ਮਾੜੇ ਦੌਰ ’ਚ ਚੀਨ ਦੀ ਅਰਥਵਿਵਸਥਾ, ਵਿਦੇਸ਼ੀ ਕੰਪਨੀਆਂ ਸਮੇਟਣ ਲੱਗੀਆਂ ਬੋਰੀਆ-ਬਿਸਤਰਾ

Friday, Nov 10, 2023 - 12:12 PM (IST)

ਮਾੜੇ ਦੌਰ ’ਚ ਚੀਨ ਦੀ ਅਰਥਵਿਵਸਥਾ, ਵਿਦੇਸ਼ੀ ਕੰਪਨੀਆਂ ਸਮੇਟਣ ਲੱਗੀਆਂ ਬੋਰੀਆ-ਬਿਸਤਰਾ

ਜਲੰਧਰ (ਇੰਟ.) – ਚੀਨ ਦੀ ਅਰਥਵਿਵਸਥਾ ਇੰਨੇ ਮਾੜੇ ਦੌਰ ’ਚੋਂ ਲੰਘ ਰਹੀ ਹੈ ਕਿ ਇਸ ਦਾ ਸਾਲ 1998 ਦੇ ਬਾਅਦ ਤੋਂ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਗੇਜ਼ ਪਹਿਲੀ ਵਾਰ ਨੈਗੇਟਿਵ ਵਿਚ ਪਹੁੰਚ ਗਿਆ ਹੈ। ਹਾਲਾਤ ਇੰਨੇ ਖਰਾਬ ਹੁੰਦੇ ਜਾ ਰਹੇ ਹਨ ਕਿ ਦੁਨੀਆ ਦੀ ਫੈਕਟਰੀ ਕਹੇ ਜਾਣ ਵਾਲੇ ਚੀਨ ਤੋਂ ਵਿਦੇਸ਼ੀ ਕੰਪਨੀਆਂ ਬੋਰੀਆ-ਬਿਸਤਰਾ ਸਮੇਟ ਕੇ ਹਿਜਰਤ ਕਰਨ ਲੱਗੀਆਂ ਹਨ।

ਇਹ ਵੀ ਪੜ੍ਹੋ :  ਵੋਡਾਫੋਨ ਆਈਡੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਆਮਦਨ ਕਰ ਵਿਭਾਗ ਵਾਪਸ ਕਰੇਗਾ 1128 ਕਰੋੜ

ਐੱਫ. ਡੀ. ਆਈ. ’ਚ 8.4 ਫੀਸਦੀ ਦੀ ਗਿਰਾਵਟ

ਚੀਨ ਦੇ ਸਟੇਟ ਐਡਮਨਿਸਟ੍ਰੇਸ਼ਨ ਆਫ ਫਾਰੇਨ ਐਕਸਚੇਂਜ (ਐੱਸ. ਏ. ਓ. ਐੱਫ.) ਨੇ ਹੁਣੇ ਜਿਹੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ, ਜਿਸ ਮੁਤਾਬਕ ਚੀਨ ਦਾ ਡਾਇਰੈਕਟ ਇਨਵੈਸਟਮੈਂਟ ਲਾਇਬਿਲਿਟੀ ਮਨਫੀ 11.8 ਅਰਬ ਡਾਲਰ ਤਕ ਪਹੁੰਚ ਗਿਆ ਹੈ, ਜੋ ਕਿ ਪਿਛਲੇ ਸਾਲ ਇਸੇ ਤਿਮਾਹੀ ’ਚ 14.1 ਅਰਬ ਡਾਲਰ ਸੀ। ਕਦੇ ਵਿਦੇਸ਼ੀ ਕੰਪਨੀਆਂ ਦੀ ਪਹਿਲੀ ਪਸੰਦ ਰਹੇ ਚੀਨ ਨੂੰ ਹੁਣ ਵਿਦੇਸ਼ੀ ਕੰਪਨੀਆਂ ਦੀ ਨਾਰਾਜ਼ਗੀ ਝੱਲਣੀ ਪੈ ਰਹੀ ਹੈ। ਚੀਨ ਦਾ ਐੱਫ. ਡੀ. ਆਈ. ਸਾਲ ਦੇ ਪਹਿਲੇ 9 ਮਹੀਨਿਆਂ ਵਿਚ 8.4 ਫੀਸਦੀ ਤਕ ਡਿੱਗ ਗਿਆ ਹੈ। 25 ਸਾਲਾਂ ’ਚ ਇਹ ਪਹਿਲੀ ਵਾਰ ਹੈ, ਜਦੋਂ ਚੀਨ ਦਾ ਵਿਦੇਸ਼ੀ ਨਿਵੇਸ਼ ਮਨਫੀ ਹੋ ਗਿਆ ਹੈ। ਵਿਦੇਸ਼ੀ ਨਿਵੇਸ਼ਕ ਚੀਨ ’ਚੋਂ ਆਪਣਾ ਪੈਸਾ ਕੱਢ ਰਹੇ ਹਨ

