ਇਮਰਾਨ ਖਾਨ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ''ਤੇ

Sunday, Jul 29, 2018 - 04:01 PM (IST)

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ) ਪਾਰਟੀ ਦੇ ਪਾਕਿਸਤਾਨ ਵਿਚ ਸਰਕਾਰ ਬਣਾਉਣ ਲਈ ਅੰਕੜੇ ਇਕੱਠੇ ਕਰਨ ਦੀ ਜ਼ੋਰਦਾਰ ਮੁਹਿੰਮ ਦਰਮਿਆਨ ਹੀ ਇਮਰਾਨ ਖਾਨ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ। ਇਮਰਾਨ ਖਾਨ ਦੇ ਬੁਲਾਰੇ ਨਈਮ-ਉਲ-ਹਲ ਨੇ ਐਤਵਾਰ ਨੂੰ ਟਵੀਟ ਕੀਤਾ, ''ਇਮਰਾਨ ਖਾਨ ਦੀ ਖੁਆਇਸ਼ ਹੈ ਕਿ ਮੁਲਕ ਦੇ ਨਵੇਂ ਵਜ਼ੀਰ-ਏ-ਆਲਮ ਦੀ ਉਨ੍ਹਾਂ ਦੀ ਤਾਜਪੋਸ਼ੀ ਦੇ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਲੋਕ ਸ਼ਿਰਕਤ ਕਰਨ।
ਇਸ ਪ੍ਰੋਗਰਾਮ ਦਾ ਆਯੋਜਨ ਇੱਥੋਂ ਦੇ ਡੀ. ਚੌਕ ਖੇਤਰ ਵਿਚ ਹੋਵੇਗਾ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋ ਸਕਣਗੇ। ਇਸ ਦਰਮਿਆਨ ਪੀ. ਟੀ. ਆਈ. ਦੇ ਲੋਕ ਸਰਕਾਰ ਬਣਾਉਣ ਲਈ ਜ਼ੂਰਰੀ ਅੰਕੜੇ ਇਕੱਠੇ ਕਰਨ ਲਈ ਆਜ਼ਾਦ ਅਤੇ ਹੋਰ ਦਲਾਂ ਦੇ ਜੇਤੂ ਉਮੀਦਵਾਰਾਂ ਨਾਲ ਮੁਲਾਕਾਤ ਕਰ ਰਹੇ ਹਨ। ਪਾਕਿਸਤਾਨ ਦੀ ਅਖਬਾਰ 'ਡਾਨ' ਮੁਤਾਬਕ ਖਾਨ ਨੇ ਗਰੈਂਡ ਡੈਮੋਕ੍ਰੇਟਿਕ ਅਲਾਇੰਸ ਦੀ ਮੁਖੀ ਮੁਮਤਾਜ ਭੁੱਟੋ ਨਾਲ ਮੁਲਾਕਾਤ ਕਰ ਕੇ ਗਠਜੋੜ ਵਿਚ ਸ਼ਾਮਲ ਹੋਣ ਦਾ ਰਸਮੀ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੀ. ਟੀ. ਆਈ. ਨੂੰ 116 ਸੀਟਾਂ ਮਿਲੀਆਂ ਹਨ ਅਤੇ ਉਨ੍ਹਾਂ ਨੂੰ 21 ਹੋਰ ਸੀਟਾਂ ਚਾਹੀਦੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਝੋਲੀ 64 ਸੀਟਾਂ ਗਈਆਂ ਹਨ। ਬਿਲਾਵਲ ਦੀ ਲੀਡਰਸ਼ਿਪ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੂੰ 43 ਸੀਟਾਂ ਮਿਲੀਆਂ ਹਨ। ਕੁੱਲ 272 ਸੀਟਾਂ 'ਤੇ ਵੋਟਿੰਗ ਹੋਈ ਹੈ ਅਤੇ ਜਿੱਤ ਲਈ 137 ਸੀਟਾਂ ਦਾ ਅੰਕੜਾ ਹੈ।


Related News