ਇਮਰਾਨ ਖਾਨ ਨੇ ਲਲਕਾਰਿਆ, ਮੈਨੂੰ ਜੇਲ੍ਹ ’ਚ ਸੁੱਟ ਦਿਓ ਤਾਂ ਵੀ ਸਰੰਡਰ ਨਹੀਂ ਕਰਾਂਗਾ

06/20/2023 1:55:02 AM

ਲਾਹੌਰ (ਏ. ਐੱਨ. ਆਈ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਦੇਸ਼ ਵਿਚ ਕਾਨੂੰਨ ਦੇ ਸ਼ਾਸਨ ਲਈ ਲੜਨਾ ਜਾਰੀ ਰੱਖਣਗੇ ਅਤੇ ਜੇਕਰ ਸਰਕਾਰ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦੇਵੇ ਤਾਂ ਵੀ ਉਹ ਕੋਈ ਸਮਝੌਤਾ ਨਹੀਂ ਕਰਨਗੇ ਅਤੇ ਨਾ ਹੀ ਸਰੰਡਰ ਕਰਨਗੇ। ਐਤਵਾਰ ਸ਼ਾਮ ਨੂੰ ਯੂ-ਟਿਊਬ ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਆਪਣੇ ਦੇਸ਼ ਅਤੇ ਲੋਕਾਂ ਦੇ ਬਿਹਤਰ ਭਵਿੱਖ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਵੰਡ ਦੀ ਵਿਛੜੀ ਬੀਬਾ ਹਸਮਤ ਕੌਰ 76 ਸਾਲ ਬਾਅਦ ਜੱਦੀ ਪਿੰਡ ਪਹੁੰਚੀ, ਪਰਿਵਾਰ ਨੂੰ ਮਿਲ ਹੋਈ ਭਾਵੁਕ (ਵੀਡੀਓ)

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ 70 ਸਾਲਾ ਮੁਖੀ 19 ਮਾਮਲਿਆਂ ਵਿਚ ਆਪਣੀ ਅਗਾਊਂ ਜ਼ਮਾਨਤ ਵਧਾਉਣ ਦੀ ਮੰਗ ਕਰਨ ਲਈ ਸੋਮਵਾਰ ਨੂੰ ਲਾਹੌਰ ਤੋਂ ਇਸਲਾਮਾਬਾਦ ਪਹੁੰਚੇ। ਖਾਨ 140 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਜ਼ਿਆਦਾਤਰ ਮਾਮਲੇ ਅੱਤਵਾਦ, ਹਿੰਸਾ ਲਈ ਜਨਤਾ ਨੂੰ ਭੜਕਾਉਣ, ਅੱਗਜ਼ਨੀ, ਈਸ਼ਨਿੰਦਾ, ਕਤਲ ਦੀ ਕੋਸ਼ਿਸ਼, ਭ੍ਰਿਸ਼ਟਾਚਾਰ ਅਤੇ ਧੋਖਾਧੜੀ ਨਾਲ ਸਬੰਧਤ ਹਨ।

ਇਹ ਖ਼ਬਰ ਵੀ ਪੜ੍ਹੋ : ਪੈਰਿਸ ’ਚ ਐਫਿਲ ਟਾਵਰ ’ਤੇ ਲੋਕਾਂ ਨੂੰ ਯੋਗ ਕਰਵਾਏਗੀ ਜਲੰਧਰ ਸ਼ਹਿਰ ਦੀ ਯੋਗਿਨੀ ਡਾ. ਅਨੁਪ੍ਰਿਯਾ

ਇਸ ਦੌਰਾਨ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਹੌਰ ’ਚ ਪੁਲਸ ਨੇ ਸਾਬਕਾ ਫੁੱਟਬਾਲ ਖਿਡਾਰਨ ਸ਼ੁਮਾਇਲਾ ਸੱਤਾਰ ਸਮੇਤ ਪੀ. ਟੀ. ਆਈ. ਦੇ 30 ਕਾਰਕੁਨਾਂ ਨੂੰ ਐਤਵਾਰ ਨੂੰ ਲਾਹੌਰ ਵਿਚ ਜ਼ਮਾਨ ਪਾਰਕ ਸਥਿਤ ਰਿਹਾਇਸ਼ ’ਤੇ ਖਾਨ ਨੂੰ ਮਿਲਣ ਦੀ ਕੋਸ਼ਿਸ਼ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਸੱਤਾਰ ਰਾਸ਼ਟਰੀ ਮਹਿਲਾ ਫੁੱਟਬਾਲ ਟੀਮ ਦੀ ਸਾਬਕਾ ਮੈਂਬਰ ਹੈ। ਫੌਜੀ ਅਦਾਲਤਾਂ ਵਿਚ ਨਾਗਰਿਕ ਮੁਕੱਦਮਿਆਂ ਵਿਰੁੱਧ ਪਟੀਸ਼ਨਾਂ ਦਾਇਰ ਕਰਨ ਵਾਲੇ ਇਕ ਸੀਨੀਅਰ ਵਕੀਲ ਨੂੰ ਲਾਹੌਰ ਵਿਚ ਖਾਨ ਨੂੰ ਮਿਲਣ ਤੋਂ ਬਾਅਦ ‘ਅਗਵਾ’ ਕਰ ਲਿਆ ਗਿਆ।


Manoj

Content Editor

Related News