ਪਾਕਿ 'ਚ ਮਹਿੰਗਾਈ ਬੇਲਗਾਮ, ਇਮਰਾਨ ਦਾ ਦਾਅਵਾ-ਹਰ ਚੀਜ਼ ਹੋਵੇਗੀ ਸਸਤੀ ਪਰ ਕਰਨਾ ਪਵੇਗਾ ਇਹ ਕੰਮ

11/09/2021 9:43:03 AM

ਇਸਲਾਮਾਬਾਦ/ਨਵੀਂ ਦਿੱਲੀ (ਨੈਸ਼ਨਲ ਡੈਸਕ)- ਪਾਕਿਸਤਾਨ ਆਪਣੇ ਦੇਸ਼ ਦੇ ਲੋਕਾਂ ਨੂੰ ਕੌਮਾਂਤਰੀ ਮਹਿੰਗਾਈ ਦਾ ਹਵਾਲਾ ਦੇ ਕੇ ਸ਼ਾਂਤ ਕਰਵਾ ਰਿਹਾ ਹੈ ਕਿ ਭਾਰਤ ’ਚ ਉਨ੍ਹਾਂ ਤੋਂ ਵੀ ਜ਼ਿਆਦਾ ਕੀਮਤਾਂ 'ਤੇ ਪੈਟਰੋਲ ਅਤੇ ਡੀਜ਼ਲ ਉਪਲੱਬਧ ਕਰਵਾਇਆ ਜਾ ਰਿਹਾ ਹੈ ਪਰ ਭਾਰਤ ’ਚ ਹੁਣ ਲੋਕਾਂ ਨੂੰ ਪੈਟਰੋਲ ਦੀਆਂ ਕੀਮਤਾਂ ’ਚ ਥੋੜ੍ਹੀ ਰਾਹਤ ਮਿਲੀ ਹੈ। ਪਾਕਿਸਤਾਨ ’ਚ ਪੈਟਰੋਲ ਹੀ ਨਹੀਂ ਖਾਣ-ਪੀਣ ਵਾਲੀਆਂ ਵਸਤੂਆਂ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਨਾਲ ਹੀ ਖੰਡ ਅਤੇ ਕਰਿਆਨੇ ਦਾ ਦੂਜਾ ਸਾਮਾਨ ਵੀ ਕਾਫ਼ੀ ਮਹਿੰਗਾ ਹੈ। ਖੰਡ ਦੀ ਗੱਲ ਕਰੀਏ ਤਾਂ ਪਾਕਿਸਤਾਨ ’ਚ ਖੰਡ 147 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਜਨਤਾ ਪਰੇਸ਼ਾਨ ਹੈ ਅਤੇ ਇਮਰਾਨ ਖਾਨ ਤੋਂ ਸਵਾਲ ਕਰ ਰਹੀ ਹੈ। ਇਸ ਦਰਮਿਆਨ ਇਮਰਾਨ ਖਾਨ ਨੇ ਇਕ ਅਜੀਬ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੇ ਪਹਿਲਾਂ ਦੇ ਨੇਤਾ, ਖਾਸ ਕਰ ਕੇ ਦੋ ਖਾਨਦਾਨ, ਜੋ 30 ਸਾਲ ਤੱਕ ਮੁਲਕ ਦਾ ਪੈਸਾ ਵਿਦੇਸ਼ਾਂ ’ਚ ਭੇਜਦੇ ਆਏ ਹਨ, ਉਸ ਪੈਸੇ ਦਾ ਅੱਧਾ ਵਾਪਸ ਲੈ ਆਈਏ ਤਾਂ ਮੈਂ ਸਾਰੀਆਂ ਚੀਜ਼ਾਂ ਦੇ ਮੁੱਲ ਅੱਧੇ ਕਰ ਦੇਵਾਂਗਾ।

ਇਹ ਵੀ ਪੜ੍ਹੋ : ਅਮਰੀਕਾ ਨੇ ਸੈਲਾਨੀਆਂ ਲਈ ਮੁੜ ਖੋਲ੍ਹੇ ਦਰਵਾਜ਼ੇ, ਇਨ੍ਹਾਂ ਲੋਕਾਂ ਨੂੰ ਅੱਜ ਤੋਂ ਮਿਲੇਗੀ ਦੇਸ਼ ’ਚ ਐਂਟਰੀ

