ਜਿਨਾਹ ਦੀ ''ਪਛਾਣ'' ਗਿਰਵੀ ਰੱਖ ਕੇ ਇਮਰਾਨ ਖਾਨ ਲੈਣਗੇ 500 ਅਰਬ ਰੁਪਏ ਦਾ ਕਰਜ਼

01/25/2021 6:01:21 PM

ਇਸਲਾਮਾਬਾਦ (ਬਿਊਰੋ): ਆਰਥਿਕ ਤੰਗੀ ਨਾਲ ਜੂਝ ਰਹੇ ਅਤੇ ਦੁਨੀਆ ਭਰ ਦੇ ਕਰਜ਼ ਹੇਠ ਦੱਬੇ ਕੰਗਾਲ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਹੁਣ ਰਾਜਧਾਨੀ ਇਸਲਾਮਾਬਾਦ ਦੇ ਸਭ ਤੋਂ ਵੱਡੇ ਪਾਰਕ ਨੂੰ ਗਿਰਵੀ ਰੱਖਣ 'ਤੇ ਵਿਚਾਰ ਕਰ ਰਹੀ ਹੈ। ਇਹ ਪਾਰਕ ਇਸਲਾਮਾਬਾਦ ਦੇ F-9 ਸੈਕਟਰ ਵਿਚ ਹੈ। ਇਮਰਾਨ ਖਾਨ ਸਰਕਾਰ ਨੂੰ ਆਸ ਹੈ ਕਿ ਇਸ ਪਾਰਕ ਨੂੰ ਗਿਰਵੀ ਰੱਖਣ ਨਾਲ 500 ਅਰਬ ਰੁਪਏ ਦਾ ਕਰਜ਼ ਮਿਲ ਜਾਵੇਗਾ। ਪਾਰਕ ਨੂੰ ਗਿਰਵੀ ਰੱਖਣ ਦਾ ਇਹ ਪ੍ਰਸਤਾਵ ਮੰਗਲਵਾਰ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ ਵਿਚ ਰੱਖਿਆ ਜਾਵੇਗਾ। ਇਸ ਪਾਰਕ ਦਾ ਨਾਮ 'ਫਾਤਿਮਾ ਜਿਨਾਹ ਪਾਰਕ' ਹੈ ਜੋ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਭੈਣ ਹੈ।

ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਇਹ ਬੈਠਕ ਵੀਡੀਓ ਲਿੰਕ ਜ਼ਰੀਏ ਹੋਵੇਗੀ ਜਿਸ ਨੂੰ ਇਮਰਾਨ ਖਾਨ ਦੇ ਦਫਤਰ ਵੱਲੋਂ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰਸਤਾਵ 'ਤੇ ਮੰਗਲਵਾਰ ਨੂੰ ਚਰਚਾ ਹੋਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈਕਿ ਵਿੱਤੀ ਕੰਗਾਲੀ ਕਾਰਨ ਇਮਰਾਨ ਖਾਨ ਨੇ ਸੰਘੀ ਸਰਕਾਰ ਦੀ ਜਾਇਦਾਦ F-9 ਪਾਰਕ ਨੂੰ ਗਿਰਵੀ ਰੱਖੇਗੀ। ਇਸ ਨਾਲ ਉਸ ਨੂੰ 500 ਅਰਬ ਰੁਪਏ ਕਰਜ਼ ਮਿਲ ਜਾਵੇਗਾ।

ਪਾਕਿ ਸਰਕਾਰਾਂ ਪਹਿਲਾਂ ਵੀ ਲੈ ਚੁੱਕੀਆਂ ਹਨ ਅਜਿਹੇ ਫ਼ੈਸਲੇ
ਇਸਲਾਮਾਬਾਦ ਦੀ ਕੈਪੀਟਲ ਡਿਵੈਲਪਮੈਂਟ ਅਥਾਰਿਟੀ ਨੇ ਇਸ ਸਬੰਧ ਵਿਚ ਪਹਿਲਾਂ ਹੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਕਈ ਸਰਕਾਰਾਂ ਵਿਭਿੰਨ ਸੰਸਥਾਵਾਂ ਅਤੇ ਇਮਾਰਤਾਂ ਨੂੰ ਗਿਰਵੀ ਰੱਖ ਚੁੱਕੀਆਂ ਹਨ ਪਰ ਇਸ ਵਾਰ ਇਮਰਾਨ ਸਰਕਾਰ ਮੁਹੰਮਦ ਅਲੀ ਜਿਨਾਹ ਦੀ ਭੈਣ ਦੇ ਨਾਮ 'ਤੇ ਰੱਖੇ ਪਾਰਕ ਨੂੰ ਗਿਰਵੀ ਰੱਖਣ ਜਾ ਰਹੀ ਹੈ। ਇਹ ਪਾਰਕ 759 ਏਕੜ ਵਿਚ ਫੈਲਿਆ ਹੈ। ਇਹ ਪਾਕਿਸਤਾਨ ਵਿਚ ਸਭ ਤੋਂ ਵੱਡੇ ਹਰੇ-ਭਰੇ ਇਲਾਕਿਆਂ ਵਿਚੋਂ ਇਕ ਹੈ। ਇਸ ਪਾਰਕ ਨੂੰ ਪਾਕਿਸਤਾਨ ਦੀ 'ਮਦਰ-ਏ-ਮਿੱਲਤ' ਫਾਤਿਮਾ ਜਿਨਾਹ ਦੇ ਨਾਮ 'ਤੇ ਰੱਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਦਿੱਤੀ ਮਨਜ਼ੂਰੀ

