ਇਮਰਾਨ ਖਾਨ ਚੋਣ ਦੌੜ ਤੋਂ ਬਾਹਰ, ਹਾਈ ਕੋਰਟ ਨੇ ਵੀ ਨਾਮਜ਼ਦਗੀ ਪੱਤਰਾਂ ਨੂੰ ਰੱਦ ਕਰਨਾ ਦੱਸਿਆ ਦਰੁੱਸਤ

Thursday, Jan 18, 2024 - 10:04 AM (IST)

ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਉਮੀਦਾਂ ’ਤੇ ਪਾਣੀ ਫੇਰਦਿਆਂ ਲਾਹੌਰ ਹਾਈ ਕੋਰਟ ਨੇ ਬੁੱਧਵਾਰ ਨੂੰ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਨੂੰ ਬਰਕਰਾਰ ਰੱਖਿਆ। ਹਾਈ ਕੋਰਟ ਨੇ ਚੋਣ ਹਲਕਿਆਂ ਐੱਨ.ਏ.-122 (ਲਾਹੌਰ) ਅਤੇ ਐੱਨ.ਏ.-89 (ਮੀਆਂਵਾਲੀ) ਤੋਂ ਅਯੋਗ ਸਾਬਕਾ ਪ੍ਰਧਾਨ ਮੰਤਰੀ ਦੇ ਨਾਮਜ਼ਦਗੀ ਪੱਤਰ ਪ੍ਰਵਾਨ ਕਰਨ ਵਿਰੁੱਧ ਰਿਟਰਨਿੰਗ ਅਫਸਰ ਅਤੇ ਅਪੀਲੀ ਟ੍ਰਿਬਿਊਨਲ ਦੇ ਫੈਸਲੇ ਨੂੰ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ: ਕਤਲ ਦੇ ਖ਼ਤਰੇ ਦੀ ਚਿਤਾਵਨੀ ਤੋਂ ਬਾਅਦ ਬ੍ਰਿਟੇਨ ’ਚ ਘਬਰਾਏ ਖਾਲਿਸਤਾਨੀ ਸਮਰਥਕ

ਇਮਰਾਨ ਦੇ ਨਾਮਜ਼ਦਗੀ ਪੱਤਰ ਮੁੱਖ ਤੌਰ ’ਤੇ ਤੋਸ਼ਾਖਾਨਾ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੇ ਆਧਾਰ ’ਤੇ ਰੱਦ ਕਰ ਦਿੱਤੇ ਗਏ ਸਨ, ਜਿਸ ਵਿਚ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਦਾਇਰ ਕੇਸ ਵਿਚ ਇਮਰਾਨ ’ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਆਪਣੇ ਟੈਕਸ ਐਲਾਨਾਂ ਵਿਚ ਸਰਕਾਰੀ ਤੋਹਫ਼ਿਆਂ ਦਾ ਵੇਰਵਾ ਨਹੀਂ ਦਿੱਤਾ। ਐੱਨ.ਏ.-122 ਤੋਂ ਇਮਰਾਨ ਦਾ ਨਾਮਜ਼ਦਗੀ ਪੱਤਰ ਵੀ ਇਸ ਆਧਾਰ ’ਤੇ ਰੱਦ ਕਰ ਦਿੱਤਾ ਗਿਆ ਕਿ ਪ੍ਰਸਤਾਵਕ ਹਲਕੇ ਦਾ ਵੋਟਰ ਨਹੀਂ ਹੈ।

ਇਹ ਵੀ ਪੜ੍ਹੋ: ਆਪਣੇ ਹੀ ਦੇਸ਼ ਦੀ ਸੰਸਦ 'ਚ ਘਿਰੇ ਬ੍ਰਿਟਿਸ਼ PM ਸੁਨਕ, ਕਰਨਾ ਪਿਆ ਬਗਾਵਤ ਦਾ ਸਾਹਮਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News