ਬ੍ਰਿਟੇਨ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਜਹਾਜ਼ਾਂ ’ਚ ਰੱਖਣ ਦੀ ਯੋਜਨਾ ਨੂੰ ਮਨਜ਼ੂਰੀ

06/06/2023 10:24:53 AM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦਾਅਵਾ ਕੀਤਾ ਕਿ ਬ੍ਰਿਟੇਨ ਦੇ ਤਟਾਂ ’ਤੇ ਆਉਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਕਿਸ਼ਤੀਆਂ ਨੂੰ ਰੋਕਣ ਦੀ ਉਨ੍ਹਾਂ ਦੀ ਯੋਜਨਾ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ਕਰਦਾਤਿਆਂ ਦੇ ਪੈਸਿਆਂ ਨਾਲ ਚੱਲ ਰਹੇ ਹੋਟਲਾਂ ’ਤੇ ਦਬਾਅ ਘੱਟ ਕਰਨ ਦੇ ਟੀਚੇ ਨਾਲ ਅਜਿਹੇ ਪ੍ਰਵਾਸੀਆਂ ਨੂੰ ਜਹਾਜ਼ਾਂ ’ਤੇ ਹੀ ਰੱਖਣ ਦਾ ਐਲਾਨ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਔਰਤ 'ਤੇ ਧੋਖਾਧੜੀ ਕਰਨ ਲਈ ਬ੍ਰਿਟੇਨ 'ਚ ਪੜ੍ਹਾਉਣ 'ਤੇ ਪਾਬੰਦੀ

ਕੇਂਟ ਦੇ ਤੱਟਵਰਤੀ ਕਸਬੇ ਡੋਵੇਰ ’ਚ ਸੁਨਕ ਨੇ ਕਿਹਾ ਕਿ ਅਜਿਹਾ ਇਕ ਜਹਾਜ਼ ਇਸ ਮਹੀਨੇ ਦੇ ਅੰਤ ਤੱਕ ਤਿਆਰ ਹੋ ਜਾਵੇਗਾ ਅਤੇ 2 ਹੋਰ ਜਹਾਜ਼ ਉਸ ਤੋਂ ਬਾਅਦ ਤਿਆਰ ਕੀਤੇ ਜਾਣਗੇ, ਜਿਨ੍ਹਾਂ ’ਚ ਹੋਰ 1,000 ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਉਭਾਰਿਆ ਕਿ ਗ਼ੈਰ-ਕਾਨੂੰਨੀ ਪ੍ਰਵਾਸੀ ਬਿੱਲ ਜਾਂ ‘ਸਟਾਪ ਦਿ ਬੋਟਸ ਬਿੱਲ’ ਨੂੰ ਹਾਊਸ ਆਫ ਕਾਮਨਸ ਨੇ ਪਾਸ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੀ ਸਰਕਾਰ ਨੂੰ ਦੇਸ਼ ’ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਨੂੰ ਹਿਰਾਸਤ ’ਚ ਲੈਣ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਅਧਿਕਾਰ ਮਿਲ ਜਾਵੇਗਾ। ਪਹਿਲਾ ਜਹਾਜ਼ ਅਗਲੇ ਪੰਦਰਵਾੜੇ ਪੋਰਟਲੈਂਡ ਪਹੁੰਚੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News