''ਪਾਕਿ ਦੇ ਖਸਤਾਹਾਲ ਲਈ ਵਿਰੋਧੀ ਪਾਰਟੀਆਂ ਜ਼ਿੰਮੇਦਾਰ''

05/20/2019 8:42:49 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਫਤਾਰ ਪਾਰਟੀ ਲਈ ਇਸਲਾਮਾਬਾਦ 'ਚ ਇਕੱਠੀਆਂ ਹੋਈਆਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਆਰਥਿਕ ਬਦਹਾਲੀ ਤੇ ਭਾਰੀ ਵਿਦੇਸ਼ੀ ਕਰਜ਼ ਲਈ ਜ਼ਿੰਮੇਦਾਰ ਠਹਿਰਾਇਆ।

ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਨੇ ਇਕਜੁਟਤਾ ਪ੍ਰਦਰਸ਼ਿਤ ਕਰਨ ਲਈ ਪਾਕਿਸਤਾਨ ਪੀਪਲਸ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੂੰ ਉਨ੍ਹਾਂ ਵਲੋਂ ਐਤਵਾਰ ਨੂੰ ਦਿੱਤੀ ਗਈ ਇਫਤਾਰ ਪਾਰਟੀ 'ਚ ਮੁਲਾਕਾਤ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਮਰੀਅਮ ਦਾ ਬਿਲਾਵਲ ਦੇ ਨਾਲ ਆਹਮਣਾ-ਸਾਹਮਣਾ ਹੋਇਆ, ਜਿਨ੍ਹਾਂ ਦੀ ਸਵਰਗਵਾਸੀ ਮਾਂ ਬੇਨਜ਼ੀਰ ਭੁੱਟੋ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਖਤ ਵਿਰੋਧੀ ਸੀ ਪਰ ਬਾਅਦ 'ਚ ਦੋਵਾਂ ਨੇ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੇ ਖਿਲਾਫ ਇਕ-ਦੂਜੇ ਨਾਲ ਹੱਥ ਮਿਲਾ ਲਿਆ ਸੀ। ਇਫਤਾਰ ਪਾਰਟੀ 'ਚ ਆਵਾਮੀ ਨੈਸ਼ਨਲਿਸਟ ਪਾਰਟੀ ਨੇਤਾ ਅਸਫੰਦਿਆਰ ਵਲੀ, ਪਸ਼ਤੂਨਖਵਾ ਮਿਲੀ ਆਵਾਮੀ ਪਾਰਟੀ ਦੇ ਮੁਖੀ ਮਹਿਮੂਦ ਖਾਨ ਅਚਕਜਈ ਸਣੇ ਵਿਰੋਧੀ ਧਿਰ ਦੇ ਹੋਰ ਨੇਤਾ ਵੀ ਸ਼ਾਮਲ ਹੋਏ।

ਖਾਨ ਨੇ ਕਿਹਾ ਕਿ ਇਹ ਲੋਕ (ਵਿਰੋਧੀ ਨੇਤਾ) ਲੋਕਤੰਤਰ ਦੇ ਬਚਾਅ ਦੇ ਨਾਂ 'ਤੇ ਇਕੱਠੇ ਹੋਏ। ਅਸਲ 'ਚ ਉਹ ਦੇਸ਼ ਦੇ ਮੌਜੂਦਾ ਸੰਕਟ ਲਈ ਜ਼ਿੰਮੇਦਾਰ ਹਨ। ਖਾਨ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਨੇ ਅਜਿਹੇ ਔਖੇ ਸਮੇਂ 'ਚ ਕਾਰਜਭਾਰ ਸੰਭਾਲਿਆ ਹੈ ਜਦੋਂ ਦੇਸ਼ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕਰਜ਼ 'ਚ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਪ੍ਰਗਤੀ ਲਈ ਆਸ਼ਾਵਾਦੀ ਹੈ ਤੇ ਉਹ ਸਾਬਤ ਕਰਨਗੇ ਕਿ ਪਾਕਿਸਤਾਨ ਖੇਤਰ 'ਚ ਚੋਟੀ 'ਤੇ ਰਹੇਗਾ।


Baljit Singh

Content Editor

Related News