ਬੇਭਰੋਸਗੀ ਮਤਾ: ਫਿਰ ਗੇਂਦਬਾਜ਼ੀ ਕਰਨ ਲਈ ਤਿਆਰ ਇਮਰਾਨ, ਕਿਹਾ- ਵਿਰੋਧੀ ਧਿਰ ਦੀਆਂ ਲਵਾਂਗਾ 3 ਵਿਕਟਾਂ
Saturday, Mar 12, 2022 - 10:56 AM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਿਰੋਧੀ ਨੇਤਾਵਾਂ- ਸ਼ਾਹਬਾਜ਼ ਸ਼ਰੀਫ, ਆਸਿਫ ਅਲੀ ਜ਼ਰਦਾਰੀ ਅਤੇ ਮੌਲਾਨਾ ਫਜ਼ਲੁਰ ਰਹਿਮਾਨ ਦੇ ਖ਼ਿਲਾਫ਼ 'ਇਨਸਵਿੰਗ ਯਾਰਕਰ' ਗੇਂਦਬਾਜ਼ੀ ਕਰਨਗੇ ਅਤੇ ਤਿੰਨੋਂ ਵਿਕਟਾਂ ਝਟਕਾ ਦੇਣਗੇ। ਖਾਨ ਅਤੇ ਉਨ੍ਹਾਂ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤੇ ਲਈ ਤਿੰਨਾਂ ਵਿਰੋਧੀ ਨੇਤਾਵਾਂ ਦੇ ਇਕੱਠੇ ਹੋਣ 'ਤੇ ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ: ਅਮਰੀਕਾ ਨੇ ਰੂਸ ਤੋਂ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ ਲਿਆ ਵਾਪਸ, ਲਗਾਈਆਂ ਹੋਰ ਵੀ ਪਾਬੰਦੀਆਂ
ਖੈਬਰ ਪਖਤੂਨਖਵਾ ਦੇ ਲੋਅਰ ਦੀਰ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਖਾਨ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਚੇਅਰਮੈਨ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਚੇਅਰਮੈਨ ਜ਼ਰਦਾਰੀ ਅਤੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ.ਯੂ.ਆਈ.-ਐੱਫ) ਦੇ ਮੁਖੀ ਰਹਿਮਾਨ 'ਤੇ ਨਿਸ਼ਾਨਾ ਵਿੰਨ੍ਹਿਆ। ਦਰਅਸਲ, ਤਿੰਨਾਂ ਵਿਰੋਧੀ ਨੇਤਾਵਾਂ ਨੇ ਮਹਿੰਗਾਈ 'ਤੇ ਕਾਬੂ ਪਾਉਣ 'ਚ ਸਰਕਾਰ ਦੀ ਅਸਮਰੱਥਾ ਦੇ ਖ਼ਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਜ਼ੇਲੇਂਸਕੀ ਨੇ ਰੂਸ 'ਤੇ ਮੇਅਰ ਨੂੰ ਅਗਵਾ ਕਰਨ ਦਾ ਲਗਾਇਆ ਦੋਸ਼, ISIS ਅੱਤਵਾਦੀਆਂ ਨਾਲ ਕੀਤੀ ਤੁਲਨਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।