ਕੈਨੇਡਾ 'ਚ ਕਾਰ ਦੀ ਨੰਬਰ ਪਲੇਟ 'ਤੇ 'BIHAR' ਲਿਖਵਾ ਸੁਰਖੀਆਂ 'ਚ ਆਇਆ ਭਾਰਤੀ ਸ਼ਖਸ

Tuesday, Sep 28, 2021 - 03:23 PM (IST)

ਕੈਨੇਡਾ 'ਚ ਕਾਰ ਦੀ ਨੰਬਰ ਪਲੇਟ 'ਤੇ 'BIHAR' ਲਿਖਵਾ ਸੁਰਖੀਆਂ 'ਚ ਆਇਆ ਭਾਰਤੀ ਸ਼ਖਸ

ਟੋਰਾਂਟੋ (ਬਿਊਰੋ): ਭਾਰਤੀ ਲੋਕ ਦੁਨੀਆ ਦੇ ਹਰ ਹਿੱਸੇ ਵਿਚ ਵੱਸਦੇ ਹਨ। ਕੈਨੇਡਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਲੋਕ ਰਹਿ ਰਹੇ ਹਨ। ਇਹਨਾਂ ਵਿਚੋਂ ਇਕ ਭਾਰਤੀ ਆਪਣੇ ਖਾਸ ਤਰ੍ਹਾਂ ਦੇ ਸ਼ੌਂਕ ਲਈ ਉੱਥੇ ਚਰਚਾ ਵਿਚ ਹੈ। ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਇਸ ਸ਼ਖਸ ਨੇ ਆਪਣੀ ਕਾਰ ਦੀ ਨੰਬਰ ਪਲੇਟ 'ਤੇ 'ਬਿਹਾਰ' ਲਿਖਵਾਇਆ ਹੋਇਆ ਹੈ।

ਵੀਡੀਓ ਵਿਚ ਦੱਸੀ ਪੂਰੀ ਕਹਾਣੀ
ਕੈਨੇਡਾ ਵਿਚ ਰਹਿਣ ਵਾਲੇ ਇਸ ਸ਼ਖਸ ਨੇ ਆਪਣੀ ਕਾਰ ਦੀ ਨੰਬਰ ਪਲੇਟ 'ਤੇ 'BIHAR' ਲਿਖਵਾਇਆ ਹੋਇਆ ਹੈ। ਵੀਡੀਓ ਜ਼ਰੀਏ ਉਸ ਨੇ ਵਿਸਥਾਰ ਨਾਲ ਦੱਸਿਆ ਕਿ ਆਖਿਰਕਾਰ ਕੈਨੇਡਾ ਵਿਚ ਇਹ ਕਿਵੇਂ ਸੰਭਵ ਹੋਇਆ।ਸ਼ਖਸ ਨੇ ਯੂ-ਟਿਊਬ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਸਿਰਲੇਖ 'ਮੈਨੂੰ ਕੈਨੇਡਾ ਵਿਚ ਆਪਣੀ ਕਾਰ ਲਈ ਨੰਬਰ ਪਲੇਟ 'ਤੇ BIHAR ਕਿਵੇਂ ਮਿਲਿਆ?' ਹੈ। ਵੀਡੀਓ ਵਿਚ ਉਸ  ਨੇਦੱਸਿਆ ਹੈ ਕਿ ਕੈਨੇਡਾ ਵਿਚ ਅਜਿਹੀ ਨੰਬਰ ਪਲੇਟ ਲਈ ਕੀ ਕਰਨਾ ਪੈਂਦਾ ਹੈ।

 

ਵਿਨੀਪੈਗ ਵਿਚ ਰਹਿੰਦਾ ਹੈ ਇਹ ਭਾਰਤੀ
ਖੁਦ ਨੂੰ 'ਪ੍ਰਾਊਡ ਬਿਹਾਰੀ' ਕਹਿਣ ਵਾਲੇ ਇਸ ਸ਼ਖਸ ਦਾ ਨਾਮ ਬਸ਼ਰ ਹਬੀਬੁੱਲਾਹ ਹੈ।ਬਸ਼ਰ ਦਾ ਕਹਿਣਾ ਹੈ ਕਿ ਉਹ ਮੂਲ ਰੂਪ ਨਾਲ ਬਿਹਾਰ ਦੇ ਪਟਨਾ ਦੇ ਰਹਿਣ ਵਾਲਾ ਹੈ। ਵਰਤਮਾਨ ਵਿਚ ਉਹ ਕੈਨੇਡਾ ਦੇ ਵਿਨੀਪੈਗ (ਮਨੀਟੋਬਾ) ਵਿਚ ਰਹਿੰਦੇ ਹੈ। ਬਸ਼ਰ ਦਾ ਇਕ ਯੂ-ਟਿਊਬ ਚੈਨਲ ਵੀ ਹੈ ਜਿਸ 'ਤੇ ਉਸ ਨੇ ਵੀਡੀਓ ਸ਼ੇਅਰ ਕਰ 'ਬਿਹਾਰ' ਨੰਬਰ ਪਲੇਟ ਲੈਣ ਦੀ ਪੂਰੀ ਕਹਾਣੀ ਦੱਸੀ ਹੈ।

