ਭਾਰਤ ਨੂੰ ਲੱਗਾ ਵੱਡਾ ਝਟਕਾ, ਅਮਰੀਕਾ ਨੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਨਕਾਰਿਆ

Friday, Jun 11, 2021 - 04:12 PM (IST)

ਭਾਰਤ ਨੂੰ ਲੱਗਾ ਵੱਡਾ ਝਟਕਾ, ਅਮਰੀਕਾ ਨੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਨਕਾਰਿਆ

ਇੰਟਰਨੈਸ਼ਨਲ ਡੈਸਕ : ਭਾਰਤ ਬਾਇਓਟੈੱਕ ਵੱਲੋਂ ਬਣਾਈ ਗਈ ਕੋਰੋਨਾ ਵੈਕਸੀਨ ਇਕ ਵਾਰ ਫਿਰ ਚਰਚਾ ’ਚ ਆ ਗਈ ਹੈ। ਅਮਰੀਕਾ ਨੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਭਾਰਤ ਲਈ ਵੱਡਾ ਝਟਕਾ ਹੈ ਕਿਉਂਕਿ ਕੋਵੈਕਸੀਨ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਹੈ ਅਤੇ ਭਾਰਤ ਨੇ ਵਿਸ਼ਵ ਸਿਹਤ ਸੰਗਠਨ ਤੋਂ ਵੀ ਇਸ ਦੀ ਮਾਨਤਾ ਲਈ ਅਰਜ਼ੀ ਦਿੱਤੀ ਹੈ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਇਸ ਦੀ ਐਮਰਜੈਂਸੀ ਵਰਤੋਂ ਦੀ ਬੇਨਤੀ ਨੂੰ ਨਕਾਰ ਦਿੱਤਾ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਫਾਉਚੀ ਨੇ ਕੋਵੈਕਸੀਨ ਦੇ ਪ੍ਰਭਾਵ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਸੀ। ਖਦਸ਼ਾ ਹੈ ਕਿ ਅਮਰੀਕਾ ਦੇ ਇਸ ਰੁਖ਼ ਨਾਲ ਭਾਰਤ ਦੀ ਉਸ ਮੁਹਿੰਮ ਨੂੰ ਵੀ ਝਟਕਾ ਲੱਗ ਸਕਦਾ ਹੈ, ਜਿਸ ਅਧੀਨ ਉਹ ਕੋਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਮਾਨਤਾ ਦਿਵਾਉਣ ’ਚ ਲੱਗਾ ਹੈ।

PunjabKesari

ਇਹ ਵੀ ਪੜ੍ਹੋ : ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਕੀਤੀ ਸਹਿਯੋਗ ਦੀ ਅਪੀਲ

ਭਾਰਤ ਬਾਇਓਟੈੱਕ ਦੇ ਯੂ. ਐੱਸ. ਪਾਰਟਨਰ ਓਕਿਊਜੇਨ ਨੇ ਐੱਫ. ਡੀ. ਏ. ਨਾਲ ਵੈਕਸੀਨ ਦੇ ਐਮਰਜੈਂਸੀ ਯੂਜ਼ ਆਥਰਾਈਜ਼ੇਸ਼ਨ (ਈ. ਯੂ. ਏ.) ਲਈ ਅਰਜ਼ੀ ਦਿੱਤੀ ਸੀ। ਓਕਿਊਜੇਨ ਨੇ ਵੀਰਵਾਰ ਕਿਹਾ ਕਿ ਉਹ ਹੁਣ ਕੋਵੈਕਸੀਨ ਲਈ ਐਮਰਜੈਂਸੀ ਮਨਜ਼ੂਰੀ ਨਹੀਂ ਮੰਗੇਗੀ, ਬਲਕਿ ਇਸ ਦੇ ਐਂਟੀ-ਕੋਵਿਡ ਸ਼ਾਟ ਦੀ ਪੂਰੀ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕਰੇਗੀ। ਓਕਿਊਜੇਨ ਨੇ ਕਿਹਾ ਕਿ ਇਹ ਫੈਸਲਾ ਯੂ. ਐੱਸ. ਐੱਫ. ਡੀ. ਏ. ਵੱਲੋਂ ਦਿੱਤੀ ਗਈ ਇਕ ਸਿਫਾਰਿਸ਼ ’ਤੇ ਲਿਆ ਗਿਆ ਹੈ। ਐੱਫ. ਡੀ. ਏ. ਨੇ ਭਾਰਤ ਬਾਇਓਟੈੱਕ ਨੂੰ ਇਕ ਹੋਰ ਕਲੀਨਿਕਲ ਟ੍ਰਾਇਲ ਕਰਨ ਨੂੰ ਕਿਹਾ ਸੀ ਤਾਂ ਕਿ ਉਹ ਇਕ ਬਾਇਓਲਾਜਿਕਸ ਲਾਇਸੈਂਸ ਆਵੇਦਨ (ਬੀ. ਐੱਲ. ਏ.) ਲਈ ਫਾਈਲ ਕਰ ਸਕੇ, ਜੋ ਪੂਰੀ ਮਨਜ਼ੂਰੀ ਹਾਸਲ ਕਰਨ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ

