ਇਮਰਾਨ ਦੀ ਕਾਨੂੰਨੀ ਟੀਮ ਨੇ ਸੈਸ਼ਨ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਨਾ ਕਰਕੇ ਵੱਡੀ ਗਲਤੀ ਕੀਤੀ

Thursday, Aug 31, 2023 - 05:44 PM (IST)

ਇਸਲਾਮਾਬਾਦ (ਏ. ਐੱਨ. ਆਈ.) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਾਨੂੰਨੀ ਟੀਮ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਸੈਸ਼ਨ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਨਾ ਕਰਕੇ ਵੱਡੀ ਗਲਤੀ ਕੀਤੀ, ਜਿਸ ਕਾਰਨ ਹਾਈ ਕੋਰਟ ਵਲੋਂ ਉਨ੍ਹਾਂ ਦੀ ਤਿੰਨ ਸਾਲ ਕੈਦ ਦੀ ਸਜ਼ਾ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਉਹ ਜੇਲ੍ਹ ’ਚ ਹਨ। ਦੇਸ਼ ਦੇ ਇਕ ਚੋਟੀ ਦੇ ਵਕੀਲ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਇਸ ਦੇ ਨਾਲ ਹੀ ਕਾਨੂੰਨੀ ਮਾਹਿਰਾਂ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਦੇ ਬਾਵਜੂਦ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ (70) ਅਟਕ ਜੇਲ੍ਹ ’ਚ ਬੰਦ ਹਨ ਅਤੇ ਆਉਣ ਵਾਲੀਆਂ ਆਮ ਚੋਣਾਂ ਨਹੀਂ ਲੜ ਸਕਦੇ ਹਨ ਕਿਉਂਕਿ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਉਨ੍ਹਾਂ ਦੀ ਦੋਸ਼ਸਿੱਧੀ ਅਤੇ ਅਯੋਗਤਾ ਬਰਕਰਾਰ ਹੈ। ਐਡਵੋਕੇਟ ਫੈਜ਼ਲ ਸਿੱਦੀਕੀ ਨੇ ਕਿਹਾ ਕਿ ਇਮਰਾਨ ਦੀ ਕਾਨੂੰਨੀ ਟੀਮ ਨੇ ਸੈਸ਼ਨ ਕੋਰਟ ਦੇ 5 ਅਗਸਤ ਦੇ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਨਾ ਕਰਕੇ ਵੱਡੀ ਗਲਤੀ ਕੀਤੀ ਹੈ। ਉਸ ਨੇ ਸਿਰਫ਼ ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ’ਤੇ ਰੋਕ ਲਗਾਉਣ ਅਤੇ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੀ ਅਪੀਲ ਕੀਤੀ ਸੀ। ਜੇਕਰ ਸੈਸ਼ਨ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ ਹੁੰਦੀ ਤਾਂ ਇਸਲਾਮਾਬਾਦ ਹਾਈ ਕੋਰਟ ਨੇ ਇਸ ਕੇਸ ਦੇ ਗੁਣ-ਦੋਸ਼ ਬਾਰੇ ਵਿਆਪਕ ਤੌਰ ’ਤੇ ਚਰਚਾ ਕੀਤੀ ਹੁੰਦੀ।

ਇਹ ਵੀ ਪੜ੍ਹੋ : ਰਾਜਸਥਾਨ ’ਚ ਵਸੁੰਧਰਾ ਨੂੰ ‘ਇਗਨੋਰ’ ਕਰ ਕੇ ਚੋਣ ਲੜਨੀ ਇੰਨੀ ਵੀ ਆਸਾਨ ਨਹੀਂ ਭਾਜਪਾ ਲਈ

ਇਸ ਤੋਂ ਇਲਾਵਾ ਜੇਕਰ ਸੈਸ਼ਨ ਕੋਰਟ ਦਾ ਫੈਸਲਾ ਰੱਦ ਹੋ ਜਾਂਦਾ ਤਾਂ ਇਮਰਾਨ ਆਉਣ ਵਾਲੀਆਂ ਚੋਣਾਂ ਲੜ ਸਕਦੇ ਸਨ। ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਦੀ ਬੈਂਚ ਨੇ ਬੁੱਧਵਾਰ ਨੂੰ ਇਮਰਾਨ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਪੰਜਾਬ ਸੂਬੇ ਦੀ ਅਟਕ ਜੇਲ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਹਾਈ ਕੋਰਟ ਦੇ ਸੰਖੇਪ ਨਿਰਦੇਸ਼ ’ਤੇ ਟਿੱਪਣੀ ਕਰਦਿਆਂ ਐਡਵੋਕੇਟ ਹਾਫਿਜ਼ ਅਹਿਸਾਨ ਅਹਿਮਦ ਨੇ ਕਿਹਾ ਕਿ ਇਹ ਫੈਸਲਾ ਅਸਾਧਾਰਨ ਨਹੀਂ ਹੈ ਕਿਉਂਕਿ ਸਜ਼ਾ ’ਤੇ ਰੋਕ ਲੱਗਣ ਦੀ ਪੂਰੀ ਸੰਭਾਵਨਾ ਸੀ। ਉਨ੍ਹਾਂ ਦੱਸਿਆ ਕਿ ਸਜ਼ਾ ’ਤੇ ਰੋਕ ਲਾਉਣ ਦਾ ਫੈਸਲਾ ਕਦੇ ਵੀ ਕੇਸ ਦੇ ਗੁਣ-ਦੋਸ਼ ਦੇ ਆਧਾਰ ’ਤੇ ਨਹੀਂ ਹੁੰਦਾ। ਸਟੇਅ ਦਾ ਇੱਕ ਆਧਾਰ ਇਹ ਹੋ ਸਕਦਾ ਹੈ ਕਿ ਹਾਈ ਕੋਰਟ ’ਚ ਮੁੱਖ ਅਪੀਲ ਨੂੰ ਸੁਣਵਾਈ ਲਈ ਸੂਚੀਬੱਧ ਕਰਨ ’ਚ ਦੇਰੀ ਹੋ ਸਕਦੀ ਹੈ, ਜਦਕਿ ਦੂਜਾ ਇਹ ਹੋ ਸਕਦਾ ਹੈ ਕਿ ਸਜ਼ਾ 5 ਸਾਲ ਤੋਂ ਘੱਟ ਹੋਵੇ। ਇਸ ਮਾਮਲੇ ’ਚ 3 ਸਾਲ ਦੀ ਸਜ਼ਾ ਹੋਈ ਸੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਰਸੋਈ ਗੈਸ ’ਚ 200 ਰੁਪਏ ਸਸਤਾ ਕਰ ਕੇ ਰੱਖੜੀ ਦਾ ਦਿੱਤਾ ਤੋਹਫ਼ਾ : ਚੁਘ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News