ਅਫਗਾਨਿਸਤਾਨ ਵਿਚ ਫੌਜ ਨੇ 30 ਤਾਲਿਬਾਨੀ ਅੱਤਵਾਦੀ ਕੀਤੇ ਢੇਰ
Sunday, Jan 17, 2021 - 08:34 PM (IST)

ਕਾਬੁਲ (ਯੂ.ਐੱਨ.ਆਈ.)- ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿਚ ਹਥਿਆਰਬੰਦ ਫੋਰਸਾਂ ਨੇ ਆਪਣੀ ਇਕ ਮੁਹਿੰਮ ਦੌਰਾਨ 30 ਤਾਲਿਬਾਨੀ ਅੱਤਵਾਦੀਆਂ ਨੂੰ ਢੇਰ ਕਰ ਕੇ ਫੌਜੀ ਅੱਡਿਆਂ 'ਤੇ ਹਮਲਾ ਕਰਨ ਦੀ ਯੋਜਨਾ ਨੂੰ ਨਾਕਾਮ ਬਣਾ ਦਿੱਤਾ। ਰੱਖਿਆ ਮੰਤਰਾਲਾ ਨੇ ਐਤਵਾਰ ਟਵੀਟ ਕਰ ਕੇ ਦੱਸਿਆ ਕਿ ਕੰਧਾਰ ਸੂਬੇ ਦੇ ਸ਼ਾਹਵਲੀ ਕੋਟ ਅਤੇ ਝੇਰਾਈ ਜ਼ਿਲਿਆਂ ਵਿਚ ਹਥਿਆਰਬੰਦ ਫੋਰਸਾਂ ਵਲੋਂ ਕੀਤੀ ਗਈ ਉਕਤ ਕਾਰਵਾਈ ਦੌਰਾਨ 4 ਅੱਤਵਾਦੀ ਜ਼ਖਮੀ ਵੀ ਹੋਏ।
ਇਹ ਵੀ ਪੜ੍ਹੋ -ਬ੍ਰਿਟੇਨ ’ਚ ਵੱਡੇ ਪੱਧਰ ’ਤੇ ਕੋਰੋਨਾ-19 ਟੀਕਾਕਰਣ ਲਈ ਖੋਲ੍ਹੇ ਜਾਣਗੇ 10 ਨਵੇਂ ਕੇਂਦਰ
ਉਨ੍ਹਾਂ ਦੇ 3 ਟਿਕਾਣੇ ਨਸ਼ਟ ਕਰ ਦਿੱਤੇ ਗਏ। ਉਥੋਂ ਭਾਰੀ ਮਾਤਰਾ ਵਿਚ ਗੋਲੀ ਸਿੱਕਾ ਅਤੇ ਹਥਿਆਰ ਬਰਾਮਦ ਹੋਏ। ਤਾਲਿਬਾਨ ਵਲੋਂ ਕੰਧਾਰ ਵਿਚ ਫੌਜੀ ਅੱਡੇ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਨ ਤੋਂ ਇਕ ਦਿਨ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਦਰਮਿਆਨ ਕਤਰ ਵਿਚ ਜਾਰੀ ਸ਼ਾਂਤੀ ਵਾਰਤਾ ਦੇ ਬਾਵਜੂਦ ਕੰਧਾਰ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਸਰਕਾਰੀ ਫੋਰਸਾਂ ਅਤੇ ਤਾਲਿਬਾਨ ਦਰਮਿਆਨ ਹਿੰਸਾ ਵਿਚ ਭਾਰੀ ਵਾਧਾ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ -ਪਾਕਿ ਨੇ ਆਕਸਫੋਰਡ-ਐਸਟਰਾਜੇਨੇਕਾ ਕੋਵਿਡ-19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਦਿੱਤੀ ਮਨਜ਼ੂਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।