ਇਹ ਵੀ ਪੜ੍ਹੋ :    Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ

ਦੇਸ਼ ਦੇ 31 ਸੂਬਿਆਂ ’ਤੇ 782 ਲੱਖ ਕਰੋੜ ਦਾ ਕਰਜ਼ਾ

ਕੋਵਿਡ ਕਾਲ ਦੇ ਬਾਅਦ ਤੋਂ ਹੀ ਚੀਨ ਆਪਣੀ ਅਰਥ ਵਿਵਸਥਾ ਨੂੰ ਸੰਭਾਲਣ ਵਿਚ ਨਾਕਾਮ ਰਿਹਾ ਹੈ। ਇਸ ਦੇ ਬੈਂਕਿੰਗ ਸੈਕਟਰ ਤੇ ਰੀਅਲ ਅਸਟੇਟ ਸੈਕਟਰ ਸਮੇਤ ਸਾਰਿਆਂ ਦੀ ਹਾਲਤ ਖਰਾਬ ਹੋ ਚੁੱਕੀ ਹੈ। ਮਹਿੰਗਾਈ ਕਾਰਨ ਲੋਕਾਂ ਦੀ ਖਰੀਦ ਸਮਰੱਥਾ ਵੀ ਘਟਦੀ ਜਾ ਰਹੀ ਹੈ ਅਤੇ ਬੇਰੋਜ਼ਗਾਰੀ ਦਾ ਲੈਵਲ ਵੀ ਉੱਚਾ ਹੁੰਦਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਚੀਨ ਦੇ 21 ਫੀਸਦੀ ਤੋਂ ਵੱਧ ਨੌਜਵਾਨ ਬੇਰੋਜ਼ਗਾਰ ਹੋ ਚੁੱਕੇ ਹਨ। ਦੇਸ਼ ਦੇ 31 ਸੂਬੇ 782 ਲੱਖ ਕਰੋੜ ਰੁਪਏ ਦੇ ਕਰਜ਼ੇ ਵਿਚ ਡੁੱਬੇ ਹੋਏ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਨੇ ਫਾਈਨਾਂਸ ਸੈਕਟਰ ’ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਨਾਲ ਹੀ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਬੈਂਕਰਾਂ ’ਤੇ ਕਾਰਵਾਈ ਕੀਤੀ ਹੈ। ਦੇਸ਼ ਦੀ ਵੱਡੀ ਟੈਕਨਾਲੋਜੀ ਫਰਮ ਅਲੀਬਾਬਾ ’ਤੇ ਹੋਈ ਕਾਰਵਾਈ ਇਸ ਦੀ ਉਦਾਹਰਣ ਹੈ।

ਇਹ ਵੀ ਪੜ੍ਹੋ :    ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਇਹ ਵੀ ਪੜ੍ਹੋ :    ਮਹਿੰਗਾਈ 'ਤੇ ਵਾਰ : 27 ਰੁਪਏ ਕਿਲੋ ਆਟਾ ਤੇ 60 ਰੁਪਏ ਕਿਲੋ ਦਾਲ ਦੀ ਦੇਸ਼ ਭਰ 'ਚ ਵਿਕਰੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News