ਪਾਕਿ ’ਚ ਇਮਰਾਨ ਦੇ ਭਾਸ਼ਣਾਂ ਦੇ ਪ੍ਰਸਾਰਣ ’ਤੇ ਲੱਗੀ ਪਾਬੰਦੀ, ਫੌਜ ਤੇ ਸਰਕਾਰ ਖ਼ਿਲਾਫ਼ ਟਿੱਪਣੀ ''ਤੇ ਹੋਈ ਕਾਰਵਾਈ
Saturday, Nov 05, 2022 - 11:49 PM (IST)
ਇਸਲਾਮਾਬਾਦ (ਇੰਟ) : ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਨੇ ਸ਼ਨੀਵਾਰ ਪੀ. ਟੀ. ਆਈ. ਦੇ ਮੁਖੀ ਇਮਰਾਨ ਖਾਨ ਦੇ ਟੈਲੀਵਿਜ਼ਨ ’ਤੇ ਲਾਈਵ ਅਤੇ ਰਿਕਾਰਡ ਕੀਤੇ ਭਾਸ਼ਣਾਂ ਅਤੇ ਪ੍ਰੈਸ ਕਾਨਫਰੰਸਾਂ ਦੇ ਪ੍ਰਸਾਰਣ ’ਤੇ ਪਾਬੰਦੀ ਲਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਹਮਲੇ ਤੋਂ ਬਾਅਦ ਇਮਰਾਨ ਖਾਨ ਦੀ ਪ੍ਰੈੱਸ ਕਾਨਫਰੰਸ, ਕਿਹਾ-ਮੈਨੂੰ ਪਤਾ ਸੀ ਕਿ ਹਮਲਾ ਹੋਵੇਗਾ
ਇਹ ਕਾਰਵਾਈ ਇਮਰਾਨ ਖਾਨ ਦੇ ਉਸ ਬਿਆਨ ਤੋਂ ਬਾਅਦ ਹੋਈ ਹੈ ਜੋ ਉਨ੍ਹਾਂ ਰਾਸ਼ਟਰ ਨੂੰ ਸੰਬੋਧਨ ਦੌਰਾਨ ਪਾਕਿਸਤਾਨੀ ਫੌਜ ਖਿਲਾਫ ਵਾਦ ਵਿਵਾਦ ਵਾਲੀ ਟਿੱਪਣੀ ਕਰ ਕੇ ਦਿੱਤਾ ਸੀ। ਇਮਰਾਨ ਖਾਨ ਨੇ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਤੋਂ ਇਕ ਦਿਨ ਬਾਅਦ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸ਼ਾਹਬਾਜ਼ ਸ਼ਰੀਫ ਸਰਕਾਰ ਅਤੇ ਫ਼ੌਜ ’ਤੇ ਸਖਤ ਨਿਸ਼ਾਨਾ ਵਿੰਨ੍ਹਿਆ ਸੀ। ‘ਪੇਮਰਾ’ ਨੇ ਇਮਰਾਨ ਖ਼ਾਨ ਦੇ ਭਾਸ਼ਣਾਂ ਦੀ ਇਕ ਟ੍ਰਾਂਸਕ੍ਰਿਪਟ ਵੀ ਸਾਂਝੀ ਕੀਤੀ ਹੈ ਜਿਸ ਵਿਚ ਉਹ ਮਾਰਸ਼ਲ ਲਾਅ ਬਾਰੇ ਗੱਲ ਕਰਦੇ ਹਨ।