ਇਮਰਾਨ ਨੇ ਸ਼ਾਹਬਾਜ਼ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਮਾਰਚ ਸ਼ੁਰੂ ਕਰਨ ਦੀ ਦਿੱਤੀ ਧਮਕੀ
Sunday, Apr 24, 2022 - 02:15 AM (IST)
 
            
            ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸਮਰਥਕਾਂ ਨੂੰ 'ਸੱਚੀ ਆਜ਼ਾਦੀ' ਲਈ ਮਾਰਚ ਦੀ ਤਿਆਰੀ ਕਰਨ ਦਾ ਹੁਕਮ ਦਿੰਦੇ ਹੋਏ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਨਵੀਂ ਸਰਕਾਰ ਵਿਰੁੱਧ ਰਾਸ਼ਟਰੀ ਰਾਜਧਾਨੀ ਇਸਲਾਮਾਬਾਦ ਵੱਲੋਂ ਜਲਦ ਹੀ ਇਕ ਵਿਰੋਧ ਮਾਰਚ ਸ਼ੁਰੂ ਕਰਨ ਦੀ ਸ਼ਨੀਵਾਰ ਨੂੰ ਧਮਕੀ ਦਿੱਤੀ।
ਇਹ ਵੀ ਪੜ੍ਹੋ : ਪਾਬੰਦੀਆਂ ਨੇ ਰੂਸ ਦੀ ਅਰਥਵਿਵਸਥਾ ਨੂੰ ਕੀਤਾ ਪ੍ਰਭਾਵਿਤ
ਖਾਨ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਬੇਭਰੋਸਗੀ ਪ੍ਰਸਤਾਵ ਦੇ ਮਾਧਿਅਮ ਤੋਂ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸੁਤੰਤਰ ਵਿਦੇਸ਼ ਨੀਤੀ ਦੀ ਪਾਲਣਾ ਕਰਨ ਕਾਰਨ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਅਮਰੀਕਾ ਵੱਲੋਂ ਸਾਜਿਸ਼ ਰਚੀ ਗਈ ਸੀ। ਅਮਰੀਕਾ ਕਈ ਵਾਰ ਉਨ੍ਹਾਂ ਦੇ ਇਸ ਦਾਅਵੇ ਨੂੰ ਖਾਰਿਜ ਕਰ ਚੁੱਕਿਆ ਹੈ। ਸੱਤਾ ਗੁਆਉਣ ਤੋਂ ਬਾਅਦ ਖਾਨ ਨੇ ਪੇਸ਼ਾਵਰ, ਕਰਾਚੀ ਅਤੇ ਲਾਹੌਰ 'ਚ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਿਤ ਕੀਤਾ ਹੈ ਅਤੇ ਨਵੀਂ ਸਰਕਾਰ ਦੇ ਵਿਰੁੱਧ ਇਕ ਲੰਬਾ ਮਾਰਚ ਕੱਢਣ ਅਤੇ ਉਸ ਨੂੰ ਮੱਧਕਾਲੀ ਚੋਣਾਂ ਦਾ ਐਲਾਨ ਕਰਨ ਲਈ ਮਜ਼ਬੂਰ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ : ਨਾਈਜੀਰੀਆ : ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ 'ਚ ਧਮਾਕਾ, 100 ਤੋਂ ਵੱਧ ਲੋਕਾਂ ਦੀ ਹੋਈ ਮੌਤ
ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਤੋਂ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ 'ਚ ਖਾਨ ਨੇ ਕਿਹਾ ਕਿ ਉਹ ਮਾਰਚ ਦੀ ਤਾਰੀਖ਼ ਦਾ ਐਲਾਨ ਬਾਅਦ 'ਚ ਕਰਨਗੇ ਪਰ ਉਨ੍ਹਾਂ ਨੇ ਆਪਣੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੂੰ 'ਸੱਚੀ ਆਜ਼ਾਦੀ' ਦੀ ਤਿਆਰੀ ਸ਼ੁਰੂ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਸੋਮਾਲੀਆ ਦੇ ਇਕ ਰੈਸਟੋਰੈਂਟ 'ਚ ਧਮਾਕਾ, 6 ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            