ਓਕਿਊਜੇਨ ਨੇ ਐੱਨ. ਵਾਈ. ਐੱਸ. ਈ. ਨੂੰ ਦਿੱਤੇ ਇਕ ਬਿਆਨ ’ਚ ਕਿਹਾ ਕਿ ਐੱਫ. ਡੀ. ਏ. ਨੇ ਓਕਿਊਜੇਨ ਨੂੰ ਕੰਪਨੀ ਦੇ ਮਾਸਟਰ ਫਾਈਲ ਬਾਰੇ ਫੀਡਬੈਕ ਦਿੱਤਾ। ਐੱਫ. ਡੀ. ਏ. ਨੇ ਓਕਿਊਜੇਨ ਨੂੰ ਸਲਾਹ ਦਿੱਤੀ ਕਿ ਉਸ ਨੂੰ ਆਪਣੇ ਵੈਕਸੀਨ ਕੈਂਡੀਡੇਟ ਦੇ ਐਮਰਜੈਂਸੀ ਯੂਜ਼ ਆਥਰਾਈਜ਼ੇਸ਼ਨ ਦੀ ਬਜਾਏ ਬੀ. ਐੱਲ. ਏ. ਲਈ ਅਰਜ਼ੀ ਦੇਣੀ ਚਾਹੀਦੀ ਹੈ। ਐੱਫ. ਡੀ. ਏ. ਨੇ ਵੈਕਸੀਨ ’ਤੇ ਵਾਧੂ ਜਾਣਕਾਰੀ ਤੇ ਡਾਟਾ ਵੀ ਮੰਗਿਆ ਹੈ। ਓਕਿਊਜੇਨ ਨੇ ਕਿਹਾ ਕਿ ਕੋਵੈਕਸੀਨ ਦੇ ਮਾਰਕੀਟਿੰਗ ਐਪਲੀਕੇਸ਼ਨ ਸਬਮਿਸ਼ਨ ਲਈ ਇਸ ਦੇ ਇਕ ਵਾਧੂ ਕਲੀਨਿਕਲ ਟ੍ਰਾਇਲ ਦੇ ਡਾਟਾ ਦੀ ਲੋੜ ਹੈ। ਓਕਿਊਜੇਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਸ਼ੰਕਰ ਮੁਸੁਨੁਰੀ ਨੇ ਕਿਹਾ ਕਿ ਭਾਵੇਂ ਹੀ ਵੈਕਸੀਨ ਲਾਉਣ ’ਚ ਦੇਰੀ ਹੋਵੇ ਪਰ ਅਸੀਂ ਅਮਰੀਕਾ ’ਚ ਵੈਕਸੀਨ ਲਿਆਉਣ ਲਈ ਪ੍ਰਤੀਬੱਧ ਹਾਂ।

PunjabKesari

ਇਹ ਵੀ ਪੜ੍ਹੋ : ਪਾਕਿ SC ਨੇ ਭਾਰਤ ’ਚ 11 ਪਾਕਿਸਤਾਨੀ ਹਿੰਦੂਆਂ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਕੀਤੀ ਖਤਮ

ਓਕਿਊਜੇਨ ਯੂ. ਐੱਸ. ਦੀ ਇਕ ਬਾਇਓਫਾਰਮਾ ਕੰਪਨੀ ਹੈ, ਜੋ ਅਮਰੀਕੀ ਬਾਜ਼ਾਰ ਲਈ ਹੈਦਰਾਬਾਦ ਸਥਿਤ ਬਾਇਓਟੈੱਕ ਨਾਲ ਕੋਵੈਕਸੀਨ ਬਣਾਉਣ ਦਾ ਕੰਮ ਕਰ ਰਹੀ ਹੈ। ਓਕਿਊਜੇਨ ਨੇ ਹਾਲ ਹੀ ’ਚ ਕੈਨੇਡਾ ’ਚ ਵੈਕਸੀਨ ਦੇ ਵੇਚਣ ਲਈ ਵਿਸ਼ੇਸ਼ ਅਧਿਕਾਰ ਹਾਸਲ ਕੀਤੇ ਹਨ। ਉਸ ਨੇ ਰੈਗੂਲੇਟਰੀ ਅਪਰੂਵਲ ਲਈ ਹੈਲਥ ਕੈਨੇਡਾ ਨਾਲ ਚਰਚਾ ਵੀ ਸ਼ੁਰੂ ਕਰ ਦਿੱਤੀ ਹੈ। ਚੀਨ ਦੀਆਂ ਦੋਵੇਂ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਾਨਤਾ ਦੇ ਦਿੱਤੀ ਹੈ। ਹਾਲਾਂਕਿ ਉਸ ਦੀ ਵੈਕਸੀਨ ਦੀ ਵਰਤੋਂ ਅਮਰੀਕਾ ’ਚ ਨਹੀਂ ਹੋ ਰਹੀ ਹੈ। ਜੇ ਅਮਰੀਕਾ ’ਚ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਮਿਲ ਜਾਂਦੀ ਹੈ ਤਾਂ ਭਾਰਤ ਦੀ ਸਵਦੇਸ਼ੀ ਵੈਕਸੀਨ ਲਈ ਇਕ ਬਹੁਤ ਵੱਡੀ ਕਾਮਯਾਬੀ ਹੁੰਦੀ।
 


author

Manoj

Content Editor

Related News