ਪਾਕਿਸਤਾਨ ’ਚ ਪੈਟਰੋਲ 138 ਰੁਪਏ ਲਿਟਰ
ਇਮਰਾਨ ਖਾਨ ਲਗਾਤਾਰ ਵਧਦੀ ਮਹਿੰਗਾਈ ’ਤੇ ਆਪਣਾ ਬਚਾਅ ਕਰ ਰਹੇ ਹਨ। ਕੋਰੋਨਾ ਦਾ ਬਹਾਨਾ ਬਣਾ ਕੇ ਉਹ ਇਹ ਸਾਬਤ ਕਰਨ ’ਚ ਲੱਗੇ ਹਨ ਕਿ ਇਕੱਲੇ ਪਾਕਿ ਹੀ ਨਹੀਂ, ਪੂਰੀ ਦੁਨੀਆ ਮਹਿੰਗਾਈ ਤੋਂ ਪਰੇਸ਼ਾਨ ਹੈ। ਉਨ੍ਹਾਂ ਨੇ ਆਪਣੇ ਹਾਲ ਹੀ ਦੇ ਟਵੀਟ ’ਚ ਲਿਖਿਆ ਹੈ ਕਿ ਕੋਰੋਨਾ ਦੀਆਂ ਸਮੁੱਚੀਆਂ ਬੰਦਿਸ਼ਾਂ ਦੇ ਕਾਰਨ ਜਿੱਥੇ ਕੌਮਾਂਤਰੀ ਵਸਤਾਂ ਦੀਆਂ ਕੀਮਤਾਂ ’ਚ ਅਸਾਧਾਰਣ ਵਾਧੇ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਪਾਕਿਸਤਾਨ ਨੇ ਇਸ ਚੁਣੌਤੀ ਦਾ ਉਮੀਦ ਤੋਂ ਵੱਧ ਚੰਗੀ ਤਰ੍ਹਾਂ ਮੁਕਾਬਲਾ ਕੀਤਾ ਹੈ। ਉਨ੍ਹਾਂ ਦੇ ਇਸ ਝੂਠ ਨੂੰ ਲੈ ਕੇ ਲੋਕਾਂ ਦਾ ਗੁੱਸਾ ਭੜਕਿਆ ਹੋਇਆ ਹੈ। ਇਮਰਾਨ ਸਰਕਾਰ ਅਤੇ ਉਸ ਦੇ ਝੂਠ ਨੂੰ ਲੈ ਕੇ ਲੋਕ ਆਪਣਾ ਗੁੱਸਾ ਕੱਢ ਰਹੇ ਹੈ। ਜੀਓ ਨਿਊਜ ਦੀ ਇਕ ਰਿਪੋਰਟ ਕਹਿੰਦੀ ਹੈ ਕਿ ਪਾਕਿਸਤਾਨ ’ਚ ਜ਼ਰੂਰੀ ਵਸਤਾਂ ਦੇ ਮੁੱਲ ਅਸਮਾਨ ਛੂਹ ਰਹੇ ਹਨ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਖੰਡ 150 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਵਿਕ ਰਹੀ ਹੈ, ਜਦੋਂ ਕਿ ਪੈਟਰੋਲ 138.30 ਰੁਪਏ ਪ੍ਰਤੀ ਲਿਟਰ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਜਦੋਂ ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਨਾਲ ਗੱਲਬਾਤ ਕਰਦਿਆਂ ਜੋਅ ਬਾਈਡੇਨ ਕੋਲੋਂ ਹੋ ਗਈ ਅਜਿਹੀ ਹਰਕਤ

6 ਮਹੀਨੇ ਤੱਕ ਜਨਤਾ ਰਹੇਗੀ ਮਹਿੰਗਾਈ ਤੋਂ ਪਰੇਸ਼ਾਨ
ਓਧਰ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ (ਈ. ਆਈ. ਯੂ.) ਨੇ ਕਿਹਾ ਹੈ ਕਿ ਅਗਲੇ 6 ਮਹੀਨਿਆਂ ਤੱਕ ਪਾਕਿਸਤਾਨ ’ਚ ਮਹਿੰਗਾਈ ਉੱਚੀ ਬਣੀ ਰਹੇਗੀ ਅਤੇ ਸਾਊਦੀ ਅਰਬ ਤੋਂ ਸਮਰਥਨ ਪੈਕੇਜ ਦੇ ਬਾਵਜੂਦ ਰੁਪਏ ’ਚ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ’ਚ ਕਿਹਾ ਗਿਆ ਹੈ ਕਿ ਕੌਮਾਂਤਰੀ ਕਮੋਡਿਟੀ ਦੀਆਂ ਕੀਮਤਾਂ ’ਚ ਵਾਧੇ ਦੇ ਕਾਰਨ, ਮਹਿੰਗਾਈ ਵਧਾਉਣ ਵਾਲੀਆਂ ਰੁਕਾਵਟਾਂ ਨੂੰ ਵੱਡੇ ਪੱਧਰ ’ਤੇ ਤੇਜ਼ੀ ਨਾਲ ਆਯਾਤ ਵਾਧੇ ਨਾਲ ਪ੍ਰੇਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਅਰਥਵਿਵਸਥਾ ਕੋਵਿਡ-19 ਮਹਾਮਾਰੀ ਦੇ ਕਾਰਨ ਪੈਦਾ ਹੋਈਆਂ ਰੁਕਾਵਟਾਂ ਤੋਂ ਉਬਰ ਰਹੀ ਹੈ। ਈ. ਆਈ. ਯੂ. ਨੇ ਕਿਹਾ, ‘‘ਅਸੀ ਉਮੀਦ ਕਰਦੇ ਹਾਂ ਕਿ 2022 ਦੀ ਪਹਿਲੀ ਛਿਮਾਹੀ ਦੌਰਾਨ ਖ਼ਪਤਕਾਰ ਕੀਮਤਾਂ ’ਤੇ ਉੱਪਰ ਵੱਲ ਦਬਾਅ ਬਣਿਆ ਰਹੇਗਾ, ਕਿਉਂਕਿ ਕੌਮਾਂਤਰੀ ਆਰਥਕ ਸੁਧਾਰ ਨਾਲ ਕਮੋਡਿਟੀ ਦੀਆਂ ਕੀਮਤਾਂ ’ਚ ਵਾਧੇ ਦੀ ਸੰਭਾਵਨਾ ਹੈ।’’ ਈ. ਆਈ. ਯੂ. ਨੇ ਕਿਹਾ ਕਿ ਤੇਲ ਦੀਆਂ ਉੱਚੀਆਂ ਕੀਮਤਾਂ ਦਾ ਅਸਰ ਬਿਜਲੀ ਅਤੇ ਟ੍ਰਾਂਸਪੋਰਟ ’ਚ ਵਧਦੀ ਮਹਿੰਗਾਈ ’ਚ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਸ਼ਖ਼ਸ ਨੇ ਮੁਰਦਾਘਰ ’ਚ 100 ਲਾਸ਼ਾਂ ਨਾਲ ਕੀਤਾ ਜਬਰ-ਜ਼ਿਨਾਹ, ਬਣਾਈ ਵੀਡੀਓ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News