ਪਾਕਿ ਸਰਕਾਰ ਨੇ ਲਿਆ 416 ਹਜ਼ਾਰ ਕਰੋੜ ਰੁਪਏ ਦਾ ਕਰਜ਼
ਅਸਲ ਵਿਚ ਕੰਗਾਲ ਪਾਕਿਸਤਾਨ ਲਗਾਤਾਰ ਕਰਜ਼ ਲੈਂਦਾ ਰਿਹਾ ਹੈ। ਉਹ ਵੀ ਉਦੋਂ ਜਦੋਂ ਇਮਰਾਨ ਖਾਨ ਨਿਆਜੀ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਮਗਰੋਂ ਉਹ ਕਰਜ਼ ਲੈਣ ਦੀ ਪ੍ਰਕਿਰਿਆ ਨੂੰ ਖਤਮ ਕਰਨਗੇ। ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਦੀਵਾਲੀਆ ਹੋਣ ਦੇ ਕੰਢੇ ਹੈ। ਬਾਕੀ ਬਚੀ ਅਰਥਵਿਵਸਥਾ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਈ ਹੈ। ਪਾਕਿਸਤਾਨ ਨੇ ਆਪਣੀ ਅਰਥਵਿਵਸਥਾ ਨੂੰ ਚਲਾਉਣ ਲਈ ਦੁਬਾਰਾ 1.2 ਬਿਲੀਅਨ ਡਾਲਰ (87,56,58,000 ਰੁਪਏ) ਦਾ ਨਵਾਂ ਕਰਜ਼ ਲਿਆ ਹੈ। ਕਰਜ਼ ਦੀ ਇਸ ਨਵੀਂ ਰਾਸ਼ੀ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਛਮਾਹੀ ਵਿਚ ਪਾਕਿਸਤਾਨ ਹੁਣ ਤੱਕ 5.7 ਅਰਬ ਡਾਲਰ (4,16,01,73,50,000 ਰੁਪਏ) ਦਾ ਨਵਾਂ ਉਧਾਰ ਲੈ ਚੁੱਕਾ ਹੈ।

ਸਾਊਦੀ ਅਤੇ ਯੂ.ਏ.ਈ. ਨੇ ਵਾਪਸ ਮੰਗੀ ਕਰਜ਼ ਦੀ ਰਾਸ਼ੀ
ਪ੍ਰਧਾਨ ਮੰਤਰੀ ਇਮਰਾਨ ਖਾਨ ਢਾਈ ਸਾਲ ਸਰਕਾਰ ਚਲਾਉਣ ਮਗਰੋਂ ਵੀ ਦੇਸ਼ ਦੇ ਵਿੱਤੀ ਆਰਥਿਕ ਸੰਕਟ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਪਾਕਿਸਤਾਨ ਵਿਚ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਇਮਰਾਨ ਖਾਨ ਸਰਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ 'ਦਾਤਾ' ਸਾਊਦੀ ਅਰਬ ਅਤੇ ਯੂ.ਏ.ਈ. ਆਪਣੇ ਕਈ ਬਿਲੀਅਨ ਡਾਲਰ ਦੇ ਕਰਜ਼ ਨੂੰ ਵਾਪਸ ਮੰਗ ਰਹੇ ਹਨ। ਉੱਥੇ ਪਾਕਿਸਤਾਨ ਦਾ ਸਦਾਬਹਾਰ ਦੋਸਤ ਚੀਨ ਵੀ ਹੁਣ ਪਾਕਿਸਤਾਨ ਨੂੰ ਕਰਜ਼ ਦੇਣ ਵਿਚ ਸੰਕੋਚ ਕਰ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News