ਇਮਰਾਨ ਦੀ ਬੇਗਮ ਨਿਕਲੀ 'ਰਿਸ਼ਵਤਖੋਰ', ਠੇਕਾ ਦਿਵਾਉਣ ਦੇ ਬਦਲੇ ਅਰਬਪਤੀ ਤੋਂ ਲਈ 5 ਕੈਰੇਟ ਦੀ ਹੀਰੇ ਦੀ ਮੁੰਦਰੀ

Tuesday, Jun 07, 2022 - 10:01 AM (IST)

ਇਮਰਾਨ ਦੀ ਬੇਗਮ ਨਿਕਲੀ 'ਰਿਸ਼ਵਤਖੋਰ', ਠੇਕਾ ਦਿਵਾਉਣ ਦੇ ਬਦਲੇ ਅਰਬਪਤੀ ਤੋਂ ਲਈ 5 ਕੈਰੇਟ ਦੀ ਹੀਰੇ ਦੀ ਮੁੰਦਰੀ

ਇਸਲਾਮਾਬਾਦ (ਵਿਸ਼ੇਸ਼)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਗਮ ਬੁਸ਼ਰਾ ਬੀਬੀ ਦੀ ਰਿਸ਼ਵਤਖੋਰੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। 2 ਮਿੰਟ 17 ਸਕਿੰਟ ਦੀ ਇਕ ਆਡੀਓ ਨਾਲ ਇਸਦਾ ਰਾਜ ਖੁੱਲ੍ਹਿਆ ਹੈ। ਇਹ ਆਡੀਓ ਹੁਣ ਵਾਇਰਲ ਹੋ ਚੁੱਕੀ ਹੈ। ਇਸ ਵਿਚ ਅਰਬਪਤੀ ਕਾਰੋਬਾਰੀ ਮਲਿਕ ਰਿਆਜ਼ ਅਤੇ ਉਸ ਦੀ ਬੇਟੀ ਅੰਬਰ ਦੀ ਗੱਲਬਾਤ ਹੈ। ਇਸ ਵਿਚ ਅੰਬਰ ਆਪਣੇ ਪਿਤਾ ਨੂੰ ਕਹਿ ਰਹੀ ਹੈ ਕਿ ਬੁਸ਼ਰਾ ਬੀਬੀ 5 ਕੈਰੇਟ ਡਾਇਮੰਡ ਦੀ ਮੁੰਦਰੀ ਮੰਗ ਰਹੀ ਹੈ। ਇਸਦੇ ਬਦਲੇ ਉਹ ਇਮਰਾਨ ਤੋਂ ਰਿਆਜ਼ ਨੂੰ ਠੇਕਾ ਦਿਵਾ ਦੇਵੇਗੀ।

ਇਹ ਵੀ ਪੜ੍ਹੋ: ਬ੍ਰਿਟੇਨ ਨੇ ਪੁਤਿਨ ਦੀ ਚਿਤਾਵਨੀ ਨੂੰ ਕੀਤਾ ਨਜ਼ਰਅੰਦਾਜ਼, ਯੂਕ੍ਰੇਨ ਨੂੰ ਕਰੇਗਾ ਤੋਪਾਂ ਦੀ ਸਪਲਾਈ

ਕੌਣ ਹੈ ਮਲਿਕ ਰਿਆਜ਼
ਮਲਿਕ ਰਿਆਜ਼ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਜ਼ਮੀਨ ਮਾਫੀਆ ਮੰਨਿਆ ਜਾਂਦਾ ਹੈ। ਉਸਦਾ ਪਾਕਿਸਤਾਨ ਵਿਚ ਵੱਡਾ ਰਸੂਖ ਹੈ। ਪਿਛਲੇ ਦਿਨੀਂ ਉਸਦਾ ਆਸਿਫ ਅਲੀ ਜ਼ਰਦਾਰੀ ਨਾਲ ਵੀ ਗੱਲਬਾਤ ਦਾ ਆਡੀਓ ਲੀਕ ਹੋਇਆ ਸੀ। ਰਿਆਜ਼ ਦੇ ਇਕ ਗੁਰਗੇ ਤੋਂ ਪਿਛਲੇ ਸਾਲ ਲੰਡਨ ਵਿਚ 40 ਅਰਬ ਰੁਪਏ ਬਰਾਮਦ ਹੋਏ ਸਨ। ਬ੍ਰਿਟਿਸ਼ ਸਰਕਾਰ ਨੇ ਇਹ ਰਕਮ ਪਾਕਿਸਤਾਨ ਨੂੰ ਸੌਂਪ ਦਿੱਤੀ ਸੀ। ਇਸ ਰਕਮ ਦਾ ਕੀ ਹੋਇਆ, ਇਸਦੀ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਹੁਣ ਜੋ ਆਡੀਓ ਵਾਇਰਲ ਹੋਈ ਹੈ, ਉਹ ਪੰਜਾਬੀ ਵਿਚ ਹੈ। ਅੰਬਰ ਪਿਤਾ ਨੂੰ ਕਹਿ ਰਹੀ ਹੈ- ਮੇਰੀ ਫਰਾਹ ਗੋਗੀ (ਬੁਸ਼ਰਾ ਦੀ ਸਹੇਲੀ) ਨਾਲ ਗੱਲਬਾਤ ਹੋ ਗਈ ਹੈ। ਉਹ ਕਹਿ ਰਹੀ ਹੈ ਕਿ ਬੁਸ਼ਰਾ ਬੀਬੀ ਨੂੰ 3 ਨਹੀਂ, 5 ਕੈਰੇਟ ਦਾ ਡਾਇਮੰਡ ਚਾਹੀਦਾ ਹੈ। ਮੁੰਦਰੀ ਉਹ ਖੁਦ ਬਣਵਾ ਲਵੇਗੀ, ਪਰ ਪੇਮੈਂਟ ਸਾਨੂੰ ਹੀ ਕਰਨੀ ਹੋਵੇਗੀ। ਬੁਸ਼ਰਾ ਅਤੇ ਫਰਾਹ ਨੇ ਇਮਰਾਨ ਖਾਨ ਸਾਹਿਬ ਨਾਲ ਗੱਲ ਕਰ ਲਈ ਹੈ। ਉਹ ਤੁਰੰਤ ਠੇਕੇ ਦੀਆਂ ਸਾਰੀਆਂ ਫਾਈਲਾਂ ਓਕੇ ਕਰਵਾ ਦੇਣਗੇ। ਇਸ ’ਤੇ ਮਲਿਕ ਰਿਆਜ਼ ਕਹਿੰਦਾ ਹੈ ਕਿ ਕੋਈ ਮੁਸ਼ਕਲ ਨਹੀਂ। 5 ਕੈਰੇਟ ਦਾ ਡਾਇਮੰਡ ਭੇਜ ਦਿੰਦੇ ਹਾਂ।

ਇਹ ਵੀ ਪੜ੍ਹੋ: BJP ਨੇਤਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ, ਸਾਊਦੀ ਅਰਬ ਸਮੇਤ ਇਨ੍ਹਾਂ ਦੇਸ਼ਾਂ ਨੇ ਕੀਤੀ ਨਿੰਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News