ਟਰੰਪ ਨਾਲ ਮੁਲਾਕਾਤ ਦੌਰਾਨ 'ਮਾਲਾ' ਫੇਰਦਿਆਂ ਦੀ ਇਮਰਾਨ ਦੀ ਤਸਵੀਰ ਹੋਈ ਵਾਇਰਲ

09/24/2019 7:39:32 PM

ਨਿਊਯਾਰਕ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੜੀਆਂ ਉਮੀਦਾਂ ਨਾਲ ਨਿਊਯਾਰਕ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਤੇ ਕਸ਼ਮੀਰ ਮੁੱਦਾ ਚੁੱਕਿਆ ਸੀ ਪਰ ਉਹ ਖਾਲੀ ਹੱਥ ਰਹਿ ਗਏ। ਇਮਰਾਨ ਇਸ ਮੁਲਾਕਾਤ ਦੌਰਾਨ ਕਿੰਨੇ ਬੇਚੈਨ ਸਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਪ੍ਰੈੱਸ ਕਾਨਫਰੰਸ ਦੌਰਾਨ ਹੱਥ 'ਚ ਮਾਲਾ ਨਾਲ ਜਾਪ ਕਰਦੇ ਰਹੇ।

ਟਰੰਪ ਨੇ ਦੋ ਵਾਰ ਉਡਾਇਆ ਮਖੌਲ
ਭਾਰਤੀ ਸਮੇਂ ਮੁਤਾਬਕ ਸੋਮਵਾਰ ਰਾਤ ਕਰੀਬ 10:30 ਵਜੇ ਟਰੰਪ ਤੇ ਇਮਰਾਨ ਖਾਨ ਦੀ ਮੁਲਾਕਾਤ ਹੋਈ। ਇਸ ਤੋਂ ਬਾਅਦ ਕਾਨਫਰੰਸ 'ਚ ਦੋ ਵਾਰ ਪਾਕਿਸਤਾਨ ਦਾ ਮਜ਼ਾਕ ਬਣਿਆ। ਪਹਿਲਾ ਮੌਕਾ ਉਦੋਂ ਆਇਆ ਜਦੋਂ ਇਮਰਾਨ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਹਰ ਪਾਸਿਓਂ ਮੁਸ਼ਕਲਾਂ ਨਾਲ ਘਿਰੇ ਹੋਏ ਹਨ।

ਇਮਰਾਨ ਕਹਿ ਰਹੇ ਸਨ ਕਿ ਉਨ੍ਹਾਂ ਦੇ ਤਿੰਨ ਗੁਆਂਢੀ ਹਨ। ਇਕ ਪਾਸੇ ਅਫਗਾਨਿਸਤਾਨ, ਦੂਜੇ ਪਾਸੇ ਭਾਰਤ ਤੇ ਤੀਜੇ ਪਾਸੇ ਇਰਾਨ, ਜਿਸ ਦਾ ਅਮਰੀਕਾ ਨਾਲ ਤਣਾਅ ਚੱਲ ਰਿਹਾ ਹੈ। ਇਮਰਾਨ ਨੇ ਜਿਵੇਂ ਹੀ ਭਾਰਤ ਦਾ ਨਾਂ ਲਿਆ ਤਾਂ ਟਰੰਪ ਅਚਾਨਕ ਬੋਲ ਪਏ 'ਭਾਰਤ ਇਕ ਚੰਗਾ ਗੁਆਂਢੀ ਹੈ।' ਇਹ ਸੁਣ ਕੇ ਉਥੇ ਮੌਜੂਦ ਲੋਕ ਹੱਸ ਪਏ।

ਇਸ ਤੋਂ ਬਾਅਦ ਇਕ ਪਾਕਿਸਤਾਨੀ ਪੱਤਰਕਾਰ ਨੇ ਪੁੱਛਿਆ ਕਿ ਕਸ਼ਮੀਰ 'ਚ ਬੀਤੇ ਕਰੀਬ 50 ਦਿਨ ਤੋਂ ਕਰਫਿਊ ਜਿਹੀ ਸਥਿਤੀ ਹੈ। ਇੰਟਰਨੈੱਟ ਬੰਦ ਹੈ। ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਇਸ 'ਤੇ ਤੁਸੀਂ ਕੀ ਕਹੋਗੇ। ਟਰੰਪ ਨੇ ਪੱਤਰਕਾਰ ਦਾ ਜਵਾਬ ਦੇਣ ਦੀ ਬਜਾਏ ਇਮਰਾਨ ਖਾਨ ਤੋਂ ਪੁੱਛਿਆ ਕਿ ਉਹ ਅਜਿਹਾ ਪੱਤਰਕਾਰ ਲਿਆਉਂਦੇ ਕਿਥੋਂ ਹਨ। ਇਸ ਦੌਰਾਨ ਵੀ ਪੂਰੇ ਕਾਨਫਰੰਸ ਹਾਲ 'ਚ ਹਾਸਾ ਗੂੰਜ ਗਿਆ।

ਟਰੰਪ ਦੇ ਕਰੀਬੀ ਦੱਸਦੇ ਹਨ ਕਿ ਰਾਸ਼ਟਰਪਤੀ ਨੇ ਦੋ ਦਿਨ 'ਚ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕੀਤੀ ਪਰ ਦੋਵਾਂ ਮੌਕਿਆਂ ਦੌਰਾਨ ਮਾਹੌਲ ਬਿਲਕੁੱਲ ਵੱਖਰਾ ਸੀ। ਹਾਓਡੀ ਮੋਦੀ ਇਵੈਂਟ ਦੌਰਾਨ ਜਸ਼ਨ ਤੇ ਉਤਸ਼ਾਹ ਸੀ ਤਾਂ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਉਦਾਸੀ ਦਾ ਮਾਹੌਲ ਦੇਖਿਆ ਗਿਆ।


Baljit Singh

Content Editor

Related News