ਅਮਰੀਕੀ ਸਮੇਂ ‘ਚ 5 ਨਵੰਬਰ ਨੂੰ ਹੋਵੇਗੀ ਤਬਦੀਲੀ, ਘੜੀਆਂ ਦਾ ਸਮਾਂ 1 ਘੰਟਾ ਹੋਵੇਗਾ ਪਿੱਛੇ
Thursday, Nov 02, 2023 - 03:23 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਸਾਲ ਵਿੱਚ ਦੋ ਵਾਰੀ ਸਮੇਂ ਵਿੱਚ ਤਬਦੀਲੀ ਹੁੰਦੀ ਹੈ। ਹੁਣ ਅਮਰੀਕੀ ਸਮੇਂ ‘ਚ 5:00 ਨਵੰਬਰ (ਐਤਵਾਰ) ਨੂੰ ਤਬਦੀਲੀ ਹੋਣ ਜਾ ਰਹੀ ਹੈ। ਇਸ ਦੌਰਾਨ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ। ਇਹ ਸਮਾਂ 4:00 ਅਤੇ 5:00 ਨਵੰਬਰ ਦੀ ਵਿਚਕਾਰਲੀ ਰਾਤ ਨੂੰ 2 ਵਜੇ ਬਦਲੇਗਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਸੂਬੇ ਨੇ ਨਵੇਂ ਇਮੀਗ੍ਰੇਸ਼ਨ ਟੀਚੇ ਦਾ ਕੀਤਾ ਐਲਾਨ, ਫਰੈਂਚ ਭਾਸ਼ਾ ਕੀਤੀ ਲਾਜ਼ਮੀ
ਅਮਰੀਕਾ ਵਿੱਚ ਸਾਲ ਵਿੱਚ ਸਮੇਂ ਵਿੱਚ ਤਬਦੀਲੀ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਹਰ ਸਾਲ ਮਾਰਚ ਮਹੀਨੇ ਦੇ ਦੂਜੇ ਐਤਵਾਰ ਅਤੇ ਨਵੰਬਰ ਦੇ ਪਹਿਲੇ ਐਤਵਾਰ ਸਮੇਂ ‘ਚ ਤਬਦੀਲੀ ਕਰਨੀ ਪੈਂਦੀ ਹੈ। ਹੁਣ 5 ਨਵੰਬਰ ਦਿਨ ਐਤਵਾਰ ਨੂੰ ਅਮਰੀਕਾ ਦੇ ਸਮੇਂ ‘ਚ ਇਹ ਤਬਦੀਲੀ ਹੋਵੇਗੀ ਅਤੇ ਇਹ ਸਮਾਂ 10 ਮਾਰਚ, ਨਵੇਂ ਸਾਲ 2024 ਤੱਕ ਲਾਗੂ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।