ਜੇਲ੍ਹ ਤੋਂ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੀ ਚੋਣ ਲੜਨਗੇ ਇਮਰਾਨ ਖਾਨ, ਆਨਲਾਈਨ ਹੋਵੇਗੀ ਵੋਟਿੰਗ

Friday, Jul 26, 2024 - 11:01 PM (IST)

ਇਸਲਾਮਾਬਾਦ/ਲੰਡਨ : ਆਕਸਫੋਰਡ ਤੋਂ ਪੜ੍ਹੇ ਇਮਰਾਨ ਖਾਨ ਜੇਲ੍ਹ ਤੋਂ ਹੀ ਆਨਲਾਈਨ ਨਾਮਜ਼ਦਗੀ ਭਰ ਕੇ ਬ੍ਰਿਟੇਨ ਸਥਿਤ ਆਪਣੇ ਇੰਸਟੀਚਿਊਟ ਦੇ ਚਾਂਸਲਰ ਦੇ ਅਹੁਦੇ ਲਈ ਚੋਣ ਲੜ ਸਕਦੇ ਹਨ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਅਤੇ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਖਾਨ (71) ਕਈ ਮਾਮਲਿਆਂ ਵਿਚ ਗ੍ਰਿਫਤਾਰ ਹੋਣ ਤੋਂ ਬਾਅਦ ਅਗਸਤ 2023 ਤੋਂ ਜੇਲ੍ਹ ਵਿਚ ਹਨ।

ਖਾਨ ਨੂੰ ਕੁਝ ਮਾਮਲਿਆਂ ਵਿਚ ਵੀ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿਚ ਹੁਣ ਤੱਕ ਦੀ ਸਭ ਤੋਂ ਲੰਬੀ ਸਜ਼ਾ 9 ਸਾਲ ਦੀ ਹੈ। ਖਾਨ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਸੰਸਥਾਪਕ, ਅਗਸਤ 2018 ਤੋਂ ਅਪ੍ਰੈਲ 2022 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ। ਖਾਨ ਨੇ 1972 ਵਿਚ ਕੇਬਲ ਕਾਲਜ, ਆਕਸਫੋਰਡ ਵਿਚ ਅਰਥਸ਼ਾਸਤਰ ਅਤੇ ਰਾਜਨੀਤੀ ਦੀ ਪੜ੍ਹਾਈ ਕੀਤੀ। ਉਨ੍ਹਾਂ 1971 ਵਿਚ ਪਾਕਿਸਤਾਨ ਲਈ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ ਅਤੇ ਆਕਸਫੋਰਡ ਯੂਨੀਵਰਸਿਟੀ ਕ੍ਰਿਕਟ ਟੀਮ ਦੀ ਕਪਤਾਨੀ ਵੀ ਕੀਤੀ। 2005 ਵਿਚ ਖਾਨ ਬ੍ਰੈਡਫੋਰਡ ਯੂਨੀਵਰਸਿਟੀ ਦੇ ਚਾਂਸਲਰ ਬਣੇ ਅਤੇ 2014 ਤੱਕ ਇਸ ਅਹੁਦੇ 'ਤੇ ਰਹੇ।

ਇਹ ਵੀ ਪੜ੍ਹੋ : ਵਾਹਨ ਮਾਲਕਾਂ ਨੂੰ ਸੁਪਰੀਮ ਕੋਰਟ ਦਾ ਤੋਹਫ਼ਾ, ਥਰਡ ਪਾਰਟੀ ਬੀਮੇ ਲਈ ਇਹ ਵੱਡੀ ਸ਼ਰਤ ਹਟਾਈ

ਬ੍ਰਿਟੇਨ ਦੀ 'ਦ ਟੈਲੀਗ੍ਰਾਫ' ਅਖ਼ਬਾਰ ਦੀ ਖ਼ਬਰ ਮੁਤਾਬਕ, ''ਇਮਰਾਨ ਖਾਨ ਪਾਕਿਸਤਾਨ 'ਚ ਆਪਣੀ ਜੇਲ੍ਹ ਦੀ ਕੋਠੜੀ ਤੋਂ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਲਈ ਚੋਣ ਲੜਨਗੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟਰ ਖਾਨ 10 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ, ਫਿਰ ਵੀ ਉਹ ਆਨਲਾਈਨ ਚੋਣਾਂ ਵਿਚ ਹਿੱਸਾ ਲੈਣਗੇ। ਖਾਨ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਅਤੇ ਉਦਯੋਗਪਤੀ ਸਈਦ ਜ਼ੁਲਫੀ ਬੁਖਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ''ਇਮਰਾਨ ਖਾਨ ਚੋਣ ਲੜਨਗੇ। ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਲਈ, ਕਿਉਂਕਿ ਜਨਤਾ ਦੀ ਮੰਗ ਹੈ ਕਿ ਉਨ੍ਹਾਂ ਨੂੰ ਚੋਣ ਲੜਨੀ ਚਾਹੀਦੀ ਹੈ।

ਪਹਿਲੀ ਵਾਰ ਚਾਂਸਲਰ ਲਈ ਚੋਣ ਆਨਲਾਈਨ ਹੋਵੇਗੀ, ਜਦੋਂਕਿ ਰਵਾਇਤੀ ਪ੍ਰਕਿਰਿਆ ਲਈ ਗ੍ਰੈਜੂਏਟਾਂ ਨੂੰ ਪੂਰੀ ਅਕਾਦਮਿਕ ਪਹਿਰਾਵੇ ਵਿਚ ਪ੍ਰਕਿਰਿਆ 'ਚ ਸ਼ਾਮਲ ਹੋਣ ਦੀ ਲੋੜ ਹੁੰਦੀ ਹੈ। ਬ੍ਰਿਟਿਸ਼ ਅਖ਼ਬਾਰ ਨੇ ਕਿਹਾ ਕਿ ਵੱਕਾਰੀ ਚਾਂਸਲਰ ਦਾ ਅਹੁਦਾ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਨੂੰ ਜਾਂਦਾ ਹੈ, ਜੋ ਆਮ ਤੌਰ 'ਤੇ ਨੇਤਾ ਹੁੰਦੇ ਹਨ। ਪਾਕਿਸਤਾਨ ਦੇ 'ਜੀਓ ਨਿਊਜ਼' ਨਾਲ ਗੱਲ ਕਰਦੇ ਹੋਏ ਬੁਖਾਰੀ ਨੇ ਪੁਸ਼ਟੀ ਕੀਤੀ, ''ਇਮਰਾਨ ਖਾਨ ਇਸ ਅਹੁਦੇ ਲਈ ਚੋਣ ਲੜਨਗੇ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਟੋਨੀ ਬਲੇਅਰ ਅਤੇ ਬੋਰਿਸ ਜਾਨਸਨ ਵੀ ਯੂਨੀਵਰਸਿਟੀ ਦੇ ਚਾਂਸਲਰ ਬਣਨ ਦੇ ਉਮੀਦਵਾਰਾਂ ਵਿਚ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News