਼ੰਕਰ ਮੰਦਰ 'ਤੇ ਹਮਲਾ ਹੋਇਆ ਸੀ। ਮੰਦਰ 'ਚ ਭੰਨਤੋੜ ਤੋਂ ਬਾਅਦ ਖਾਲਿਸਤਾਨ ਪੱਖੀ ਨਾਅਰੇ ਵੀ ਲਿਖੇ ਗਏ। ਇਸ ਹਮਲੇ ਦੀ ਅੱਜ ਕੈਨੇਡੀਅਨ ਸੰਸਦ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਨਿਖੇਧੀ ਕੀਤੀ ਅਤੇ ਕੈਨੇਡਾ ਵਿੱਚ ਹਿੰਦੂਆਂ ਖ਼ਿਲਾਫ਼ ਫੈਲ ਰਿਹਾ ਨਫ਼ਰਤ ਦਾ ਮੁੱਦਾ ਉਠਾਇਆ।

ਹਿੰਦੂਫੋਬੀਆ ਕਾਰਨ ਹਿੰਦੂ ਦੁਖੀ 

 

ਕੈਨੇਡੀਅਨ ਸੰਸਦ ਮੈਂਬਰ ਆਰੀਆ ਨੇ ਕਿਹਾ ਕਿ ਦੇਸ਼ ਵਿੱਚ ਹਿੰਦੂਫੋਬੀਆ ਜਨਮ ਲੈ ਰਿਹਾ ਹੈ ਅਤੇ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹਿੰਦੂ ਹੁਣ ਬਹੁਤ ਦੁਖੀ ਹਨ। ਆਰੀਆ ਨੇ ਕਿਹਾ ਕਿ ਪਹਿਲਾਂ ਇਹ ਸਾਰੀਆਂ ਨਫਰਤ ਭਰਪੂਰ ਹਰਕਤਾਂ ਸੋਸ਼ਲ ਮੀਡੀਆ 'ਤੇ ਹੁੰਦੀਆਂ ਸਨ ਪਰ ਹੁਣ ਇਹ ਸਰੀਰਕ ਹਿੰਸਾ ਵਿੱਚ ਬਦਲ ਗਈਆਂ ਹਨ। ਇਸ ਦੇ ਨਾਲ ਹੀ ਆਰੀਆ ਨੇ ਕੈਨੇਡੀਅਨ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਵਾਂਗ ਹੁਣ ਕੈਨੇਡਾ ਵਿੱਚ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਸੰਸਦ ਮੈਂਬਰਾਂ ਨੇ 10,000 ਉਇਗਰ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਕੀਤੀ ਹਮਾਇ

ਭਾਰਤੀ ਅਧਿਕਾਰੀਆਂ ਨੇ ਵੀ ਉਠਾਇਆ ਮੁੱਦਾ

PunjabKesari

ਕੈਨੇਡਾ ਵਿੱਚ ਹਿੰਦੂ ਅਤੇ ਧਰਮ ਅਧਾਰਤ ਹਮਲਿਆਂ ਵਿੱਚ ਵਾਧਾ ਹੋਇਆ ਹੈ। ਨਫ਼ਰਤੀ ਅਪਰਾਧਾਂ ਵਿੱਚ 72 ਫੀਸਦੀ ਦਾ ਉਛਾਲ ਆਇਆ ਹੈ।ਵੈਨਕੂਵਰ ਵਿੱਚ ਇਤਿਹਾਸਕ ਕਾਮਾਗਾਟਾਮਾਰੂ ਸਮਾਰਕ ਦੀ ਵੀ ਲਗਾਤਾਰ ਤੀਜੀ ਵਾਰ ਭੰਨਤੋੜ ਕੀਤੀ ਗਈ। ਬਰੈਂਪਟਨ ਵਿੱਚ ਗੌਰੀ ਸ਼ੰਕਰ ਮੰਦਰ ਦੇ ਸੰਸਥਾਪਕ ਅਤੇ ਪੁਜਾਰੀ ਨੇ ਭਾਰਤ ਸਰਕਾਰ ਨੂੰ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਪਾਸਪੋਰਟ ਰੱਦ ਕਰਨ ਦੀ ਅਪੀਲ ਕੀਤੀ ਹੈ।ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਮੰਦਰ ਦੀ ਬੇਅਦਬੀ ਨਾਲ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।ਕੌਂਸਲੇਟ ਦਫਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ "ਅਸੀਂ ਇਸ ਮਾਮਲੇ 'ਤੇ ਆਪਣੀਆਂ ਚਿੰਤਾਵਾਂ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਈਆਂ ਹਨ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News