ਪੰਜਾਬੀਆਂ ਤੋਂ ਮਿਲੀ ਪ੍ਰੇਰਣਾ
ਆਪਣੇ ਵੀਡੀਓ ਵਿਚ ਬਸ਼ਰ ਦੱਸਦਾ ਹੈ ਕਿ ਕੈਨੇਡਾ ਵਿਚ ਪੰਜਾਬੀ ਮੂਲ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ। ਜਦੋਂ ਮੈਂ ਉਹਨਾਂ ਦੀਆਂ ਗੱਡੀਆਂ 'ਤੇ ਵੱਖ-ਵੱਖ ਤਰ੍ਹਾਂ ਨਾਲ 'PUNJAB' ਲਿਖੀ ਨੰਬਰ ਪਲੇਟ ਦੇਖੀ ਤਾਂ ਲੱਗਿਆ ਕਿ ਮੈਨੂੰ ਵੀ ਅਜਿਹਾ ਕੁਝ ਅਜਿਹਾ ਕਰਨਾ ਚਾਹੀਦਾ ਹੈ ਤਾਂ ਜੋ ਮੈਂ 'BIHAR' ਦੀ ਪਛਾਣ ਕੈਨੇਡਾ ਵਿਚ ਬਣਾ ਸਕਾਂ। ਇਸ ਲਈ ਸਭ ਤੋਂ ਪਹਿਲਾਂ ਮੈਂ ਇਸ ਸੰਬੰਧੀ ਜਾਣਕਾਰੀ ਇਕੱਠੀ ਕੀਤੀ। ਉਦੋਂ ਪਤਾ ਚੱਲਿਆ ਕਿ ਕੈਨੇਡਾ ਵਿਚ ਗੈਰ ਪ੍ਰਵਾਸੀ ਲੋਕ ਵੀ ਕਾਨੂੰਨੀ ਤੌਰ 'ਤੇ ਆਪਣੀ ਪਸੰਦ ਦੀ ਨੰਬਰ ਪਲੇਟ ਲੈ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਖਾਨ 'ਚ ਫਸੇ 39 ਮਜ਼ਦੂਰ, ਬਚਾਅ ਕੰਮ ਜਾਰੀ
 

ਮੁਸ਼ਕਲ ਨਾਲ ਮਿਲੇ 3-4 ਬਿਹਾਰੀ
ਬਸ਼ਰ ਨੇ ਕਿਹਾ,''ਪਸੰਦੀਦਾ ਨੰਬਰ ਪਲੇਟ ਲਈ ਕੁਝ ਜ਼ਰੂਰੀ ਕਾਗਜ਼ਾਤ ਅਤੇ ਨਿਰਧਾਰਤ ਭੁਗਤਾਨ ਕਰਨਾ ਹੁੰਦਾ ਹੈ। ਮੈਂ ਪ੍ਰਕਿਰਿਆ ਪੂਰੀ ਕੀਤੀ ਅਤੇ 'ਬਿਹਾਰ' ਲਿਖੀ ਨੰਬਰ ਪਲੇਟ ਮੇਰੇ ਤੱਕ ਪਹੁੰਚ ਗਈ।'' ਉਹਨਾਂ ਨੇ ਦੱਸਿਆ ਕਿ ਕੈਨੇਡਾ ਵਿਚ ਮੈਨੂੰ ਕਈ ਪੰਜਾਬੀ ਮਿਲੇ ਪਰ ਬਿਹਾਰੀ ਮੁਸ਼ਕਲ ਨਾਲ ਤਿੰਨ-ਚਾਰ। ਹੁਣ ਮੈਨੂੰ ਲੱਗਦਾ ਹੈ ਕਿ ਸ਼ਾਇਦ ਬਿਹਾਰ ਲਿਖੀ ਨੰਬਰ ਪਲੇਟ ਦੇਖ ਕੇ ਕੋਈ ਰੁੱਕ ਕੇ ਕਹੇਗਾ ਕਿ ਮੈਂ ਵੀ ਬਿਹਾਰ ਤੋਂ ਹਾਂ।


author

Vandana

Content Editor

Related News