ਪਾਕਿ ਦੀ ਕੰਗਾਲੀ ਦੂਰ ਕਰਨਗੇ ਇਮਰਾਨ! ਪਹਿਲੀ ਰਾਸ਼ਟਰੀ ਸੁਰੱਖਿਆ ਨੀਤੀ ''ਚ ਅਰਥਵਿਵਸਥਾ ''ਤੇ ਰੱਖਿਆ ਫੋਕਸ
Saturday, Jan 15, 2022 - 01:55 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ ਦੀ ਕੰਗਾਲੀ ਦੂਰ ਕਰਨ ਦੇ ਲਈ ਪਹਿਲੀ ਰਾਸ਼ਟਰੀ ਸੁਰੱਖਿਆ ਨੀਤੀ 'ਚ ਅਰਥ ਵਿਵਸਥਾ 'ਤੇ ਫੋਕਸ ਰੱਖਿਆ ਹੈ। ਸ਼ੁੱਕਰਵਾਰ ਨੂੰ ਇਮਰਾਨ ਖਾਨ ਵਲੋਂ ਪੇਸ਼ ਦੇਸ਼ ਦੀ ਪਹਿਲੀ ਰਾਸ਼ਟਰੀ ਸੁਰੱਖਿਆ ਨੀਤੀ ਨੂੰ ਨਾਗਰਿਕ ਆਧਾਰਿਤ ਫਰੇਮਵਰਕ 'ਤੇ ਤਿਆਰ ਕੀਤਾ ਗਿਆ ਹੈ ਅਤੇ ਮਿਲਟਰੀ ਤਾਕਤ 'ਤੇ ਕੇਂਦਰਿਤ ਇਕ ਆਯਾਮੀ ਸੁਰੱਖਿਆ ਨੀਤੀ ਦੀ ਬਜਾਏ ਇਸ 'ਚ ਅਰਥਵਿਵਸਥਾ ਨੂੰ ਵਾਧਾ ਦੇਣਗੇ ਅਤੇ ਵਿਸ਼ਵ 'ਚ ਦੇਸ਼ ਦੀ ਸਥਿਤੀ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।
ਪਿਛਲੇ ਮਹੀਨੇ ਰਾਸ਼ਟਰੀ ਸੁਰੱਖਿਆ ਅਤੇ ਮੰਤਰੀ ਮੰਡਲ ਤੋਂ ਅਨੁਮੋਦਿਤ ਸੁਰੱਖਿਆ ਨੀਤੀ ਦੇ ਜਨਤਕ ਅਡੀਸ਼ਨ ਨੂੰ ਪ੍ਰਧਾਨ ਮੰਤਰੀ ਦਫਤਰ 'ਚ ਆਯੋਜਿਤ ਇਕ ਸਮਾਰੋਹ 'ਚ ਜਾਰੀ ਕਰਦੇ ਹੋਏ ਇਮਰਾਨ ਖਾਨ ਨੇ ਅੱਜ ਕਿਹਾ ਕਿ ਪੂਰਬਵਰਤੀ ਸਰਕਾਰਾਂ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ 'ਚ ਨਾਕਾਮ ਰਹੀਆਂ। ਹਾਲਾਂਕਿ 100 ਪੰਨਿਆਂ ਦਾ ਮੂਲ ਦਸਤਾਵੇਜ਼ ਗੁਪਤ ਸ਼੍ਰੇਣੀਆਂ 'ਚ ਬਣਿਆ ਰਹੇਗਾ। ਖਾਨ ਨੇ ਕਿਹਾ ਕਿ ਸਾਡੀ ਵਿਦੇਸ਼ ਨੀਤੀ 'ਚ ਆਰਥਿਕ ਕੂਟਨੀਤੀ ਨੂੰ ਅੱਗੇ ਲਿਜਾਣ 'ਤੇ ਜ਼ੋਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਮਰਿਧੀ ਅਤੇ ਵਾਧੇ ਲਈ ਕਾਨੂੰਨ ਦਾ ਸ਼ਾਸਨ ਜ਼ਰੂਰੀ ਹੈ ਅਤੇ ਕਿਸੇ ਵੀ ਦੇਸ਼ ਦੀ ਤਰੱਕੀ ਲਈ ਕਾਨੂੰਨ ਦੀ ਹਾਜ਼ਰੀ ਜ਼ਰੂਰੀ ਹੈ।
