ਬੁਰਨੇਈ ''ਚ ਬੀਤੇ 11 ਦਿਨਾਂ ਤੋਂ ਕੋਰੋਨਾ ਦਾ ਇਕ ਵੀ ਮਾਮਲਾ ਨਹੀਂ ਆਇਆ ਸਾਹਮਣੇ

Friday, May 01, 2020 - 02:16 AM (IST)

ਬੁਰਨੇਈ ''ਚ ਬੀਤੇ 11 ਦਿਨਾਂ ਤੋਂ ਕੋਰੋਨਾ ਦਾ ਇਕ ਵੀ ਮਾਮਲਾ ਨਹੀਂ ਆਇਆ ਸਾਹਮਣੇ

ਬੇਗਾਵਨ - ਬੁਰਨੇਈ ਵਿਚ ਪਿਛਲੇ 11 ਦਿਨਾਂ ਵਿਚ ਕੋਰੋਨਾਵਾਇਰਸ ਮਹਾਮਾਰੀ (ਕੋਵਿਡ-19) ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਥੇ ਕੁਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 138 'ਤੇ ਸਥਿਰ ਹੈ। ਬੁਰਨੇਈ ਦੇ ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਨੂੰ ਕਿਸੇ ਵੀ ਮਰੀਜ਼ ਦੇ ਠੀਕ ਹੋਣ ਦਾ ਮਾਮਲਾ ਨਾ ਆਉਣ 'ਤੇ ਕੁਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 124 'ਤੇ ਸਥਿਰ ਹੈ।

ਬੁਰਨੇਈ ਵਿਚ ਕੋਵਿਡ-19 ਨਾਲ ਹੁਣ ਤੱਕ ਇਕ ਮਰੀਜ਼ ਦੀ ਮੌਤ ਹੋਈ ਹੈ। ਬੁਰਨੇਈ ਵਿਚ 29 ਅਪ੍ਰੈਲ ਤੱਕ ਕੁਲ 4310 ਨਮੂਨਿਆਂ ਦੀ ਜਾਂਚ ਨਿਗਰਾਨੀ ਸਬੰਧਿਤ ਮਾਮਲਿਆਂ ਲਈ ਵਿਦੇਸ਼ੀ ਕਰਮਚਾਰੀਆਂ ਅਤੇ ਸਿਹਤ ਕੇਂਦਰ ਵਿਚ ਕੰਮ ਕਰਨ ਵਾਲਿਆਂ ਦੀ ਹੋਈ ਸੀ, ਜਿਨ੍ਹਾਂ ਵਿਚੋਂ ਸਾਰਕੇ ਨੈਗੇਟਿਵ ਪਾਏ ਗਏ ਹਨ। ਮੰਤਰਾਲੇ ਮੁਤਾਬਕ ਹੁਣ ਤੱਕ 66 ਲੋਕ ਕੁਆਰੰਟੀਨ ਵਿਚ ਰਹਿ ਰਹੇ ਹਨ ਅਤੇ 2509 ਲੋਕਾਂ ਨੇ ਆਪਣਾ ਕੁਆਰੰਟੀਨ ਸਮੇਂ ਪੂਰਾ ਕਰ ਲਿਆ ਹੈ। ਕੋਰੋਨਾਵਾਇਰਸ ਦੇ ਕੁਲ 13850 ਨਮੂਨਿਆਂ ਦੀ ਹੁਣ ਤੱਕ ਜਾਂਚ ਕੀਤੀ ਜਾ ਚੁੱਕੀ ਹੈ।


author

Karan Kumar

Content Editor

Related News