ਇਮਰਾਨ ਖ਼ਾਨ ''ਤੇ ਤੋਸ਼ਾਖਾਨੇ ਤੋਂ ਮੁਫ਼ਤ ''ਚ ਤੋਹਫ਼ੇ ਲੈਣ ਦਾ ਇਲਜ਼ਾਮ

08/08/2022 6:07:44 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਨੇ ਦੋਸ਼ ਲਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੋਸ਼ਾਖਾਨਾ ਤੋਂ ਵਿਦੇਸ਼ੀ ਪਤਵੰਤਿਆਂ ਤੋਂ ਮਿਲੇ ਜ਼ਿਆਦਾਤਰ ਤੋਹਫ਼ੇ ਮੁਫ਼ਤ ਵਿਚ ਲੈ ਲਏ। ਜੀਓ ਟੀਵੀ ਦੀ ਰਿਪੋਰਟ ਅਨੁਸਾਰ ਤੋਸ਼ਾਖਾਨਾ ਵਿਵਾਦ ਦੇ ਸਬੰਧ ਵਿੱਚ ਪਾਕਿਸਤਾਨ ਦੇ ਚੋਣ ਕਮਿਸ਼ਨ ਕੋਲ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਨੇ ਇਹਨਾਂ ਵਿੱਚੋਂ ਕੁਝ ਤੋਹਫ਼ਿਆਂ ਲਈ ਭੁਗਤਾਨ ਕੀਤਾ ਸੀ। ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਵੱਲੋਂ ਦਾਇਰ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਤੋਸ਼ਾਖਾਨਾ ਤੋਂ ਜ਼ਿਆਦਾਤਰ ਚੀਜ਼ਾਂ ਬਿਨਾਂ ਭੁਗਤਾਨ ਕੀਤੇ ਆਪਣੇ ਨਾਲ ਲੈ ਗਏ। ਪਟੀਸ਼ਨ ਮੁਤਾਬਕ ਉਨ੍ਹਾਂ ਨੇ ਕਥਿਤ ਤੌਰ 'ਤੇ ਆਪਣੇ ਨਾਲ ਲਿਜਾਏ ਗਏ ਤੋਹਫ਼ਿਆਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਅਤੇ ਆਪਣੇ ਬਿਆਨਾਂ ਵਿਚ ਇਸ ਸਬੰਧੀ ਜਾਣਕਾਰੀ ਲੁਕਾਈ।

ਇਹ ਵੀ ਪੜ੍ਹੋ: ਮਾਪਿਆਂ ਦਾ ਸ਼ਰਮਨਾਕ ਕਾਰਾ, ਬੱਚੇ ਨੂੰ ਪਿਲਾਈ ਵੋਡਕਾ, ਵੀਡੀਓ ਵਾਇਰਲ ਹੋਣ ਮਗਰੋਂ ਚੜੇ ਪੁਲਸ ਹੱਥੇ

ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕਿਸੇ ਵਿਦੇਸ਼ੀ ਵਿਅਕਤੀ ਤੋਂ ਮਿਲੇ ਤੋਹਫ਼ੇ ਨੂੰ ਸਰਕਾਰੀ ਤੋਸ਼ਾਖਾਨੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਕਾਨੂੰਨ ਮੁਤਾਬਕ ਜੇਕਰ ਰਾਜ ਦਾ ਮੁਖੀ ਇਹਨਾਂ ਤੋਹਫ਼ਿਆਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਉਸ ਦੀ ਕੀਮਤ ਦੇ ਬਰਾਬਰ ਰਕਮ ਅਦਾ ਕਰਨੀ ਹੁੰਦੀ ਹੈ। ਕੀਮਤ ਦਾ ਫ਼ੈਸਲਾ ਨਿਲਾਮੀ ਰਾਹੀਂ ਤੈਅ ਕੀਤਾ ਜਾਂਦਾ ਹੈ। ਕਾਨੂੰਨ ਅਨੁਸਾਰ ਇਹ ਤੋਹਫ਼ੇ ਜਾਂ ਤਾਂ ਤੋਸ਼ਾਖਾਨੇ ਵਿੱਚ ਰੱਖੇ ਜਾਂਦੇ ਹਨ ਜਾਂ ਫਿਰ ਨਿਲਾਮ ਕੀਤੇ ਜਾ ਸਕਦੇ ਹਨ ਅਤੇ ਇਸ ਰਾਹੀਂ ਕਮਾਈ ਹੋਈ ਰਕਮ ਨੂੰ ਕੌਮੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ। ਚੋਣ ਕਮਿਸ਼ਨ ਨੇ ਇਸ ਸਬੰਧ 'ਚ ਖਾਨ ਨੂੰ ਨੋਟਿਸ ਜਾਰੀ ਕਰਕੇ 18 ਅਗਸਤ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ।

ਇਹ ਵੀ ਪੜ੍ਹੋ: ਮਾਂ ਦੀ ਮਮਤਾ! ਬੱਚੇ ਨੂੰ ਬਚਾਉਣ ਲਈ ਲਾਈ ਸੀ ਜਾਨ ਪਰ ਜ਼ਿੰਦਗੀ ਦੀ ਜੰਗ ਹਾਰਿਆ 'ਆਰਚੀ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News