ਅਮਰੀਕਾ ’ਚ ਬਜ਼ੁਰਗ ਦੌੜਾਕ ਨੇ ਪੰਜਾਬੀਆਂ ਦਾ ਚਮਕਾਇਆ ਨਾਂ

Monday, Jun 19, 2023 - 11:42 PM (IST)

ਅਮਰੀਕਾ ’ਚ ਬਜ਼ੁਰਗ ਦੌੜਾਕ ਨੇ ਪੰਜਾਬੀਆਂ ਦਾ ਚਮਕਾਇਆ ਨਾਂ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਲੰਘੇ ਐਤਵਾਰ ਫਰਿਜ਼ਨੋ ਦੇ ਵੁਡਵਰਡ ਪਾਰਕ ਵਿਚ ਪਿਤਾ ਦਿਵਸ ਨੂੰ ਮੁੱਖ ਰੱਖ ਕੇ 10ਕੇ ਰਨ ਦੌੜ ਕੈਲੀਫੋਰਨੀਆ ਕਲਾਸਿਕ ਈਵੈਂਟ ਵੱਲੋਂ ਕਰਵਾਈ ਗਈ। ਇਸ ਦੌੜ ਵਿਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਇਹ ਦੌੜ 10 ਕਿਲੋਮੀਟਰ ਲੰਮੀ ਸੀ ਅਤੇ ਇਸ ਦੌੜ ਵਿਚ 60 ਤੋਂ 69 ਸਾਲ ਵਰਗ ’ਚ ਫਰਿਜ਼ਨੋ ਨਿਵਾਸੀ ਸੰਨੀ ਸਿੰਘ ਰੰਧਾਵਾ ਦੇ ਪਿਤਾ ਹਰਭਜਨ ਸਿੰਘ ਰੰਧਾਵਾ (67) ਨੇ ਤੀਸਰਾ ਸਥਾਨ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ। ਉਹ ਪੰਜਾਬ ਤੋਂ ਅੰਮ੍ਰਿਤਸਰ ਸ਼ਹਿਰ ਦੀ ਰਣਜੀਤ ਐਵੇਨਿਊ ਕਾਲੋਨੀ, ਏ ਬਲਾਕ ਨਾਲ ਸਬੰਧ ਰੱਖਦੇ ਹਨ।

 ਇਹ ਖ਼ਬਰ ਵੀ ਪੜ੍ਹੋ : ਪੈਰਿਸ ’ਚ ਐਫਿਲ ਟਾਵਰ ’ਤੇ ਲੋਕਾਂ ਨੂੰ ਯੋਗ ਕਰਵਾਏਗੀ ਜਲੰਧਰ ਸ਼ਹਿਰ ਦੀ ਯੋਗਿਨੀ ਡਾ. ਅਨੁਪ੍ਰਿਯਾ

ਉਨ੍ਹਾਂ 2019 ਅਤੇ 20 ਵਿਚ ਚੰਡੀਗੜ੍ਹ ਵਿਖੇ ਹੋਈ ਮੈਰਾਥਾਨ ਵਿਚ ਵੀ ਹਿੱਸਾ ਲਿਆ ਸੀ । ਉਨ੍ਹਾਂ ਮਰਚਿੰਡ ਨੇਵੀ ਵਿਚ ਵੀ ਬਤੌਰ ਇੰਜੀਨੀਅਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਹਾਰਟ ਦੀ ਸਮੱਸਿਆ ਹੋਣ ਕਰਕੇ ਦੋ ਸਟੰਟ ਵੀ ਪੈ ਚੁੱਕੇ ਹਨ ਪਰ ਉਨ੍ਹਾਂ ਦਿਲ ਦੀ ਬੀਮਾਰੀ ਨੂੰ ਆਪਣੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸਗੋਂ ਹਰ ਰੋਜ਼ ਸਵੇਰੇ 4 ਵਜੇ ਉੱਠ ਕੇ ਕਸਰਤ ਕਰਦੇ ਹਨ ਤੇ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਹੈ। ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਹਰਭਜਨ ਸਿੰਘ ਰੰਧਾਵਾ ਦੀ ਜਿੱਤ ’ਤੇ ਮਾਣ ਮਹਿਸੂਸ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ


author

Manoj

Content Editor

Related News