ਬਿ੍ਰਟੇਨ ''ਚ ਲਾਕਡਾਊਨ ''ਚ ਢਿੱਲ ਦੇਣ ਨੂੰ ਲੈ ਕੇ ਨਵੀਂ ਯੋਜਨਾ ਤਿਆਰ
Monday, May 11, 2020 - 10:27 PM (IST)
ਲੰਡਨ - ਬਿ੍ਰਟੇਨ ਦੀ ਸਰਕਾਰ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਲਾਕਡਾਊਨ ਵਿਚ ਢਿੱਲ ਦੇਣ ਨੂੰ ਲੈ ਕੇ ਸੋਮਵਾਰ ਨੂੰ ਇਕ ਨਵੀਂ ਯੋਜਨਾ ਲੈ ਕੇ ਆਈ ਹੈ। ਉਥੇ ਹੀ ਅੱਜ ਬਿ੍ਰਟੇਨ ਵਿਚ ਕੋਰੋਨਾ ਨਾਲ 210 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਉਥੇ ਮੌਤਾਂ ਦਾ ਅੰਕੜਾ 32,065 ਹੋ ਗਈ ਹੈ।
ਬਿ੍ਰਟੇਨ ਸਰਕਾਰ ਨੇ 50 ਪੰਨਿਆਂ ਦੇ ਦਸਤਾਵੇਜ਼ ਵਾਲੀ ਇਸ ਯੋਜਨਾ ਮੁਤਾਬਕ, ਇਸ ਹਫਤੇ ਤੋਂ ਖੁਰਾਕ ਉਤਪਾਦਨ, ਨਿਰਮਾਣ, ਲੌਜੀਸਟਿਕ, ਵੰਡ ਅਤੇ ਲੈਬਾਰਟਰੀਆਂ ਵਿਚ ਵਿਗਿਆਨਕ ਖੋਜ ਵਿਚ ਲੱਗੇ ਲੋਕ ਫਿਰ ਤੋਂ ਆਪਣੇ ਕੰਮਾਂ 'ਤੇ ਜਾ ਸਕਣਗੇ। ਯੋਜਨਾ ਮੁਤਾਬਕ ਜਿਨਾਂ ਥਾਂਵਾਂ 'ਤੇ ਸੋਸ਼ਲ ਡਿਸਟੈਂਸਿੰਗ ਹਮੇਸ਼ਾ ਸੰਭਵ ਨਹੀਂ ਹੈ, ਉਥੇ ਲੋਕਾਂ ਨੂੰ ਫੇਸ ਮਾਸਕ ਲਾ ਕੇ ਰਹਿਣਾ ਹੋਵੇਗਾ। ਇਸ ਵਿਚਾਲੇ, ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਨੇ ਅੱਜ ਦੱਸਿਆ ਕਿ ਐਤਵਾਰ ਦੁਪਹਿਰ ਤੱਕ ਬਿ੍ਰਟੇਨ ਦੇ 210 ਹੋਰ ਕੋਰੋਨਾਵਾਇਰਸ ਪ੍ਰਭਾਵਿਤਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਇਹ ਅੰਕੜਾ 32 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ।ਉਥੇ ਹੀ ਕੋਰੋਨਾ ਦੇ 3877 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਤੋਂ ਪ੍ਰਭਾਵਿਤਾਂ ਦਾ ਅੰਕੜਾ 2,23,060 ਹੋ ਗਈ ਹੈ।