ਇਮਰਾਨ ਜਲਦੀ ਚੋਣਾਂ ਕਰਾਉਣ ''ਤੇ ਪੀ.ਐੱਮ. ਸ਼ਹਿਬਾਜ਼ ਸ਼ਰੀਫ ਨਾਲ ਗੱਲਬਾਤ ਲਈ ਤਿਆਰ: ਅਹਿਮਦ

05/03/2022 5:41:52 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨਾਲ ਛੇਤੀ ਚੋਣਾਂ ਕਰਵਾਉਣ ਬਾਰੇ ਗੱਲਬਾਤ ਕਰਨ ਲਈ ਤਿਆਰ ਹਨ। ਅਹਿਮਦ, ਜੋ ਅਵਾਮੀ ਨੈਸ਼ਨਲ ਲੀਗ-ਪਾਕਿਸਤਾਨ ਦੇ ਮੁਖੀ ਹਨ, ਨੇ ਕਿਹਾ ਕਿ ਉਹਨਾਂ ਨੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਿਚਕਾਰ "ਗਲਤਫਹਿਮੀਆਂ" ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਪੀ.ਐੱਮ. ਮੋਦੀ ਪਹੁੰਚੇ ਡੈਨਮਾਰਕ, ਹਵਾਈ ਅੱਡੇ 'ਤੇ ਖੁਦ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਨੇ ਕੀਤਾ ਸਵਾਗਤ

ਅਵਾਮੀ ਨੈਸ਼ਨਲ ਲੀਗ-ਪਾਕਿਸਤਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੀ ਇੱਕ ਪ੍ਰਮੁੱਖ ਗਠਜੋੜ ਭਾਈਵਾਲ ਹੈ। ਸੋਮਵਾਰ ਨੂੰ ਵੀਓਏ ਨਿਊਜ਼ 'ਚ ਪ੍ਰਕਾਸ਼ਿਤ ਇਕ ਲੇਖ 'ਚ ਅਹਿਮਦ ਦੇ ਹਵਾਲੇ ਨਾਲ ਕਿਹਾ ਗਿਆ ਕਿ ਮੈਂ ਉਨ੍ਹਾਂ (ਪੀ.ਟੀ.ਆਈ. ਅਤੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼) ਵਿਚਕਾਰ ਗਲਤਫਹਿਮੀ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਸ਼ਾਂਤੀ ਲਈ ਫ਼ੌਜ ਦੇ ਨਾਲ ਹਾਂ ਪਰ 'ਜੰਗ' ਦੀ ਸਥਿਤੀ 'ਚ ਮੈਂ ਇਮਰਾਨ ਖਾਨ ਨਾਲ ਖੜ੍ਹਾ ਰਹਾਂਗਾ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਰਾਕੇਟ ਨੂੰ ਹੈਲੀਕਾਪਟਰ ਨਾਲ ਫੜਨ ਦੀ ਮੁਹਿੰਮ ਅੰਸ਼ਕ ਤੌਰ 'ਤੇ ਸਫਲ

ਜ਼ਿਕਰਯੋਗ ਹੈ ਕਿ ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ (69) ਨੂੰ ਅਪ੍ਰੈਲ ਦੀ ਸ਼ੁਰੂਆਤ ਵਿੱਚ ਬੇਭਰੋਸਗੀ ਦੀ ਵੋਟ ਰਾਹੀਂ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪੀਐੱਮਐੱਲ-ਐੱਨ ਦੇ ਨੇਤਾ ਸ਼ਾਹਬਾਜ਼ ਸ਼ਰੀਫ (70) ਨੇ 11 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਮੌਜੂਦਾ ਸਦਨ​ਦੀ ਮਿਆਦ ਅਗਸਤ 2023 ਵਿੱਚ ਖ਼ਤਮ ਹੋਵੇਗੀ।


Vandana

Content Editor

Related News