ਬ੍ਰਿਟੇਨ ''ਚ ਭਾਰਤੀ ਮੂਲ ਦੀ ਔਰਤ ਨੇ 10 ਸਾਲਾ ਧੀ ਦੀ ਹੱਤਿਆ ਦਾ ਜੁਰਮ ਕੀਤਾ ਕਬੂਲ

Friday, Aug 30, 2024 - 09:38 PM (IST)

ਬ੍ਰਿਟੇਨ ''ਚ ਭਾਰਤੀ ਮੂਲ ਦੀ ਔਰਤ ਨੇ 10 ਸਾਲਾ ਧੀ ਦੀ ਹੱਤਿਆ ਦਾ ਜੁਰਮ ਕੀਤਾ ਕਬੂਲ

ਲੰਡਨ — ਇੰਗਲੈਂਡ 'ਚ ਭਾਰਤੀ ਮੂਲ ਦੀ 33 ਸਾਲਾ ਔਰਤ ਨੇ ਸ਼ੁੱਕਰਵਾਰ ਨੂੰ ਆਪਣੀ 10 ਸਾਲਾ ਬੇਟੀ ਦੀ ਹੱਤਿਆ ਦਾ ਗੱਲ ਕਬੂਲ ਕਰ ਲਈ ਹੈ। ਲੜਕੀ ਦੀ ਲਾਸ਼ ਇਸ ਸਾਲ ਦੇ ਸ਼ੁਰੂ ਵਿਚ ਇੰਗਲੈਂਡ ਦੇ 'ਵੈਸਟ ਮਿਡਲੈਂਡਜ਼' ਖੇਤਰ ਦੇ ਇਕ ਕਸਬੇ ਵਿਚ ਉਸ ਦੇ ਘਰ ਤੋਂ ਮਿਲੀ ਸੀ। ਜਸਕੀਰਤ ਕੌਰ ਉਰਫ਼ ਜੈਸਮੀਨ ਕੰਗ 'ਤੇ 4 ਮਾਰਚ ਨੂੰ ਸ਼ੇਅ ਕੰਗ ਦੇ ਕਤਲ ਦਾ ਦੋਸ਼ ਸੀ। ਵੈਸਟ ਮਿਡਲੈਂਡਜ਼ ਪੁਲਸ ਨੇ ਦੱਸਿਆ ਕਿ ਲੜਕੀ ਰਾਉਲੀ ਰੇਜਿਸ ਦੇ ਇੱਕ ਪਤੇ 'ਤੇ ਜ਼ਖਮੀ ਹਾਲਤ ਵਿੱਚ ਮਿਲੀ ਸੀ ਅਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਕੌਰ ਨੇ ਜੇਲ੍ਹ ਤੋਂ ਵੀਡੀਓ ਰਾਹੀਂ ਵੁਲਵਰਹੈਂਪਟਨ ਕ੍ਰਾਊਨ ਕੋਰਟ ਵਿੱਚ ਇੱਕ ਸੰਖੇਪ ਸੁਣਵਾਈ ਦੌਰਾਨ ਦੱਸਿਆ ਕਿ ਉਸਨੇ ਘੱਟ ਜ਼ਿੰਮੇਵਾਰੀ ਦੇ ਆਧਾਰ 'ਤੇ ਆਪਣੀ ਧੀ ਦੇ ਕਤਲ ਲਈ ਦੋਸ਼ੀ ਮੰਨਿਆ ਹੈ। ਅਦਾਲਤੀ ਰਿਪੋਰਟ ਅਨੁਸਾਰ ਜੱਜ ਚੈਂਬਰਜ਼ ਨੇ ਕੌਰ ਨੂੰ ਕਿਹਾ, "ਤੁਹਾਡੇ ਕੇਸ ਦੀ ਸੁਣਵਾਈ ਸ਼ਾਇਦ 25 ਅਕਤੂਬਰ ਨੂੰ ਹੋਵੇਗੀ।"
 


author

Inder Prajapati

Content Editor

Related News