ਆਸਟ੍ਰੇਲੀਆ 'ਚ 'ਕਾਮਿਆਂ' ਨੂੰ ਮਿਲੇਗੀ ਵੱਡੀ ਰਾਹਤ, ਲਿਆਂਦਾ ਜਾ ਰਿਹੈ ਇਹ ਕਾਨੂੰਨ

Sunday, Sep 03, 2023 - 04:57 PM (IST)

ਆਸਟ੍ਰੇਲੀਆ 'ਚ 'ਕਾਮਿਆਂ' ਨੂੰ ਮਿਲੇਗੀ ਵੱਡੀ ਰਾਹਤ, ਲਿਆਂਦਾ ਜਾ ਰਿਹੈ ਇਹ ਕਾਨੂੰਨ

ਕੈਨਬਰਾ (ਆਈ.ਏ.ਐੱਨ.ਐੱਸ.)- ਆਸਟ੍ਰੇਲੀਅਨ ਸਰਕਾਰ ਵੱਲੋਂ ਪ੍ਰਸਤਾਵਿਤ ਨਵੇਂ ਕਾਨੂੰਨਾਂ ਤਹਿਤ ਜਾਣਬੁੱਝ ਕੇ ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲੇ ਮਾਲਕਾਂ ਨੂੰ ਜੇਲ੍ਹ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਨੂੰਨ ਨਾਲ ਆਸਟ੍ਰੇਲੀਆ ਵਿਚ ਕੰਮ ਕਰ ਰਹੇ ਪੰਜਾਬੀ ਭਾਈਚਾਰੇ ਨੂੰ ਬਹੁਤ ਫ਼ਾਇਦਾ ਹੋਵੇਗਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਕੰਮ ਵਾਲੀ ਥਾਂ ਦੇ ਸਬੰਧਾਂ ਬਾਰੇ ਮੰਤਰੀ ਟੋਨੀ ਬੁਰਕੇ ਨੇ ਐਤਵਾਰ ਨੂੰ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਨੂੰ ਦੱਸਿਆ ਕਿ ਉਹ ਸੋਮਵਾਰ ਨੂੰ ਸੰਸਦ ਵਿੱਚ ਉਦਯੋਗਿਕ ਸਬੰਧਾਂ ਵਿੱਚ ਬਦਲਾਅ ਲਈ ਕਾਨੂੰਨ ਪੇਸ਼ ਕਰਨਗੇ। 

PunjabKesari

ਪ੍ਰਸਤਾਵਿਤ ਕਾਨੂੰਨਾਂ ਦੇ ਤਹਿਤ ਜਾਣਬੁੱਝ ਕੇ ਤਨਖਾਹ ਚੋਰੀ ਮਾਮਲੇ ਵਿੱਚ ਸ਼ਾਮਲ ਪਾਏ ਜਾਣ ਵਾਲੇ ਮਾਲਕਾਂ ਲਈ ਵੱਧ ਤੋਂ ਵੱਧ ਅਪਰਾਧਿਕ ਸਜ਼ਾ ਨੂੰ ਵਧਾ ਕੇ 10-ਸਾਲ ਦੀ ਕੈਦ ਅਤੇ 7.8 ਮਿਲੀਅਨ ਆਸਟ੍ਰੇਲੀਅਨ ਡਾਲਰ (5.03 ਮਿਲੀਅਨ ਡਾਲਰ) ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਜਾਂ ਇਸ ਰਕਮ ਤੋਂ ਤਿੰਨ ਗੁਣਾ ਵੱਧ ਜੁਰਮਾਨਾ ਲਗਾਇਆ ਜਾਵੇਗਾ। ਇਹ ਕਾਨੂੰਨ ਇੱਕ "ਲੂਪਹੋਲ" ਮਤਲਬ ਖਾਮੀਆਂ ਨੂੰ ਬੰਦ ਕਰ ਦੇਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ ਨੇ ਸ਼ੁਰੂ ਕੀਤੀ 'ਗੋਲਡਨ ਵੀਜ਼ਾ' ਸਕੀਮ, ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ ਫ਼ਾਇਦਾ

ਉਹਨਾਂ ਨੇ ਕਿਹਾ ਕਿ "ਜੇਕਰ ਮਾਲਕ ਜਾਣਬੁੱਝ ਕੇ ਕਾਮੇ ਦੀ ਤਨਖਾਹ ਵਿੱਚੋਂ ਪੈਸੇ ਰੋਕਦਾ ਹੈ, ਇਹ ਕੋਈ ਅਪਰਾਧਿਕ ਅਪਰਾਧ ਨਹੀਂ ਹੈ। ਇਹ ਇੱਕ ਸਧਾਰਨ ਕਮੀ ਹੈ, ਇਸਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇੱਥੇ ਉਦੇਸ਼ ਲੋਕਾਂ ਨੂੰ ਜੇਲ੍ਹ ਭੇਜਣਾ ਨਹੀਂ ਹੈ। ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਸਹੀ ਢੰਗ ਨਾਲ ਭੁਗਤਾਨ ਕੀਤਾ ਜਾਵੇ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News