ਪਾਕਿਸਤਾਨ 'ਚ ਲੱਬੈਕ ਤੇ ਇਮਰਾਨ ਸਰਕਾਰ ਦਰਮਿਆਨ ਗੁਪਤ ਸਮਝੌਤਾ

Wednesday, Nov 03, 2021 - 12:23 AM (IST)

ਪਾਕਿਸਤਾਨ 'ਚ ਲੱਬੈਕ ਤੇ ਇਮਰਾਨ ਸਰਕਾਰ ਦਰਮਿਆਨ ਗੁਪਤ ਸਮਝੌਤਾ

ਇਸਲਾਮਾਬਾਦ-ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੂੰ ਰਾਹਤ ਮਿਲ ਗਈ ਹੈ। ਐਤਵਾਰ ਨੂੰ ਸਰਕਾਰ ਅਤੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ.ਐੱਲ.ਪੀ.) ਦਰਮਿਆਨ ਸਮਝੌਤਾ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਹੁਣ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਟੀ.ਐੱਲ.ਪੀ. ਦੀਆਂ ਦੋ ਪ੍ਰਮੁੱਖ ਮੰਗਾਂ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਹਿਲੀ-ਫ੍ਰਾਂਸ ਦੇ ਰਾਜਦੂਤ ਨੂੰ ਪਾਕਿਸਤਾਨ ਤੋਂ ਕੱਢਿਆ ਜਾਵੇ। ਦੂਜੀ-ਟੀ.ਐੱਲ.ਪੀ. ਚੀਫ ਸਾਦ ਰਿਜਵੀ ਨੂੰ ਰਿਹਾ ਕੀਤਾ ਜਾਵੇ।

ਇਹ ਵੀ ਪੜ੍ਹੋ : ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ​​ਕਰਨ ਲਈ ਪ੍ਰਗਟਾਈ ਸਹਿਮਤੀ

ਅਜਿਹਾ 'ਚ ਸਵਾਲ ਉੱਠ ਰਿਹਾ ਹੈ ਕਿ ਟੀ.ਐੱਲ.ਪੀ. ਦੇ ਉਨ੍ਹਾਂ ਲੱਖਾਂ ਵਰਕਰਾਂ ਦਾ ਕੀ ਹੋਵੇਗਾ, ਜੋ ਇਨ੍ਹਾਂ ਦੋਵਾਂ ਮੰਗਾਂ ਨੂੰ ਲੈ ਕੇ ਇਸਲਾਮਾਬਾਦ ਸਮੇਤ ਦੇਸ਼ ਦੇ ਕਈ ਸ਼ਹਿਰਾਂ 'ਚ ਸੜਕਾਂ 'ਤੇ ਉਤਰ ਗਏ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਰਹੀ ਹੈ। ਸਰਕਾਰ ਮੁਤਾਬਕ-ਟੀ.ਐੱਲ.ਪੀ. ਨਾਲ ਸਮਝੌਤੇ ਦੀਆਂ ਸ਼ਰਤਾਂ ਦਾ ਖੁਲਾਸਾ ਬਾਅਦ 'ਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਕਾਰਨ ਇਕ ਫਿਰ ਹੋਈਆਂ ਰਿਕਾਰਡ ਮੌਤਾਂ

ਪ੍ਰੈੱਸ ਕਾਨਫਰੰਸ 'ਚ ਕੁਰੈਸ਼ੀ ਵੀ ਮੌਜੂਦ
ਐਤਵਾਰ ਨੂੰ ਟੀ.ਐੱਲ.ਪੀ. ਅਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਲਈ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ 'ਚ ਵਿਦੇਸ਼ ਮੰਤਰੀ ਸ਼ਾਹ ਮਹਿਦੂਦ ਕੁਰੈਸ਼ੀ ਅਤੇ ਨੈਸ਼ਨਲ ਅਸੈਂਬਲੀ ਸਪੀਕਰ ਅਸਰ ਕੈਸਰ ਵੀ ਮੌਜੂਦ ਸਨ। ਇਸ ਮੌਕੇ ਟੀ.ਐੱਲ.ਪੀ. ਦੇ ਧਾਰਮਿਕ ਆਗੂ ਮੁਨੀਬ-ਉਰ-ਰਹਿਮਾਨ ਨੇ ਸ਼ਿਰਕਤ ਕੀਤੀ। ਸਭ ਤੋਂ ਖਾਸ ਗੱਲ ਇਹ ਹੈ ਕਿ ਉਸ ਨੇ ਉਨ੍ਹਾਂ ਮੁੱਦਿਆਂ ਦੀ ਜਾਣਕਾਰੀ ਨਹੀਂ ਦਿੱਤੀ, ਜਿਨ੍ਹਾਂ 'ਤੇ ਸਮਝੌਤਾ ਹੋਇਆ ਹੈ। ਜਦੋਂ ਮੀਡੀਆ ਨੇ ਇਸ ਮਾਮਲੇ 'ਤੇ ਸਵਾਲ ਪੁੱਛੇ ਤਾਂ ਦੋਵਾਂ ਧਿਰਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਦਾ ਖੁਲਾਸਾ ਬਾਅਦ 'ਚ ਕੀਤਾ ਜਾਵੇਗਾ। ਇਹ ਵੀ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ ਗਿਆ ਕਿ ਟੀ.ਐੱਲ.ਪੀ. ਨੇ ਅੰਦੋਲਨ ਖਤਮ ਕੀਤਾ ਹੈ ਜਾਂ ਨਹੀਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News