ਇਮਰਾਨ ਖਾਨ ਦੇ ਅਸਿਸਟੈਂਟ ’ਤੇ ਬ੍ਰਿਟੇਨ ’ਚ ਹਮਲਾ, ਨੱਕ ਤੇ ਜਬਾੜਾ ਟੁੱਟਿਆ

Friday, Dec 26, 2025 - 04:19 AM (IST)

ਇਮਰਾਨ ਖਾਨ ਦੇ ਅਸਿਸਟੈਂਟ ’ਤੇ ਬ੍ਰਿਟੇਨ ’ਚ ਹਮਲਾ, ਨੱਕ ਤੇ ਜਬਾੜਾ ਟੁੱਟਿਆ

ਲੰਡਨ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ’ਚ ਵਿਸ਼ੇਸ਼ ਸਹਾਇਕ ਰਹੇ ਮਿਰਜ਼ਾ ਸ਼ਹਿਜ਼ਾਦ ਅਕਬਰ ’ਤੇ ਬ੍ਰਿਟੇਨ ਵਿਚ ਇਕ ਵਾਰ ਮੁੜ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਕੈਂਬ੍ਰਿਜ ਸ਼ਹਿਰ ’ਚ ਆਪਣੇ ਘਰ ਵਿਚ ਮੌਜੂਦ ਸਨ।

ਮਿਰਜ਼ਾ ਅਕਬਰ ਨੇ ਇਸ ਹਮਲੇ ਲਈ ਪਾਕਿਸਤਾਨੀ ਫੌਜ ਦੇ ਮੁਖੀ ਅਸੀਮ ਮੁਨੀਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਘਟਨਾ ’ਚ ਉਨ੍ਹਾਂ ਦੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਨੱਕ ਤੇ ਜਬਾੜੇ ’ਚ ਫ੍ਰੈਕਚਰ ਹੋਇਆ ਹੈ। ਫਿਲਹਾਲ ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਵੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਮਲਾ ਸਵੇਰ ਵੇਲੇ ਹੋਇਆ। ਹਮਲਾਵਰ ਨੇ ਅਕਬਰ ਦੇ ਘਰ ’ਚ ਦਾਖਲ ਹੋ ਕੇ ਉਨ੍ਹਾਂ ਦੇ ਚਿਹਰੇ ’ਤੇ ਮੁੱਕੇ ਮਾਰੇ, ਜਿਸ ਨਾਲ ਉਨ੍ਹਾਂ ਦਾ ਨੱਕ ਤੇ ਜਬਾੜਾ ਟੁੱਟ ਗਿਆ।


author

Inder Prajapati

Content Editor

Related News