ਛੋਟੀ ਤੋਂ ਛੋਟੀ ਗੱਲ ’ਤੇ ਵੀ ਜਨਰਲ ਬਾਜਵਾ ਤੋਂ ਸਲਾਹ ਲੈਂਦੇ ਸਨ ਇਮਰਾਨ ਖਾਨ

Thursday, Dec 08, 2022 - 11:33 AM (IST)

ਛੋਟੀ ਤੋਂ ਛੋਟੀ ਗੱਲ ’ਤੇ ਵੀ ਜਨਰਲ ਬਾਜਵਾ ਤੋਂ ਸਲਾਹ ਲੈਂਦੇ ਸਨ ਇਮਰਾਨ ਖਾਨ

ਇਸਲਾਮਾਬਾਦ (ਅਨਸ)-ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਇਕ ਕਰੀਬੀ ਸਹਿਯੋਗੀ ਨੇ ਖ਼ੁਲਾਸਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਉਨ੍ਹਾਂ ਨੂੰ ਹਰ ਛੋਟੀ ਤੋਂ ਛੋਟੀ ਗੱਲ ਲਈ ਬੁਲਾਉਂਦੇ ਸਨ ਅਤੇ ਇਥੋਂ ਤੱਕ ਕਿ ਉਨ੍ਹਾਂ ਨੂੰ ਬੌਸ ਵੀ ਕਹਿੰਦੇ ਸਨ। ਸਮਾ ਟੀ. ਵੀ. ਦੀ ਰਿਪੋਰਟ ਮੁਤਾਬਕ, ਸਹਿਯੋਗੀ ਨੇ ਦੱਸਿਆ ਕਿ ਇਮਰਾਨ ਖਾਨ ਨੇ ਹਰ ਸਿਆਸੀ ਮਾਮਲੇ ਵਿਚ ਜਨਰਲ ਬਾਜਵਾ ਦੇ ਦਫ਼ਤਰ ਤੋਂ ਮਦਦ ਮੰਗੀ। ਸਹਿਯੋਗੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨੂੰ ਸਭ ਤੋਂ ਚੰਗਾ ਬਦਲ ਮੰਨਿਆ ਗਿਆ ਸੀ ਪਰ ਉਹ ਇਕ ਯੋਗ ਟੀਮ ਬਣਾਉਣ ਅਤੇ ਸੂਬੇ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਜ਼ਰੂਰੀ ਸੋਮਿਆਂ ਨੂੰ ਆਕਰਸ਼ਿਤ ਕਰ ਵਿਚ ਅਸਫ਼ਲ ਰਹੇ।

ਇਹ ਵੀ ਪੜ੍ਹੋ: ਪੰਜਾਬ ’ਚ ‘ਆਪ’ਦੇ ਮੰਤਰੀਆਂ ਨੇ ਮਨਾਇਆ ਦਿੱਲੀ MCD ਚੋਣਾਂ ਦੀ ਜਿੱਤ ਦਾ ਜਸ਼ਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News