ਕਈ ਮਾਮਲਿਆਂ ''ਚ ਜ਼ਮਾਨਤ ਮਿਲਣ ਤੋਂ ਬਾਅਦ ਲਾਹੌਰ ਸਥਿਤ ਆਪਣੀ ਰਿਹਾਇਸ਼ ''ਤੇ ਪਹੁੰਚੇ ਇਮਰਾਨ ਖਾਨ

05/13/2023 12:04:12 PM

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸਲਾਮਾਬਾਦ ਵਿਚ ਅਧਿਕਾਰੀਆਂ ਨਾਲ ਲੰਬੇ ਸਮੇਂ ਤੱਕ ਚੱਲੇ ਵਿਵਾਦ ਤੋਂ ਬਾਅਦ ਸ਼ਨੀਵਾਰ ਤੜਕੇ ਇੱਥੇ ਆਪਣੀ ਰਿਹਾਇਸ਼ ਪੁੱਜੇ। ਕਈ ਮਾਮਲਿਆਂ ਵਿਚ ਜ਼ਮਾਨਤ ਮਿਲਣ ਦੇ ਬਾਵਜੂਦ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਉਨ੍ਹਾਂ ਨੂੰ ਅਦਾਲਤ ਕੰਪਲੈਕਸ ਵਿਚ ਹੀ ਰੁਕਣਾ ਪਿਆ ਸੀ। ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਨੇ ਸ਼ੁੱਕਰਵਾਰ ਨੂੰ ਖਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ 2 ਹਫ਼ਤਿਆਂ ਲਈ ਸੁਰੱਖਿਆਤਮਤ ਜ਼ਮਾਨਤ ਦਿੰਦੇ ਹੋਏ ਸੋਮਵਾਰ ਤੱਕ ਦੇਸ਼ ਵਿਚ ਕਿਤੇ ਵੀ ਦਰਜ ਕਿਸੇ ਵੀ ਮਾਮਲੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ 'ਤੇ ਰੋਕ ਲਗਾ ਦਿੱਤੀ ਸੀ।

 

 

ਆਈ.ਐੱਚ.ਸੀ. ਦੇ 3 ਵੱਖ-ਵੱਖ ਬੈਂਚਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ 70 ਸਾਲਾ ਮੁਖੀ ਨੂੰ ਰਾਹਤ ਦਿੱਤੀ, ਜਿਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ਲਿਜਾਇਆ ਗਿਆ ਸੀ। ਦੇਸ਼ਧ੍ਰੇਹ ਅਤੇ ਹਿੰਸਾ ਨਾਲ ਸਬੰਧਤ ਕਈ ਮਾਮਲਿਆਂ ਅਤੇ ਅਲ ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਵਿਚ ਆਈ.ਐੱਚ.ਸੀ. ਤੋਂ ਜ਼ਮਾਨਤ ਮਿਲਣ ਮਗਰੋਂ ਲਾਹੌਰ ਲਈ ਰਵਾਨਾ ਹੋਣ ਤੋਂ ਪਹਿਲਾਂ ਇਸਲਾਮਾਬਾਦ ਪੁਲਸ ਨੇ ਕਥਿਤ ਤੌਰ 'ਤੇ ਖਾਨ ਨੂੰ 3 ਘੰਟੇ ਤੋਂ ਵੱਧ ਸਮੇਂ ਤੱਕ ਸੁਰੱਖਿਆ ਵਿਵਸਥਾ ਦੇ ਆਧਾਰ 'ਤੇ ਅਦਾਲਤ ਵਿਚ ਰੋਕੀ ਰੱਖਿਆ। ਅਧਿਕਾਰੀਆਂ ਨਾਲ ਲੰਮੀ ਤਕਰਾਰ ਤੋਂ ਬਾਅਦ ਉਹ ਅਦਾਲਤ ਕੰਪਲੈਕਸ ਵਿਚੋਂ ਬਾਹਰ ਆਏ।

 

ਖਾਨ ਦੇ ਇੱਥੇ ਜ਼ਮਾਨ ਪਾਰਕ ਸਥਿਤ ਰਿਹਾਇਸ਼ ਪੁੱਜਣ 'ਤੇ ਵੱਡੀ ਗਿਣਤੀ ਵਿਚ ਪੀ.ਟੀ.ਆਈ. ਦੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਖਾਨ ਦੇ ਪੱਖ ਵਿਚ ਅਤੇ ਸੱਤਾਧਾਰੀ ਪੀ.ਐੱਮ.ਐੱਲ.-ਐੱਨ. ਦੀ ਅਗਵਾਈ ਵਾਲੇ ਗਠਜੋੜ ਖ਼ਿਲਾਫ਼ ਨਾਅਰੇ ਵੀ ਲਗਾਏ। ਪੀ.ਟੀ.ਆਈ. ਨੇ ਖਾਨ ਦੇ ਘਰ ਵਿਚ ਦਾਖ਼ਲ ਹੋਣ ਦੀ ਇਕ ਵੀਡੀਓ ਜਾਰੀ ਕੀਤੀ, ਜਿੱਥੇ ਉਨ੍ਹਾਂ ਦੀਆਂ ਭੈਣਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦਾ ਸਵਾਗਤ ਕਰਦੇ ਅਤੇ ਹਾਲ-ਚਾਲ ਪੁੱਛਦੇ ਨਜ਼ਰ ਆ ਰਹੇ ਹਨ। ਆਮ ਚੋਣਾਂ ਦੀ ਮੰਗ 'ਤੇ ਅੜੇ ਖਾਨ ਦੇਸ਼ ਭਰ ਵਿਚ 120 ਤੋਂ ਜ਼ਿਆਦਾ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।
 


cherry

Content Editor

Related News