ਇਮਰਾਨ ਖਾਨ ਨੇ ਸਾਲ 2022-2026 ਦੇ ਲਈ ਪੰਜਵੀਂ ਆਧਾਰ 'ਤੇ ਰਾਸ਼ਟਰੀ ਸੁਰੱਖਿਆ 'ਤੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਰੱਖਿਆ। ਮੰਨਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਪਾਕਿਸਤਾਨ ਦੀ ਸੁਰੱਖਿਆ ਇਥੇ ਦੇ ਨਾਗਰਿਕਾਂ 'ਚ ਨਿਸ਼ਚਿਤ ਹੋਣ ਦੀ ਗੱਲ ਕਹੀ ਗਈ ਹੈ। ਖਾਨ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਲਈ ਦ੍ਰਿਸ਼ਟੀਕੋਣ 'ਚ ਬਿਨਾਂ ਭੇਦਭਾਵ ਦੇ, ਮੌਲਿਕ ਅਧਿਕਾਰਾਂ ਅਤੇ ਸਮਾਜਿਕ ਇਨਸਾਫ ਦੀ ਗਾਰੰਟੀ ਦੇ ਨਾਲ ਰਾਸ਼ਟਰੀ ਸਮਾਯੋਜਨ ਅਤੇ ਲੋਕਾਂ ਦੀ ਖੁਸ਼ਹਾਲੀ ਤਰਜ਼ੀਹ ਹੋਣੀ ਚਾਹੀਦੀ...ਸਾਡੇ ਨਾਗਰਿਕਾਂ ਦੀ ਵਿਸ਼ਾਲ ਸਮਰੱਥਾ ਨੂੰ ਹਾਸਲ ਕਰਨ ਲਈ ਨਤੀਜ਼ੇ ਓਰੀਐਂਟਡ ਚੰਗਾ ਸ਼ਾਸਨ ਜ਼ਰੂਰੀ ਹੈ।
ਉਨ੍ਹਾਂ ਨੇ ਨੀਤੀ ਦੇ ਸਫਲ ਲਾਗੂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਨਿਯਮਿਤ ਆਧਾਰ 'ਤੇ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ.ਐਸ.ਸੀ.) ਤਰੱਕੀ ਦੀ ਸਮੀਖਿਆ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੀਤੀ ਨਾਗਰਿਕਾਂ ਨੂੰ ਕੇਂਦਰ 'ਚ ਰੱਖ ਕੇ ਤਿਆਰ ਕੀਤੀ ਗਈ ਹੈ ਅਤੇ ਆਰਥਿਕ ਸੁਰੱਖਿਆ ਨੂੰ ਕੇਂਦਰ ਬਿੰਦੂ ਬਣਾਇਆ ਗਿਆ ਹੈ। ਇਸ 'ਚ ਪਾਕਿਸਤਾਨ ਨੂੰ ਆਰਥਿਕ ਰੂਪ ਨਾਲ ਆਮਤ ਨਿਰਭਰ ਬਣਾਉਣ 'ਤੇ ਜ਼ੋਰ ਹੈ। ਖਾਨ ਨੇ ਕਿਹਾ ਕਿ ਪਾਕਿਸਤਾਨ ਦੇ ਹੋਂਦ 'ਚ ਆਉਣ ਤੋਂ ਬਾਅਦ ਤੋਂ ਹੀ ਇਕ ਆਯਾਮੀ ਸੁਰੱਖਿਆ ਨੀਤੀ ਰਹੀ ਜਿਸ 'ਚ ਮਿਲਟਰੀ ਤਾਕਤ 'ਤੇ ਫੋਕਸ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਰਾਸ਼ਟਰੀ ਸੁਰੱਖਿਆ ਸੈੱਲ ਨੇ ਸਹਿਮਤੀ ਨਾਲ ਦਸਤਾਵੇਜ਼ ਤਿਆਰ ਕੀਤੇ ਹਨ ਜਿਸ 'ਚ ਸਹੀ ਤਰੀਕੇ ਨਾਲ ਰਾਸ਼ਟਰੀ ਸੁਰੱਖਿਆ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ।