ਨਹੀਂ ਬਾਜ਼ ਆ ਰਹੇ ਖਾਲਿਸਤਾਨੀ! ਹੁਣ ਕੈਨੇਡਾ ''ਚ PM ਮੋਦੀ ਵਿਰੋਧੀ ਪੋਸਟਰ ਕੀਤਾ ਜਾਰੀ
Friday, Oct 20, 2023 - 12:02 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਖਾਲਿਸਤਾਨੀ ਅੱਤਵਾਦੀ ਸਰਗਰਮ ਹਨ। ਹਾਲ ਹੀ ਵਿਚ ਇਹਨਾਂ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤ ਵਿਰੋਧੀ ਪੋਸਟਰ ਜਾਰੀ ਕੀਤਾ ਗਿਆ, ਜਿਹਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਮਹਾਮੰਤਰੀ ਸੰਜੈ ਵਰਮਾ ਦੀ ਤਸਵੀਰ ਲਗਾਈ ਗਈ ਸੀ। ਅਜਿਹੀ ਕਾਰਵਾਈ ਦਾ ਵਿਰੋਧ ਕਰਦਿਆਂ ਰੇਡੀਓ ਇੰਡੀਆ ਦੇ ਸੀ.ਈ.ਓ ਮਨਿੰਦਰ ਗਿੱਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਮਹਾਂਮੰਤਰੀ ਸੰਜੇ ਵਰਮਾ ਵਿਰੁੱਧ ਇਨ੍ਹਾਂ ਭੜਕਾਊ ਪੋਸਟਰਾਂ ਦੀ ਸਖ਼ਤ ਨਿੰਦਾ ਕਰਦੇ ਹਾਂ।
ਮਨਿੰਦਰ ਗਿੱਲ ਮੁਤਾਬਕ ਜਿਹੜੇ ਖਾਲਿਸਤਾਨੀ ਸਮਰਥਕ ਇਹ ਪੋਸਟਰ ਲਗਾਉਂਦੇ ਹਨ ਉਹ ਕੈਨੇਡਾ ਦੇ ਅਸਲ ਦੁਸ਼ਮਣ ਹਨ। ਭਾਰਤ ਅਤੇ ਭਾਰਤੀਆਂ ਵਿਰੁੱਧ ਹਿੰਸਾ ਦਾ ਇਹ ਖੁੱਲ੍ਹਾ ਸੱਦਾ ਅਸਵੀਕਾਰਨਯੋਗ ਹੈ। ਇਹ ਮੰਦਭਾਗਾ ਹੈ ਕਿ ਕੈਨੇਡੀਅਨ ਸਰਕਾਰ ਇਸ ਪਾਗਲਪਨ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੀ। ਪੋਸਟਰਾਂ 'ਤੇ ਲਾਲ ਰੰਗ ਦੇ ਛਿੜਕਾਅ, ਭਾਰਤੀ ਖੂਨ ਦਾ ਸੰਕੇਤ ਦਿੰਦੇ ਹੋਏ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਖਾਲਿਸਤਾਨੀ ਖੂਨ ਦੇ ਪਿਆਸੇ ਗੁੰਡੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਡਿਪਲੋਮੈਟ ਵਾਪਸ ਬੁਲਾਉਣ ਮਗਰੋਂ ਕੈਨੇਡਾ ਨੇ ਮੁੜ ਜਾਰੀ ਕੀਤੀ ਟ੍ਰੈਵਲ ਐਡਵਾਇਜ਼ਰੀ, ਦਿੱਤੀ ਇਹ ਚੇਤਾਵਨੀ
ਜ਼ਿਕਰਯੋਗ ਹੈ ਕਿ 8 ਜੂਨ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਹਰਦੀਪ ਸਿੰਘ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਸੰਭਾਵੀ ਸਬੰਧ ਦੇ "ਭਰੋਸੇਯੋਗ ਦੋਸ਼" ਸਨ। ਟਰੂਡੇ ਦੇ ਇਸ ਬਿਆਨ ਤੋਂ ਬਾਅਦ ਖਾਲਿਸਤਾਨੀ ਸਮਰਥਕ ਭਾਰਤ ਸਰਕਾਰ ਅਤੇ ਭਾਰਤੀ ਨੁਮਾਇੰਦਿਆਂ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਨਿੱਝਰ, ਜਿਸਨੂੰ ਭਾਰਤ ਨੇ ਅੱਤਵਾਦੀ ਐਲਾਨਿਆ ਸੀ ਪਰ ਕੈਨੇਡਾ ਵਿੱਚ ਉਸ 'ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।