ਇਮਰਾਨ ਅਫਗਾਨਿਸਤਾਨ ਦੇ ਪਹਿਲੇ ਦੌਰੇ ’ਤੇ, ਰਾਸ਼ਟਰਪਤੀ ਗਨੀ ਨਾਲ ਕੀਤੀ ਮੁਲਾਕਾਤ
Friday, Nov 20, 2020 - 08:40 AM (IST)
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਅਫਗਾਨਿਸਤਾਨ ਦੇ ਆਪਣੇ ਪਹਿਲੇ ਦੌਰੇ ਦੌਰਾਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਕੀਤੀ। ਦੋਵੇਂ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੋਂ ਇਲਾਵਾ ਸ਼ਾਂਤੀ ਸਮਝੌਤੇ ’ਤੇ ਵੀ ਚਰਚਾ ਕੀਤੀ।
ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਹਨੀਫ ਅਤਮਾਰ ਅਤੇ ਪਾਕਿਸਤਾਨ ਲਈ ਰਾਸ਼ਟਰਪਤੀ ਦੇ ਵਿਸ਼ੇਸ਼ ਪ੍ਰਤੀਨਿਧੀ ਮੁਹੰਮਦ ਉਮਰ ਦਾਦਜਈ ਅਤੇ ਸੀਨੀਅਰ ਅਧਿਕਾਰੀਆਂ ਨੇ ਇਮਰਾਨ ਦਾ ਸਵਾਗਤ ਕੀਤਾ।
ਇਮਰਾਨ ਖਾਨ ਦੇ ਨਾਲ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਵਪਾਰਕ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ, ਆਈ. ਐੱਸ. ਆਈ. ਪ੍ਰਮੁੱਖ ਲੈਫਟੀਨੈਂਟ ਜਨਰਲ ਫੈਜ ਹਾਮਿਦ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਆਏ ਹਨ।